ਰਾਮਕਲੀ ਮਹਲਾ ੧ ਸਿਧ ਗੋਸਟਿ ॥

Raamkalee, First Mehl, Sidh Gosht ~ Conversations With The Siddhas:

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।

ੴ ਸਤਿਗੁਰ ਪ੍ਰਸਾਦਿ ॥

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

The Siddhas formed an assembly; sitting in their Yogic postures, they shouted, "Salute this gathering of Saints."

(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ; ਸਿਧ = ਸਿੱਧ ਦੀ, ਪਰਮਾਤਮਾ ਦੀ। ਸਭਾ = ਮਜਲਸ। ਸਿਧ ਸਭਾ = ਰੱਬੀ ਮਜਲਸ, ਉਹ ਇਕੱਠ ਜਿਥੇ ਰੱਬ ਦੀਆਂ ਗੱਲਾਂ ਹੋ ਰਹੀਆਂ ਹੋਣ। ਕਰਿ = ਬਣਾ ਕੇ। ਆਸਣਿ = ਆਸਣ ਉਤੇ, (ਭਾਵ), ਅਡੋਲ। ਜੈਕਾਰੋ = ਨਮਸਕਾਰ।

ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥

I offer my salutation to the One who is true, infinite and incomparably beautiful.

ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ। ਤਿਸੁ ਆਗੈ = ਉਸ 'ਸੰਤ ਸਭਾ' ਅੱਗੇ। ਰਹਰਾਸਿ = ਅਰਦਾਸ।

ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥

I cut off my head, and offer it to Him; I dedicate my body and mind to Him.

ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ, ਮਸਤਕੁ = ਮੱਥਾ, ਸਿਰ। ਧਰੀ = ਮੈਂ ਧਰਾਂ।

ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥

O Nanak, meeting with the Saints, Truth is obtained, and one is spontaneously blessed with distinction. ||1||

(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥ ਸਹਜ ਭਾਇ = ਸੁਖੈਨ ਹੀ। ਜਸੁ ਲੇਉ = ਜਸ ਕਰਾਂ, ਪ੍ਰਭੂ ਦੇ ਗੁਣ ਗਾਵਾਂ ॥੧॥

ਕਿਆ ਭਵੀਐ ਸਚਿ ਸੂਚਾ ਹੋਇ ॥

What is the use of wandering around? Purity comes only through Truth.

(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ; ਕਿਆ ਭਵੀਐ = ਭੌਣ ਦਾ ਕੀਹ ਲਾਭ? ਦੇਸ ਦੇਸਾਂਤਰਾਂ ਅਤੇ ਤੀਰਥਾਂ ਤੇ ਭੌਣ ਦਾ ਕੀਹ ਲਾਭ? ਸਚਿ = 'ਸੱਚ' ਵਿਚ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ (ਜੁੜਿਆਂ)। ਸੂਚਾ = ਪਵਿਤ੍ਰ।

ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥

Without the True Word of the Shabad, no one finds liberation. ||1||Pause||

(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥ ਰਹਾਉ = ਠਹਰ ਜਾਓ, (ਭਾਵ), ਇਸ ਸਾਰੀ ਲੰਮੀ ਬਾਣੀ ਦਾ 'ਮੁੱਖ ਭਾਵ' ਇਹਨਾਂ ਦੋ ਤੁਕਾਂ ਵਿਚ ਹੈ ॥੧॥ ਰਹਾਉ ॥

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥

Who are you? What is your name? What is your way? What is your goal?

(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ? ਤੁਮ੍ਹੇ = ਅੱਖਰ 'ਮ' ਦੇ ਨਾਲ ਅੱਧਾ 'ਹ' ਹੈ। ਮਾਰਗੁ = ਰਸਤਾ, ਪੰਥ, ਮਤ। ਸੁਆਓ = ਮਨੋਰਥ, ਪ੍ਰਯੋਜਨ।

ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥

We pray that you will answer us truthfully; we are a sacrifice to the humble Saints.

(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)। ਕਹਉ = ਮੈਂ ਕਹਿੰਦਾ ਹਾਂ, ਮੈਂ ਜਪਦਾ ਹਾਂ। ਹਉ = ਮੈਂ।

ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥

Where is your seat? Where do you live, boy? Where did you come from, and where are you going?

(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ? ਕਹ = ਕਿਥੇ? ਕਿਸ ਦੇ ਆਸਰੇ? ਬੈਸਹੁ = (ਤੁਸੀ) ਬੈਠਦੇ ਹੋ, ਸ਼ਾਂਤ-ਚਿੱਤ ਹੁੰਦੇ ਹੋ। ਬਾਲੇ = ਹੇ ਬਾਲਕ! ਕਹ = ਕਿਥੇ?

ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥

Tell us, Nanak - the detached Siddhas wait to hear your reply. What is your path?" ||2||

ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥ ਨਾਨਕੁ ਬੋਲੈ = ਨਾਨਕ ਆਖਦਾ ਹੈ (ਕਿ ਜੋਗੀ ਨੇ ਪੁਛਿਆ)। ਬੈਰਾਗੀ = ਹੇ ਬੈਰਾਗੀ! ਹੇ ਵੈਰਾਗਵਾਨ! ਹੇ ਸੰਤ ਜੀ! ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਾਹੋ = ਰਾਹੁ, ਮਤ, ਮਾਰਗ ॥੨॥