ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਸਸੂ ਤੇ ਪਿਰਿ ਕੀਨੀ ਵਾਖਿ

I have been separated from my Beloved by Maya (my mother-in-law).

(ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ) ਪਤੀ ਨੇ ਮੈਨੂੰ (ਆਗਿਆਨਤਾ) ਸੱਸ ਤੋਂ ਵੱਖ ਕਰ ਲਿਆ ਹੈ, ਸਸੂ ਤੇ = ਸੱਸ ਤੋਂ {ਲਫ਼ਜ਼ 'ਸਸੁ' (ੁ) ਅੰਤ ਹੈ, ਪਰ ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਲਫ਼ਜ਼ ਹੈ स्वश्रु। ਸੰਬੰਧਕ ਦੇ ਕਾਰਨ (ੁ) ਦੇ ਥਾਂ ੂ ਹੋ ਜਾਂਦਾ ਹੈ; ਜਿਵੇਂ, 'ਖਾਕ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ'} ਸਸੁ = ਅਗਿਆਨਤਾ। ਪਿਰਿ = ਪਿਰ ਨੇ। ਵਾਖਿ = ਵੱਖ।

ਦੇਰ ਜਿਠਾਣੀ ਮੁਈ ਦੂਖਿ ਸੰਤਾਪਿ

Hope and desire (my younger brother-in-law and sister-in-law) are dying of grief.

ਮੇਰੀ ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ, ਇਸ) ਦੁੱਖ ਕਲੇਸ਼ ਨਾਲ ਮਰ ਗਈ ਹੈ (ਕਿ ਮੈਨੂੰ ਪਤੀ ਮਿਲ ਪਿਆ ਹੈ)। ਦੇਰ ਜਿਠਾਣੀ = ਦਿਰਾਣੀ ਜਿਠਾਣੀ; ਆਸਾ ਤ੍ਰਿਸ਼ਨਾ।

ਘਰ ਕੇ ਜਿਠੇਰੇ ਕੀ ਚੂਕੀ ਕਾਣਿ

I am no longer swayed by the fear of Death (my elder brother-in-law).

(ਮੇਰੇ ਉਤੇ) ਜੇਠ (ਧਰਮ-ਰਾਜ) ਦੀ ਭੀ ਧੌਂਸ ਨਹੀਂ ਰਹੀ। ਜਿਠੇਰਾ = ਸਰਬ-ਰਾਜ। ਕਾਣਿ = ਧੌਂਸ।

ਪਿਰਿ ਰਖਿਆ ਕੀਨੀ ਸੁਘੜ ਸੁਜਾਣਿ ॥੧॥

I am protected by my All-knowing, Wise Husband Lord. ||1||

ਸੁਚੱਜੇ ਸਿਆਣੇ ਪਤੀ ਨੇ ਮੈਨੂੰ (ਇਹਨਾਂ ਸਭਨਾਂ ਤੋਂ) ਬਚਾ ਲਿਆ ਹੈ ॥੧॥ ਸੁਜਾਣਿ = ਸੁਜਾਨ ਨੇ ॥੧॥

ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ

Listen, O people: I have tasted the elixir of love.

ਹੇ ਲੋਕੋ! ਸੁਣੋ, (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦੇ ਪਿਆਰ ਦਾ ਆਨੰਦ ਮਾਣਿਆ ਹੈ,

ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥੧॥ ਰਹਾਉ

The evil ones are dead, and my enemies are destroyed. The True Guru has given me the Name of the Lord. ||1||Pause||

ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤਿ ਦਿੱਤੀ ਹੈ (ਉਸ ਦੀ ਬਰਕਤਿ ਨਾਲ) ਮੈਂ ਭੈੜੇ ਭਾਵ ਮਾਰ ਲਏ ਹਨ (ਕਾਮਾਦਿਕ) ਵੈਰੀ ਮੁਕਾ ਲਏ ਹਨ ॥੧॥ ਰਹਾਉ ॥ ਦੁਰਜਨ = ਭੈੜੇ ਬੰਦੇ, ਮੰਦੇ ਭਾਵ। ਸੰਘਾਰੇ = ਮਾਰ ਲਏ ਹਨ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥

ਪ੍ਰਥਮੇ ਤਿਆਗੀ ਹਉਮੈ ਪ੍ਰੀਤਿ

First, I renounced my egotistical love of myself.

(ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ, ਤਾਂ ਸਭ ਤੋਂ) ਪਹਿਲਾਂ ਮੈਂ ਹਉਮੈ ਨੂੰ ਪਿਆਰਨਾ ਛੱਡ ਦਿੱਤਾ, ਪ੍ਰਥਮੈ = ਪਹਿਲਾਂ।

ਦੁਤੀਆ ਤਿਆਗੀ ਲੋਗਾ ਰੀਤਿ

Second, I renounced the ways of the world.

ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ, ਲੋਗਾ ਰੀਤਿ = ਲੋਕ ਲਾਜ, ਜਗਤ-ਚਾਲ, ਲੋਕਾਚਾਰੀ ਰਸਮਾਂ।

ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ

Renouncing the three qualities, I look alike upon friend and enemy.

ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇਕੋ ਜਿਹੇ (ਮਿੱਤਰ ਹੀ) ਸਮਝ ਲਏ। ਸਮਾਨੇ = ਇਕੋ ਜਿਹੇ।

ਤੁਰੀਆ ਗੁਣੁ ਮਿਲਿ ਸਾਧ ਪਛਾਨੇ ॥੨॥

And then, the fourth state of bliss was revealed to me by the Holy One. ||2||

ਗੁਰੂ ਨੂੰ ਮਿਲ ਕੇ ਮੈਂ ਉਸ ਗੁਣ ਨਾਲ ਸਾਂਝ ਪਾ ਲਈ ਜੇਹੜਾ (ਮਾਇਆ ਦੇ ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੇ ਆਤਮਕ ਦਰਜੇ ਤੇ ਅਪੜਾਂਦਾ ਹੈ ॥੨॥ ਤੁਰੀਆ = ਚੌਥਾ ਪਦ ਜਿਥੇ ਮਾਇਆ ਦੇ ਗੁਣ ਪੋਹ ਨਹੀਂ ਸਕਦੇ। ਸਾਧ = ਗੁਰੂ ॥੨॥

ਸਹਜ ਗੁਫਾ ਮਹਿ ਆਸਣੁ ਬਾਧਿਆ

In the cave of celestial bliss, I have obtained a seat.

(ਜੋਗੀ ਗੁਫਾ ਵਿਚ ਬੈਠ ਕੇ ਆਸਣ ਲਾਂਦਾ ਹੈ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਮੈਂ) ਆਤਮਕ ਅਡੋਲਤਾ (ਦੀ) ਗੁਫਾ ਵਿਚ ਆਪਣਾ ਆਸਣ ਜਮਾ ਲਿਆ। ਸਹਜ = ਆਤਮਕ ਅਡੋਲਤਾ। ਬਾਧਿਆ = ਬੰਨ੍ਹਿਆ, ਬਣਾਇਆ।

ਜੋਤਿ ਸਰੂਪ ਅਨਾਹਦੁ ਵਾਜਿਆ

The Lord of Light plays the unstruck melody of bliss.

ਮੇਰੇ ਅੰਦਰ ਨਿਰੇ ਨੂਰ ਹੀ ਨੂਰ-ਰੂਪ ਪਰਮਾਤਮਾ ਦੇ ਮਿਲਾਪ ਦਾ ਇਕ-ਰਸ ਵਾਜਾ ਵੱਜਣ ਲੱਗ ਪਿਆ। ਜੋਤਿ ਸਰੂਪ = ਉਹ ਜਿਸ ਦੀ ਹਸਤੀ ਨੂਰ ਹੀ ਨੂਰ ਹੈ। ਅਨਾਹਦੁ = {अनहत} ਬਿਨਾ ਵਜਾਏ, ਇਕ-ਰਸ, ਉਹ ਰਾਗ ਜੋ ਸਾਜ ਨੂੰ ਵਜਾਣ ਤੋਂ ਬਿਨਾ ਪੈਦਾ ਹੋ ਰਿਹਾ ਹੋਵੇ।

ਮਹਾ ਅਨੰਦੁ ਗੁਰਸਬਦੁ ਵੀਚਾਰਿ

I am in ecstasy, contemplating the Word of the Guru's Shabad.

ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਕ ਆਨੰਦ ਪੈਦਾ ਹੋ ਰਿਹਾ ਹੈ। ਵੀਚਾਰਿ = ਵਿਚਾਰ ਕੇ।

ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥੩॥

Imbued with my Beloved Husband Lord, I am the blessed, happy soul-bride. ||3||

(ਹੇ ਲੋਕੋ!) ਧੰਨ ਹੈ ਉਹ (ਜੀਵ-) ਇਸਤ੍ਰੀ, ਭਾਗਾਂ ਵਾਲੀ ਹੈ ਉਹ (ਜੀਵ-) ਇਸਤ੍ਰੀ ਜੇਹੜੀ (ਪ੍ਰਭੂ-) ਪਤੀ ਦੇ ਪਿਆਰ-ਰੰਗ ਨਾਲ ਰੰਗੀ ਗਈ ਹੈ ॥੩॥ ਧਨ = ਧੰਨ, ਭਾਗਾਂ ਵਾਲੀ। ਨਾਰਿ = ਇਸਤ੍ਰੀ। ਸੋਹਾਗਣਿ = ਸੁਹਾਗ ਵਾਲੀ ॥੩॥

ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ

Servant Nanak chants the wisdom of God;

(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ। ਬ੍ਰਹਮ ਬੀਚਾਰੁ = ਪਰਮਾਤਮਾ ਦੇ ਗੁਣਾਂ ਦਾ ਵਿਚਾਰ॥

ਜੋ ਸੁਣੇ ਕਮਾਵੈ ਸੁ ਉਤਰੈ ਪਾਰਿ

one who listens and practices it, is carried across and saved.

ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਜਨਮਿ ਮਰੈ ਆਵੈ ਜਾਇ

He is not born, and he does not die; he does not come or go.

ਉਹ (ਮੁੜ ਮੁੜ) ਨਾਹ ਜੰਮਦਾ ਹੈ ਨਾਹ ਮਰਦਾ ਹੈ ਉਹ (ਜਗਤ ਵਿਚ ਮੁੜ ਮੁੜ) ਨਾਹ ਆਉਂਦਾ ਹੈ ਨਾਹ (ਇਥੋਂ ਮੁੜ ਮੁੜ) ਜਾਂਦਾ ਹੈ।

ਹਰਿ ਸੇਤੀ ਓਹੁ ਰਹੈ ਸਮਾਇ ॥੪॥੨॥

He remains blended with the Lord. ||4||2||

ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੪॥੨॥