ਸਵੈਯਾ

SWAYYA

ਸਵੈਯਾ:

ਗਾਲ ਬਜਾਇ ਭਲੀ ਬਿਧਿ ਸੋ ਅਰੁ ਤਾਲ ਸਭੋ ਸੰਗਿ ਹਾਥਨ ਦੀਨੋ

He, appreciating himself, clapped with all his hands

ਚੰਗੀ ਤਰ੍ਹਾਂ ਗਲ੍ਹਾਂ ਨੂੰ ਵਜਾ ਕੇ (ਅਰਥਾਤ ਬਕਰੇ ਦੀ ਆਵਾਜ਼ ਕਢ ਕੇ) ਅਤੇ ਸਾਰਿਆਂ ਹੱਥਾਂ ਨੂੰ ਮਿਲਾ ਕੇ ਤਾਲ ਦਿੱਤਾ।

ਜੈਸੇ ਲਿਖੀ ਬਿਧਿ ਬੇਦ ਬਿਖੈ ਤਿਹ ਭੂਪ ਤਿਹੀ ਬਿਧਿ ਸੋ ਤਪੁ ਕੀਨੋ

The king performed austerities according to Vedic injunctions,

ਜਿਸ ਤਰ੍ਹਾਂ ਦੀ ਵਿਧੀ ਵੇਦਾਂ ਵਿਚ ਲਿਖੀ ਹੈ, ਰਾਜੇ ਨੇ ਉਸ ਵਿਧੀ ਨਾਲ ਤਪ ਕੀਤਾ।

ਜਗਿ ਕਰੇ ਸਭ ਹੀ ਬਿਧਿ ਪੂਰਬ ਕਉਨ ਬਿਧਾਨ ਬਿਨਾ ਨਹੀ ਹੀਨੋ

And held a Yajna in accordance with the Vedic rites

ਸਾਰਿਆਂ ਯੱਗਾਂ ਨੂੰ ਵਿਧੀ ਪੂਰਵਕ ਕੀਤਾ ਅਤੇ ਕੋਈ ਵੀ ਬਿਧਾਨ ਤੋਂ ਬਿਨਾ ਨਹੀਂ ਕੀਤਾ, (ਜਿਸ ਕਰ ਕੇ ਕੋਈ ਵੀ) ਨਿਸਫਲ (ਨ ਹੋਇਆ)।

ਰੁਦ੍ਰ ਰਿਝਾਇ ਕਹਿਯੋ ਇਹ ਭਾਤਿ ਸੁ ਹੋ ਕੁਟਵਾਰ ਇਹੀ ਬਰੁ ਲੀਨੋ ॥੨੧੮੫॥

After pleasing Rudra, he received the boon of protective power.2185.

ਰੁਦ੍ਰ ਨੂੰ ਪ੍ਰਸ਼ਨ ਕਰ ਕੇ ਇਸ ਤਰ੍ਹਾਂ ਕਿਹਾ, 'ਹੋ ਕੁਟਵਾਰ' (ਤੁਸੀਂ ਮੇਰੇ ਕੋਤਵਾਲ ਬਣੋ) (ਰਾਜੇ ਨੇ) ਇਹੀ ਵਰ ਲਿਆ ॥੨੧੮੫॥

ਰੁਦ੍ਰ ਜਬੈ ਕੁਟਵਾਰ ਕਯੋ ਤਬ ਦੇਸਨਿ ਦੇਸਨ ਧਰਮ ਚਲਾਯੋ

When Rudra bestowed the boon, the king established the religion in various countries

ਜਦ (ਰਾਜੇ ਨੇ) ਰੁਦ੍ਰ ਨੂੰ (ਆਪਣਾ) 'ਕੁਟਵਾਰ' ਕਰ ਲਿਆ, ਤਦ ਦੇਸ ਦੇਸਾਂਤਰਾਂ ਵਿਚ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ।

ਪਾਪ ਕੀ ਬਾਤ ਗਈ ਛਪ ਕੈ ਸਭ ਹੀ ਜਗ ਮੈ ਜਸੁ ਭੂਪਤਿ ਛਾਯੋ

There was to sin left and the king was praised throughout the world

ਪਾਪ ਦੀ ਗੱਲ ਲੁਕ ਗਈ ਅਤੇ ਸਾਰੇ ਹੀ ਜਗਤ ਵਿਚ ਰਾਜੇ ਦਾ ਯਸ਼ ਪਸਰ ਗਿਆ।

ਸਤ੍ਰ ਤ੍ਰਿਸੂਲ ਕੈ ਬਸਿ ਭਏ ਅਰਿ ਅਉਰ ਕਿਹੂੰ ਨਹਿ ਸੀਸ ਉਠਾਯੋ

All the enemies came under the control of the trident of the king and no one raised his head out of fear

(ਸਾਰੇ) ਵੈਰੀ ਤ੍ਰਿਸ਼ੂਲ ਦੇ ਵਸ ਹੋ ਗਏ ਅਤੇ ਹੋਰ ਕਿਸੇ (ਵੈਰੀ) ਨੇ ਸਿਰ ਨਹੀਂ ਚੁਕਿਆ।

ਲੋਗਨ ਤਉਨ ਸਮੈ ਜਗ ਮੈ ਕਬਿ ਸ︀ਯਾਮ ਭਨੈ ਅਤਿ ਹੀ ਸੁਖ ਪਾਯੋ ॥੨੧੮੬॥

The poet says that the people were extremely happy during his reign.2186.

ਕਵੀ ਸ਼ਿਆਮ ਕਹਿੰਦੇ ਹਨ, ਉਸ ਸਮੇਂ ਲੋਕਾਂ ਨੇ ਜਗਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੨੧੮੬॥

ਰੁਦ੍ਰ ਪ੍ਰਤਾਪ ਭਏ ਅਰਿ ਬਸਿ ਕਿਹੂੰ ਅਰਿ ਆਨ ਸੀਸ ਉਠਾਯੋ

With the grace of Rudra, all the enemies came under his control and no one raised his head

ਰੁਦ੍ਰ ਦੇ ਪ੍ਰਤਾਪ ਨਾਲ ਸਾਰੇ ਵੈਰੀ ਵਸ ਵਿਚ ਹੋ ਗਏ, ਹੋਰ ਕਿਸੇ ਵੈਰੀ ਨੇ ਸਿਰ ਨਾ ਉਠਾਇਆ।

ਕਰਿ ਲੈ ਕਬਿ ਸ︀ਯਾਮ ਭਨੈ ਅਤਿ ਹੀ ਇਹ ਪਾਇਨ ਊਪਰ ਸੀਸ ਝੁਕਾਯੋ

All of them paid the tax and bowed at his feet

ਕਵੀ ਸ਼ਿਆਮ ਕਹਿੰਦੇ ਹਲ, (ਵੱਡੇ ਵੱਡੇ ਰਾਜਿਆਂ ਨੇ) ਬਹੁਤ ਸਾਰਾ 'ਕਰ' ਭੇਟਾ ਕਰ ਕੇ ਪੈਰਾਂ ਉਤੇ ਸਿਰ ਝੁਕਾ ਦਿੱਤਾ ਹੈ।

ਭੂਪ ਰੰਚਕ ਬਾਤ ਲਈ ਇਹ ਪਉਰਖ ਮੇਰੋ ਹੈ ਲਖਿ ਪਾਯੋ

Without understanding the mystery of the grace of Rudra, the king thought that this was due to his power only

ਰਾਜੇ ਨੇ ਇਹ ਗੱਲ ਜ਼ਰਾ ਜਿੰਨੀ ਵੀ ਨਾ ਸਮਝੀ (ਕਿ ਇਹ ਸ਼ਕਤੀ ਉਸ ਦੀ ਨਹੀਂ ਹੈ) ਸਗੋਂ ਉਸ ਨੇ ਸਾਰੀ ਸ਼ਕਤੀ ਨੂੰ ਆਪਣਾ ਹੀ ਸਮਝ ਲਿਆ।

ਪਉਰਖ ਭਯੋ ਭੁਜਦੰਡਨ ਰੁਦ੍ਰ ਤੇ ਜੁਧ ਹੀ ਕੋ ਬਰੁ ਮਾਗਨ ਧਾਯੋ ॥੨੧੮੭॥

Thinking about the strength of his arms, he went to Shiva for the grant of the boon of the victory in war.2187.

ਉਸ ਦੀਆਂ ਭੁਜਾਵਾਂ ਵਿਚ ਬਹੁਤ ਬਲ ਹੋ ਗਿਆ (ਤਾਂ) ਰੁਦ੍ਰ ਕੋਲੋਂ ਯੁੱਧ ਦਾ ਵਰ ਮੰਗਣ ਲਈ ਤੁਰ ਪਿਆ ॥੨੧੮੭॥