ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਮੰਗਣਾ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ

If one begs, then he should beg for the Name of the True One, which is given only by His Pleasure.

ਜੇ ਮੰਗਣਾ ਹੈ ਤਾਂ ਸਿਰਫ਼ ਪ੍ਰਭੂ ਦਾ ਨਾਮ ਮੰਗੋ। (ਇਹ 'ਨਾਮ' ਉਸ ਨੂੰ ਹੀ ਮਿਲਦਾ ਹੈ) ਜਿਸ ਨੂੰ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ। ਤੁਸਿ = ਤ੍ਰੁੱਠ ਕੇ, ਖ਼ੁਸ਼ ਹੋ ਕੇ। ਤਿਤੁ = {ਅਧਿਕਰਣ ਕਾਰਕ, ਇਕ-ਵਚਨ}।

ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥

Eating this gift from the Lord and Master, O Nanak, the mind is satisfied. ||2||

ਜੇ ਇਹ (ਨਾਮ-ਵਸਤ) ਖਾਧੀ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ, ਪਰ ਹੇ ਨਾਨਕ! ਹੈ ਇਹ (ਨਿਰੋਲ) ਮਾਲਕ ਦੀ ਬਖ਼ਸ਼ਸ਼ ਹੀ ॥੨॥ ਜਿਤੁ ਖਾਧੈ = {ਪੂਰਨ ਕਾਰਦੰਤਕ} ਜਿਸ ਦੇ ਖਾਧਿਆਂ, ਜੇ ਇਸ ਨੂੰ ਖਾਧਾ ਜਾਏ। ਤ੍ਰਿਪਤੀਐ = ਰੱਜ ਜਾਂਦਾ ਹੈ। ਸਾਹਿਬ ਦਾਤਿ = ਮਾਲਕ ਦੀ ਬਖ਼ਸ਼ਸ਼ ॥੨॥