ਪਉੜੀ ॥

Pauree:

ਪਉੜੀ

ਠਠਾ ਮਨੂਆ ਠਾਹਹਿ ਨਾਹੀ ॥

T'HAT'HA: Those who have abandoned all else,

ਉਹ ਮਨੁੱਖ (ਫਿਰ ਮਾਇਕ ਪਦਾਰਥਾਂ ਦੀ ਖ਼ਾਤਰ) ਕਿਸੇ ਦਾ ਦਿਲ ਨਹੀਂ ਦੁਖਾਂਦੇ, ਠਾਹਹਿ = ਦੁਖਾਂਦੇ।

ਜੋ ਸਗਲ ਤਿਆਗਿ ਏਕਹਿ ਲਪਟਾਹੀ ॥

and who cling to the One Lord alone, do not make trouble for anyone's mind.

ਜੋ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ।

ਠਹਕਿ ਠਹਕਿ ਮਾਇਆ ਸੰਗਿ ਮੂਏ ॥

Those who are totally absorbed and preoccupied with Maya are dead;

(ਪਰ) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ (ਮਾਇਆ ਦੀ ਖ਼ਾਤਰ ਦੂਜਿਆਂ ਨਾਲ) ਵੈਰ-ਵਿਰੋਧ ਬਣਾ ਬਣਾ ਕੇ ਆਤਮਕ ਮੌਤ ਸਹੇੜਦੇ ਹਨ, ਠਹਕਿ ਠਹਕਿ = ਖਪ ਖਪ ਕੇ, ਖਹਿ ਖਹਿ ਕੇ, ਦੂਜਿਆਂ ਨਾਲ ਵੈਰ-ਵਿਰੋਧ ਬਣਾ ਬਣਾ ਕੇ।

ਉਆ ਕੈ ਕੁਸਲ ਨ ਕਤਹੂ ਹੂਏ ॥

they do not find happiness anywhere.

ਉਹਨਾਂ ਦੇ ਅੰਦਰ ਕਦੇ ਆਤਮਕ ਆਨੰਦ ਨਹੀਂ ਆ ਸਕਦਾ।

ਠਾਂਢਿ ਪਰੀ ਸੰਤਹ ਸੰਗਿ ਬਸਿਆ ॥

One who dwells in the Society of the Saints finds a great peace;

ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ ਮਨ ਵਿਚ ਠੰਡ ਪਈ ਰਹਿੰਦੀ ਹੈ,

ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥

the Ambrosial Nectar of the Naam becomes sweet to his soul.

ਪ੍ਰਭੂ ਦਾ ਆਤਮਕ ਅਮਰਤਾ ਦੇਣ ਵਾਲਾ ਨਾਮ ਉਸ ਦੀ ਜਿੰਦ ਵਿਚ ਰਚ ਜਾਂਦਾ ਹੈ। ਜੀਅ ਰਸਿਆ = ਜਿੰਦ ਵਿਚ ਰਚ ਜਾਂਦਾ ਹੈ।

ਠਾਕੁਰ ਅਪੁਨੇ ਜੋ ਜਨੁ ਭਾਇਆ ॥

That humble being, who is pleasing to his Lord and Master

ਜੋ ਮਨੁੱਖ ਪਿਆਰੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਭਾਇਆ = ਪਿਆਰਾ ਲੱਗਾ।

ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥

- O Nanak, his mind is cooled and soothed. ||28||

ਹੇ ਨਾਨਕ! ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ-ਰੂਪ ਅੱਗ ਤੋਂ ਬਚ ਕੇ) ਸਦਾ ਸ਼ਾਂਤ ਰਹਿੰਦਾ ਹੈ ॥੨੮॥