ਭੁਜੰਗ ਛੰਦ

Bhujang Chhand

ਭੁਜੰਗ ਛੰਦ:

ਪਰਿਯੋ ਲੋਹ ਗਾੜੋ ਮਹਾ ਬੀਰ ਮਾਡੇ

A great fight followed and powerful warriors confronted each other.

ਬਹੁਤ ਤਕੜਾ ਯੁੱਧ ਹੋਇਆ, ਵੱਡੇ ਸੂਰਮੇ (ਆਪਸ ਵਿਚ) ਜੁਟ ਗਏ।

ਝੁਕੇ ਆਨਿ ਚਾਰੋ ਦਿਸਾ ਕਾਢਿ ਖਾਡੇ

From all four sides they converged.

(ਉਹ) ਖੰਡੇ ਕਢ ਕੇ ਚੌਹਾਂ ਪਾਸਿਆਂ ਤੋਂ ਆ ਪਏ।

ਛਕੇ ਛੋਭ ਛਤ੍ਰੀ ਮਹਾ ਘਾਇ ਮੇਲੈ

Furiously, many Kashatris inflicted injuries.

ਗੁੱਸੇ ਵਿਚ ਆ ਕੇ ਸੂਰਮਿਆਂ ਨੇ ਬਹੁਤ ਘਾਓ ਲਗਾਏ

ਕਿਤੇ ਢਾਲਿ ਤਿਰਸੂਲ ਖਗਾਨ ਖੇਲੈ ॥੧੩॥

The shields and the spears dominated everywhere.(13)

ਅਤੇ ਕਿਤਨੇ ਹੀ ਢਾਲਾਂ, ਤ੍ਰਿਸ਼ੂਲਾਂ ਅਤੇ ਤਲਵਾਰਾਂ ਨਾਲ ਖੇਡਣ ਲਗੇ ॥੧੩॥