ਚੌਪਈ

Chaupaee

ਚੌਪਈ:

ਯਹ ਪਚਮਾਰ ਖਬਰਿ ਸੁਨ ਪਾਈ

ਜਦੋਂ ਪਚਮਾਰ ਨੇ ਇਹ ਖ਼ਬਰ ਸੁਣੀ

ਨਾਰਿ ਜੁਲਾਹੀ ਹੁਤੀ ਬੁਲਾਈ

When the weaver heard this news, he called his wife.

ਤਾਂ ਆਪਣੀ ਜੁਲਾਹੀ ਨਾਰ ਨੂੰ ਬੁਲਾਇਆ।

ਚਿਤ ਮੈ ਅਧਿਕ ਦੁਹੂੰ ਡਰ ਕੀਨੋ

ਦੋਹਾਂ ਨੇ ਚਿਤ ਵਿਚ ਬਹੁਤ ਡਰ ਮੰਨਿਆ

ਅਰਧ ਰਾਤਿ ਬਨ ਕੋ ਮਗੁ ਲੀਨੋ ॥੨੧॥

Both were terror stricken and, at the pitch of the night, took their way to the jungle.(21)

ਅਤੇ ਅੱਧੀ ਰਾਤ ਨੂੰ ਜੰਗਲ ਦਾ ਰਾਹ ਫੜਿਆ ॥੨੧॥

ਜਬ ਤ੍ਰਿਯ ਸਹਿਤ ਜੁਲਾਹੋ ਭਾਜ︀ਯੋ

ਜਦ ਇਸਤਰੀ ਸਹਿਤ ਜੁਲਾਹਾ ਭਜ ਗਿਆ

ਤਬ ਹੀ ਘੋਰ ਘਟਾ ਘਨ ਗਾਜ੍ਰਯੋ

When the weaver and his wife were running away, the thunder storm approached,

ਤਾਂ ਉਸ ਵੇਲੇ ਭਿਆਨਕ ਬਦਲ ਗੱਜਣ ਲਗਿਆ।

ਕਬਹੂੰ ਚਮਿਕਿ ਬਿਜੁਰਿਯਾ ਜਾਵੈ

ਕਦੇ ਕਦੇ ਬਿਜਲੀ ਚਮਕ ਪੈਂਦੀ,

ਤਬ ਮਾਰਗ ਕੋ ਚੀਨਨ ਆਵੈ ॥੨੨॥

And amidst the severe lightning, they lost their way.(22)

ਤਦ ਕਿਤੇ ਮਾਰਗ ਦਿਸ ਪੈਂਦਾ ॥੨੨॥

ਮਗ ਤੈ ਭੂਲਿ ਤਿਸੀ ਮਗੁ ਪਰਿਯੋ

(ਉਹ) ਰਸਤਾ ਭੁਲ ਕੇ, ਉਸ ਮਾਰਗ ਉਤੇ ਪੈ ਗਿਆ

ਜਹ ਨ੍ਰਿਪ ਅਰਿ ਕੋ ਲਸਕਰ ਢਰਿਯੋ

Losing their way they came to the place where the Raja’s enemy were encamping.

ਜਿਥੇ ਰਾਜੇ ਦੇ ਵੈਰੀ ਦਾ ਲਸ਼ਕਰ ਪਿਆ ਸੀ।

ਕੂੰਈ ਹੁਤੀ ਦ੍ਰਿਸਟਿ ਨਹਿ ਆਈ

ਉਥੇ ਇਕ ਖੂਹੀ ਸੀ, (ਜੋ ਉਸ ਦੀ) ਨਜ਼ਰ ਨਾ ਪਈ

ਤਾ ਮੌ ਪਰਿਯੋ ਜੁਲਾਹੋ ਜਾਈ ॥੨੩॥

There was a, well which was not visible to them and the weaver fell in it.(23)

ਅਤੇ ਜੁਲਾਹਾ ਵਿਚ ਜਾ ਡਿਗਿਆ ॥੨੩॥