ਗਉੜੀ ॥
Gauree:
ਗਉੜੀ।
ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥
O my mind, even if you carry someone's burden, they don't belong to you.
ਹੇ ਮੇਰੇ ਮਨ! (ਅੰਤ ਨੂੰ) ਤੇਰਾ ਕੋਈ (ਸਾਥੀ) ਨਹੀਂ ਬਣੇਗਾ, ਮਤਾਂ (ਹੋਰਨਾਂ ਸੰਬੰਧੀਆਂ ਦਾ) ਭਾਰ ਖਿੱਚ ਕੇ (ਆਪਣੇ ਸਿਰ ਤੇ) ਲੈ ਲਏਂ (ਭਾਵ, ਮਤਾਂ ਸੰਬੰਧੀਆਂ ਦੀ ਖ਼ਾਤਰ ਪਰਪੰਚ ਕਰ ਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ)। ਜਿਨਿ = ਮਤਾਂ। ਖਿੰਚਿ = ਖਿੱਚ ਕੇ।
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥
This world is like the perch of the bird on the tree. ||1||
ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਗਤ (ਦਾ ਵਾਸਾ) ਹੈ ॥੧॥ ਪੰਖਿ = ਪੰਛੀ ॥੧॥
ਰਾਮ ਰਸੁ ਪੀਆ ਰੇ ॥
I drink in the sublime essence of the Lord.
ਹੇ ਭਾਈ! (ਗੁਰਮੁਖ) ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ, ਰੇ = ਹੇ ਭਾਈ! ਪੀਆ = ਪੀਤਾ ਹੈ।
ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥
With the taste of this essence, I have forgotten all other tastes. ||1||Pause||
ਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ (ਉਹਨਾਂ ਨੂੰ) ਵਿਸਰ ਜਾਂਦੇ ਹਨ ॥੧॥ ਰਹਾਉ ॥ ਜਿਹ ਰਸ = ਜਿਸ (ਰਾਮ-) ਰਸ ਦੀ ਬਰਕਤਿ ਨਾਲ। ਅਉਰ ਰਸ = ਹੋਰ ਹੋਰ ਰਸ ॥੧॥ ਰਹਾਉ ॥
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥
Why should we weep at the death of others, when we ourselves are not permanent?
ਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀਹ ਅਰਥ, ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ? ਕਿਆ ਰੋਈਐ = ਰੋਣ ਦਾ ਕੀਹ ਲਾਭ? ਜਉ = ਜਦੋਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਇ = ਨਹੀਂ ਰਹਿੰਦਾ।
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥
Whoever is born shall pass away; why should we cry out in grief? ||2||
(ਇਹ ਅਟੱਲ ਨਿਯਮ ਹੈ ਕਿ) ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ, ਫਿਰ (ਕਿਸੇ ਦੇ ਮਰਨ ਤੇ) ਦੁਖੀ ਹੋ ਹੋ ਕੇ ਰੋਣਾ ਵਿਅਰਥ ਹੈ ॥੨॥ ਬਿਨਸਿ ਹੈ = ਨਾਸ ਹੋ ਜਾਇਗਾ। ਦੁਖ ਕਰਿ = ਦੁਖੀ ਹੋ ਹੋ ਕੇ। ਰੋਵੈ ਬਲਾਇ = ਮੇਰੀ ਬਲਾ ਰੋਵੇ, ਮੈਂ ਕਿਉਂ ਰੋਵਾਂ? ॥੨॥
ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥
We are re-absorbed into the One from whom we came; drink in the Lord's essence, and remain attached to Him.
ਗੁਰਮੁਖਾਂ ਦੀ ਸੰਗਤ ਵਿਚ (ਨਾਮ-ਰਸ) ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ। ਜਹ ਕੀ ਉਪਜੀ = ਜਿਸ ਪ੍ਰਭੂ ਤੋਂ ਇਹ ਜਿੰਦ ਪੈਦਾ ਹੋਈ। ਤਹ ਰਚੀ = ਉਸੇ ਵਿਚ ਲੀਨ ਹੋ ਗਈ। ਪੀਵਤ = (ਨਾਮ-ਰਸ) ਪੀਂਦਿਆਂ। ਮਰਦਨ ਲਾਗ = ਮਰਦਾਂ ਦੀ ਲਾਗ ਨਾਲ, ਗੁਰਮੁਖਾਂ ਦੀ ਸੰਗਤ ਨਾਲ।
ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
Says Kabeer, my consciousness is filled with thoughts of remembrance of the Lord; I have become detached from the world. ||3||2||13||64||
ਕਬੀਰ ਆਖਦਾ ਹੈ-ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ ॥੩॥੨॥੧੩॥੬੪॥ ਚਿਤਿ = ਚਿਤ ਵਿਚ। ਸਿਮਰਿ = ਸਿਮਰ ਕੇ। ਬੈਰਾਗ = ਨਿਰਮੋਹਤਾ ॥੩॥੨॥੧੩॥੬੪॥