ਅਥ ਊਖਾ ਕੋ ਬਿਆਹ ਕਥਨੰ

Now begings the description of the marriages of Usha

ਹੁਣ ਊਖਾ ਦੇ ਵਿਆਹ ਦਾ ਕਥਨ

ਦਸ ਸੈ ਭੁਜਾ ਕੋ ਗਰਬੁ ਹਰਨ ਕਥਨੰ

And the description of the smashing of the pride of Sahasarabahu

ਅਤੇ ਦਸ ਹਜ਼ਾਰ ਭੁਜਾਵਾਂ ਵਾਲੇ ਦਾ ਗਰਬ ਨਸ਼ਟ ਕਰਨ ਦਾ ਕਥਨ

ਚੌਪਈ

CHAUPAI

ਚੌਪਈ:

ਜਦੁਪਤਿ ਪੌਤ੍ਰ ਬ︀ਯਾਹ ਘਰ ਆਯੋ

ਜਦ ਸ੍ਰੀ ਕ੍ਰਿਸ਼ਨ ਪੋਤਰੇ ਨੂੰ ਵਿਆਹ ਦੇ ਘਰ ਪਰਤ ਆਏ

ਅਤਿ ਚਿਤਿ ਅਪਨੇ ਹਰਖ ਬਢਾਯੋ

Krishna came home after the marriage of his son and became extremely pleased in his mind

(ਤਾਂ ਉਨ੍ਹਾਂ ਨੇ) ਆਪਣੇ ਮਨ ਵਿਚ ਬਹੁਤ ਆਨੰਦ ਵਧਾ ਲਿਆ ਸੀ।

ਗਰਬ ਉਤੈ ਦਸ ਸੈ ਭੁਜ ਕੀਨੋ

ਉਧਰ ਹਜ਼ਾਰ ਬਾਂਹਵਾਂ ਵਾਲੇ (ਸਹਸ੍ਰਬਾਹੂ) ਨੇ (ਮਨ ਵਿਚ) ਅਭਿਮਾਨ ਕੀਤਾ

ਮੈ ਬਰੁ ਮਹਾਰੁਦ੍ਰ ਤੇ ਲੀਨੋ ॥੨੧੮੪॥

On the other side Sahasarabahu became egoistic on receiving the boon from Rudra (Shiva).2184.

ਕਿ ਮੈਂ ਮਹਾ ਰੁਦ੍ਰ ਪਾਸੋਂ ਵਰ ਲਿਆ ਹੋਇਆ ਹੈ ॥੨੧੮੪॥