ਸਵੈਯਾ

SWAYYA

ਸਵੈਯਾ:

ਆਏ ਹੈ ਮਤਿ ਕਰੀ ਜਨੁ ਦੁਇ ਲਰਬੇ ਕਹੁ ਸਿੰਘ ਦੋਊ ਜਨੁ ਆਏ

It seemed that two intoxicated elephants or two lions had come to fight with each other

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਦੋ ਮਸਤ ਹਾਥੀ ਯੁੱਧ ਕਰਨ ਲਈ ਆਏ ਹੋਣ, ਜਾਂ ਮਾਨੋ ਦੋ ਸ਼ੇਰ ਆਏ ਹੋਣ।

ਅੰਤਕਿ ਅੰਤ ਸਮੈ ਜਨੁ ਈਸ ਸਪਛ ਮਨੋ ਗਿਰਿ ਜੂਝਨ ਧਾਏ

It seemed that two winged mountains were flying on doomsday to fight with each other,

ਜਾਂ ਮਾਨੋ ਅੰਤ ਵੇਲੇ ਦੇ ਕਾਲ ਅਤੇ ਸ਼ਿਵ ਹੋਣ। ਜਾਂ ਮਾਨੋ ਦੋ ਖੰਭਾਂ ਵਾਲੇ ਪਰਬਤ ਲੜਨ ਲਈ ਆਏ ਹੋਣ।

ਕੈ ਦੋਊ ਮੇਘ ਪ੍ਰਲੈ ਦਿਨ ਕੇ ਨਿਧਿ ਨੀਰ ਦੋਊ ਕਿਧੋ ਕ੍ਰੋਧ ਬਢਾਏ

ਜਾਂ ਦੋਵੇਂ ਪਰਲੋ ਦੇ ਦਿਨ ਦੇ ਬਦਲ ਹੋਣ, ਜਾਂ ਦੋ ਸਮੁੰਦਰਾਂ ਨੇ ਕ੍ਰੋਧ ਵਧਾਇਆ ਹੋਵੇ।

ਮਾਨਹੁ ਰੁਦ੍ਰ ਹੀ ਕ੍ਰੋਧ ਭਰੇ ਦੋਊ ਹੈ ਮਨ ਮੈ ਲਖਿ ਯੌ ਕਬਿ ਪਾਏ ॥੨੨੬੮॥

Or the clouds were thundering and raining in fury on the doomsday, they appeared to be the infuriated Rudras.2268.

ਕਵੀ ਨੇ ਮਨ ਵਿਚ ਇਸ ਤਰ੍ਹਾਂ ਸਮਝਿਆ ਮਾਨੋ ਕ੍ਰੋਧ ਭਰੇ ਦੋ ਰੁਦ੍ਰ ਹੋਣ ॥੨੨੬੮॥