ਚੌਪਈ

Chaupaee

ਚੌਪਈ:

ਬਾਲ ਬਿਹਰਤੀ ਬਾਗ ਨਿਹਾਰੀ

(ਉਸ) ਇਸਤਰੀ ਨੂੰ ਬਾਗ਼ ਵਿਚ ਘੁੰਮਦਿਆਂ ਵੇਖ ਕੇ

ਸਭਾ ਛੋਰਿ ਦੋਊ ਉਠੇ ਹੰਕਾਰੀ

When she entered the garden, both the egoists came out of the assembly.

ਦੋਵੇਂ ਹੰਕਾਰੀ (ਦੈਂਤ) ਸਭਾ ਛਡ ਕੇ ਉਠ ਖੜੋਤੇ।

ਤੀਰ ਤਿਲੋਤਮ ਕੇ ਚਲਿ ਆਏ

ਉਹ ਚਲ ਕੇ ਤਿਲੋਤਮਾ ਕੋਲ ਆ ਗਏ

ਬ︀ਯਾਹਨ ਕੋ ਦੋਊ ਲਲਚਾਏ ॥੧੧॥

They approached Tilotama (the woman) and both yearned to marry her.(11)

ਅਤੇ (ਉਸ ਨਾਲ) ਵਿਆਹ ਕਰਾਉਣ ਲਈ ਦੋਵੇਂ ਲਲਚਾਏ ॥੧੧॥

ਸੁੰਦ ਕਹਿਯੋ ਯਾ ਕੌ ਮੈ ਬਰਿ ਹੌ

ਸੁੰਦ (ਦੈਂਤ) ਨੇ ਕਿਹਾ ਕਿ ਇਸ ਨਾਲ ਮੈਂ ਵਿਆਹ ਕਰਾਂਗਾ।

ਕਹਿਯੋ ਅਪਸੁੰਦ ਯਾਹਿ ਮੈ ਕਰਿ ਹੌ

Sandh said, ‘I will marry you,’ but Apsandh stressed, ‘No, I espouse you.’

ਉਪਸੁੰਦ ('ਅਪਸੁੰਦ') ਨੇ ਕਿਹਾ ਕਿ ਇਸ ਨਾਲ ਮੈਂ (ਵਿਆਹ) ਕਰਾਂਗਾ।

ਰਾਰਿ ਪਰੀ ਦੁਹੂੰਅਨ ਮੈ ਭਾਰੀ

ਦੋਹਾਂ ਵਿਚ ਬਹੁਤ ਝਗੜਾ ਹੋ ਗਿਆ

ਬਿਚਰੇ ਸੂਰਬੀਰ ਹੰਕਾਰੀ ॥੧੨॥

The dispute was ensued among them and they started to fight.(12)

ਅਤੇ ਦੋਵੇਂ ਹੰਕਾਰੀ ਸੂਰਮੇ (ਲੜਾਈ ਲਈ) ਡਟ ਗਏ ॥੧੨॥