ਪਉੜੀ ॥
Pauree:
ਪਉੜੀ।
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥
They alone earn profit in this world, who have the wealth of the Lord's Name.
ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ। ਲਾਹਾ = ਨਫ਼ਾ, ਲਾਭ। ਸੇ = ਉਹ ਬੰਦੇ। ਰਾਸਿ = ਪੂੰਜੀ।
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥
They do not know the love of duality; they place their hopes in the True Lord.
ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ। ਦੁਤੀਆ = {ਸੰ: ਦ੍ਵਿਤੀਯ} ਦੂਜਾ, ਕਿਸੇ ਹੋਰ ਦਾ। ਭਾਉ = ਪਿਆਰ।
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥
They serve the One Eternal Lord, and give up everything else.
ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ। ਸਰੇਵਿਆ = ਸਿਮਰਿਆ।
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥
One who forgets the Supreme Lord God - useless is his breath.
ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ। ਸਾਸੁ = ਸੁਆਸ, ਸਾਹ।
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥
God draws His humble servant close in His loving embrace and protects him - Nanak is a sacrifice to Him. ||15||
ਪਰਮਾਤਮਾ ਨੇ ਆਪਣੇ ਸੇਵਕਾਂ ਨੂੰ ("ਦੁਤੀਆ ਭਾਵ" ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ॥੧੫॥ ਕੰਠਿ = ਗਲ ਨਾਲ। ਜਨ = ਜਨਾਂ ਨੂੰ, ਸੇਵਕਾਂ ਨੂੰ। ਬਲਿ ਜਾਸੁ = ਸਦਕੇ ਹੁੰਦਾ ਹਾਂ ॥੧੫॥