ਦੋਹਰਾ

Dohira

ਦੋਹਰਾ:

ਬਿਸੁਕਰਮਾ ਇਹ ਬਚਨ ਸੁਨਿ ਧਾਮ ਗਯੋ ਤਿਹ ਕਾਲ

ਵਿਸ਼੍ਵਕਰਮਾ ਇਹ ਬਚਨ ਸੁਣ ਕੇ ਤੁਰਤ ਘਰ ਗਿਆ

ਤੁਰਤ ਬਨਾਇ ਤਿਲੋਤਮਹਿ ਆਨਿਯੋ ਤਹਾ ਉਤਾਲ ॥੬॥

Wishkarama created a woman, whose beauty could not be surpassed.(6)

ਅਤੇ ਜਲਦੀ ਹੀ ਤਿਲੋਤਮਾ ਨਾਂ ਦੀ ਇਸਤਰੀ ਬਣਾ ਕੇ ਉਥੇ ਲੈ ਆਇਆ ॥੬॥

ਬਿਸੁਕਰਮਾ ਅਬਲਾ ਕਰੀ ਅਮਿਤੁ ਰੂਪ ਨਿਧਿ ਸੋਇ

ਵਿਸ਼੍ਵਕਰਮਾ ਨੇ ਅਮਿਤ ਰੂਪ ਦੀ ਨਿਧੀ ਵਰਗੀ ਇਕ ਇਸਤਰੀ ਬਣਾਈ।

ਜੋ ਹੇਰੈ ਰੀਝੈ ਵਹੈ ਜਤੀ ਕਹਿਯਤ ਕੋਇ ॥੭॥

Who-so-ever looked at her, was most appeased and could not remain a celibate.(7)

ਉਸ ਨੂੰ ਜੋ ਵੇਖਦਾ, ਉਹੀ ਰੀਝ ਪੈਂਦਾ ਅਤੇ ਆਪਣਾ ਜਤ-ਸਤ ਕਾਇਮ ਨਾ ਰਖ ਸਕਦਾ ॥੭॥

ਅਮਿਤ ਰੂਪ ਤਾ ਕੋ ਨਿਰਖਿ ਸਭ ਅਬਲਾ ਰਿਸਿ ਖਾਹਿ

Looking at her charm, the entire women folks became worried,

ਉਸ ਦੀ ਅਪਾਰ ਸੁੰਦਰਤਾ ਨੂੰ ਵੇਖ ਕੇ ਸਾਰੀਆਂ ਇਸਤਰੀਆਂ ਗੁੱਸੇ ਨਾਲ ਭਰ ਜਾਂਦੀਆਂ

ਜਿਨਿ ਹਮਰੇ ਪਤਿ ਹੇਰਿ ਇਹ ਯਾਹੀ ਕੇ ਹ੍ਵੈ ਜਾਹਿ ॥੮॥

In case, on her sight, their husbands might forsake them.(8)

(ਅਤੇ ਸੋਚਦੀਆਂ) ਮਤਾਂ ਸਾਡੇ ਪਤੀ ਵੀ ਇਸ ਨੂੰ ਵੇਖ ਕੇ ਇਸ ਦੇ ਹੋ ਜਾਣ ॥੮॥

ਐਸੋ ਭੇਖ ਸੁ ਧਾਰਿ ਤ੍ਰਿਯ ਤਹ ਤੇ ਕੀਓ ਪਯਾਨ

The woman, after making up her profile exquisite,

ਅਜਿਹਾ ਰੂਪ ਧਾਰ ਕੇ ਉਹ ਇਸਤਰੀ ਉਥੋਂ ਚਲ ਪਈ

ਸਹਿਰ ਥਨੇਸਰ ਕੇ ਬਿਖੈ ਤੁਰਤ ਪਹੂੰਚੀ ਆਨ ॥੯॥

Quickly walked over to the place called Thanesar.(9)

ਅਤੇ ਥਾਨੇਸਰ ਸ਼ਹਿਰ ਵਿਚ ਤੁਰਤ ਆ ਪਹੁੰਚੀ ॥੯॥

ਜਹਾ ਬਾਗ ਤਿਨ ਕੋ ਹੁਤੋ ਤਹਾ ਪਹੂੰਚੀ ਆਇ

She reached there where they (the devils) had their garden.

ਜਿਥੇ ਉਨ੍ਹਾਂ (ਦੈਂਤਾਂ) ਦਾ ਬਾਗ਼ ਸੀ, ਉਥੇ ਆਣ ਪਹੁੰਚੀ।

ਦੇਵ ਦੈਤ ਤਾ ਕੌ ਨਿਰਖਿ ਰੂਪ ਰਹੇ ਉਰਝਾਇ ॥੧੦॥

The gods and the devils plunged into confusion on seeing her.(10)

ਦੇਵਤੇ ਅਤੇ ਦੈਂਤ ਉਸ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਗਏ ॥੧੦॥