ਰਾਗੁ ਗਉੜੀ ॥
Raag Gauree:
ਰਾਗ ਗਉੜੀ।
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
The bride gazes at the path, and sighs with tearful eyes.
(ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ) ਇਸਤ੍ਰੀ (ਉਸ ਦਾ) ਰਾਹ ਤੱਕਦੀ ਹੈ, (ਉਸ ਦੀਆਂ) ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ, ਪੰਥੁ = ਰਸਤਾ। ਨਿਹਾਰੈ = ਤੱਕਦੀ ਹੈ, ਵੇਖਦੀ ਹੈ। ਕਾਮਨੀ = ਇਸਤ੍ਰੀ। ਲੋਚਨ = ਅੱਖਾਂ। ਭਰੀਲੇ = (ਹੰਝੂਆਂ ਨਾਲ) ਭਰੇ ਹੋਏ। ਉਸਾਸਾ = ਹਾਹੁਕੇ।
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
Her heart is not happy, but she does not retrace her steps, in hopes of seeing the Blessed Vision of the Lord's Darshan. ||1||
(ਰਾਹ ਤੱਕਦਿਆਂ ਉਸ ਦਾ) ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ (ਭਾਵ, ਖਲੋਤੀ ਖਲੋਤੀ ਥੱਕਦੀ ਨਹੀਂ), (ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ, (ਜਿਸ ਨੂੰ) ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ ॥੧॥ ਉਰ = ਦਿਲ, ਹਿਰਦਾ। ਨ ਭੀਜੈ = ਨਹੀਂ ਭਿੱਜਦਾ, ਨਹੀਂ ਰੱਜਦਾ। ਪਗੁ = ਪੈਰ। ਖਿਸੈ = ਖਿਸਕਦਾ ॥੧॥
ਉਡਹੁ ਨ ਕਾਗਾ ਕਾਰੇ ॥
So fly away, black crow,
(ਵਿਛੁੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ) ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉੱਡ, ਕਾਗਾ ਕਾਰੇ = ਹੇ ਕਾਲੇ ਕਾਂ! ਉਡਹੁ ਨ = ਉੱਡ, ਮੈਂ ਸਦਕੇ ਜਾਵਾਂ {ਵੇਖੋ ਨ, ਕਰੋ ਨ, ਖਾਓ ਨ, ਅਜਿਹੇ ਵਾਕਾਂ ਵਿਚ ਲਫ਼ਜ਼ 'ਨ' ਪਿਆਰ ਤੇ ਲਾਭ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ}।
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
so that I may quickly meet my Beloved Lord. ||1||Pause||
(ਭਲਾ ਜੇ) ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ॥੧॥ ਰਹਾਉ ॥ ਬੇਗਿ = ਛੇਤੀ ॥੧॥ ਰਹਾਉ ॥
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥
Says Kabeer, to obtain the status of eternal life, worship the Lord with devotion.
ਕਬੀਰ ਆਖਦਾ ਹੈ-(ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ) ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ। ਕਹਿ = ਕਹੈ, ਆਖਦਾ ਹੈ। ਜੀਵਨ ਪਦ = ਅਸਲ ਜ਼ਿੰਦਗੀ ਦਾ ਦਰਜਾ।
ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
The Name of the Lord is my only Support; with my tongue, I chant the Lord's Name. ||2||1||14||65||
ਪ੍ਰਭੂ ਦੇ ਨਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ॥੨॥੧॥੧੪॥੬੫॥ ਆਧਾਰੁ = ਆਸਰਾ। ਰਸਨਾ = ਜੀਭ (ਨਾਲ)। ਰਵੀਜੈ = ਸਿਮਰਨਾ ਚਾਹੀਦਾ ਹੈ ॥੨॥੧॥੧੪॥੬੫॥