ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਨਿਜ ਭਗਤੀ ਸੀਲਵੰਤੀ ਨਾਰਿ ॥
The bride shows such special devotion, and has such an agreeable disposition.
ਆਤਮਾ ਦੇ ਕੰਮ ਆਉਣ ਵਾਲੀ (ਪਰਮਾਤਮਾ ਦੀ) ਭਗਤੀ (ਮਾਨੋ) ਮਿੱਠੇ ਸੁਭਾਵ ਵਾਲੀ ਇਸਤ੍ਰੀ ਹੈ, ਨਿਜ = ਆਪਣੀ, ਆਪਣੇ ਆਪ ਦੀ, ਆਤਮਾ ਦੇ ਕੰਮ ਆਉਣ ਵਾਲੀ। ਸੀਲ = ਮਿੱਠਾ ਸੁਭਾਉ। ਨਾਰਿ = ਇਸਤ੍ਰੀ।
ਰੂਪਿ ਅਨੂਪ ਪੂਰੀ ਆਚਾਰਿ ॥
Her beauty is incomparable, and her character is perfect.
(ਜੋ) ਰੂਪ ਵਿਚ ਬੇਮਿਸਾਲ ਹੈ (ਜੋ) ਆਚਰਣ ਵਿਚ ਮੁਕੰਮਲ ਹੈ। ਰੂਪਿ = ਰੂਪ ਵਿਚ। ਅਨੂਪ = ਉਪਮਾ-ਰਹਿਤ, ਬੇਮਿਸਾਲ। ਆਚਾਰਿ = ਆਚਾਰ ਵਿਚ, ਆਚਰਨ ਵਿਚ।
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥
The house in which she dwells is such a praiseworthy house.
ਜਿਸ (ਹਿਰਦੇ-) ਘਰ ਵਿਚ (ਇਹ ਇਸਤ੍ਰੀ) ਵੱਸਦੀ ਹੈ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ, ਜਿਤੁ = ਜਿਸ ਵਿਚ। ਗ੍ਰਿਹਿ = ਹਿਰਦੇ-ਘਰ ਵਿਚ।
ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥
But rare are those who, as Gurmukh, attain that state||1||
ਪਰ ਕਿਸੇ ਵਿਰਲੇ ਜੀਵ ਨੇ ਗੁਰੂ ਦੀ ਸਰਨ ਪੈ ਕੇ (ਇਹ ਇਸਤ੍ਰੀ) ਪ੍ਰਾਪਤ ਕੀਤੀ ਹੈ ॥੧॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥
ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥
As the soul-bride of pure actions, I have met with the Guru.
(ਹੇ ਭਾਈ!) ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਣੀ (-ਰੂਪ) ਇਸਤ੍ਰੀ ਹਾਸਲ ਕੀਤੀ ਹੈ, ਸੁਕਰਣੀ = ਸ੍ਰੇਸ਼ਟ ਕਰਣੀ। ਕਾਮਣਿ = ਇਸਤ੍ਰੀ। ਮਿਲਿ = ਮਿਲ ਕੇ।
ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥
In worship, marriage and in the next world, such a soul-bride looks beautiful. ||1||Pause||
ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥ ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਪਰਥਾਇ = ਹਰ ਥਾਂ ॥੧॥ ਰਹਾਉ ॥
ਜਿਚਰੁ ਵਸੀ ਪਿਤਾ ਕੈ ਸਾਥਿ ॥
As long as she lived with her father,
(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ, ਜਿਚਰੁ = ਜਿਤਨਾ ਚਿਰ। ਪਿਤਾ = (ਭਾਵ) ਗੁਰੂ।
ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
her Husband wandered around in sadness.
ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ। ਕੰਤੁ = ਜੀਵ। ਫਿਰੈ ਉਦਾਸਿ = ਭਟਕਦਾ ਫਿਰਦਾ ਹੈ।
ਕਰਿ ਸੇਵਾ ਸਤ ਪੁਰਖੁ ਮਨਾਇਆ ॥
I served and surrendered to the Lord, the True Being;
ਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ, ਸਤਪੁਰਖੁ = ਅਕਾਲ-ਪੁਰਖ, ਪਰਮਾਤਮਾ।
ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
the Guru brought my bride to my home, and I obtained total happiness. ||2||
ਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ॥੨॥ ਗੁਰਿ = ਗੁਰੂ ਨੇ। ਆਣੀ = ਲਿਆ ਦਿੱਤੀ ॥੨॥
ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥
She is blessed with all sublime attributes,
(ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ, ਬਤੀਹ ਸੁਲਖਣੀ = (ਲੱਜਾ, ਨਿਮਰਤਾ, ਦਇਆ, ਪਿਆਰ ਆਦਿਕ) ਬੱਤੀ ਚੰਗੇ ਲੱਛਣਾਂ ਵਾਲੀ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ। ਸੰਤਤਿ = ਸੰਤਾਨ।
ਆਗਿਆਕਾਰੀ ਸੁਘੜ ਸਰੂਪ ॥
And her generations are unblemished.
(ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ। ਸੁਘੜ = ਸੁਚੱਜੀ। ਸਰੂਪ = ਸੁੰਦਰ।
ਇਛ ਪੂਰੇ ਮਨ ਕੰਤ ਸੁਆਮੀ ॥
Her Husband, her Lord and Master, fulfills her heart's desires.
ਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ, ਇਛ ਮਨ ਕੰਤ = ਕੰਤ ਦੇ ਮਨ ਦੀ ਇੱਛਾ।
ਸਗਲ ਸੰਤੋਖੀ ਦੇਰ ਜੇਠਾਨੀ ॥੩॥
Hope and desire (my younger brother-in-law and sister-in-law) are now totally content. ||3||
ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ॥੩॥ ਸੰਤੋਖੀ = ਸੰਤੋਖ ਦੇਂਦੀ ਹੈ। ਦੇਰ ਜਿਠਾਣੀ = ਦਿਰਾਣੀ ਜਿਠਾਣੀ। (ਆਸਾ = ਤ੍ਰਿਸ਼ਨਾ) ਨੂੰ ॥੩॥
ਸਭ ਪਰਵਾਰੈ ਮਾਹਿ ਸਰੇਸਟ ॥
She is the most noble of all the family.
(ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ, ਸਰੇਸਟ = ਉੱਤਮ।
ਮਤੀ ਦੇਵੀ ਦੇਵਰ ਜੇਸਟ ॥
She counsels and advises her hope and desire.
ਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ)। ਮਤੀ = {ਲਫ਼ਜ਼ 'ਮਤਿ' ਤੋਂ ਬਹੁ-ਵਚਨ} ਮੱਤਾਂ। ਦੇਵੀ = ਦੇਣ ਵਾਲੀ। ਦੇਵਰ ਜੇਸਟ = ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ।
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
How blessed is that household, in which she has appeared.
ਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ,
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
O servant Nanak, she passes her time in perfect peace and comfort. ||4||3||
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ ॥੪॥੩॥ ਸੁਖਿ = ਸੁਖ ਵਿਚ। ਵਿਹਾਇ = ਬੀਤਦੀ ਹੈ ॥੪॥੩॥