ਚੌਪਈ

CHAUPAI

ਚੌਪਈ:

ਛਿਤਣੀਸਣੀ ਪਦਾਦਿ ਭਣਿਜੈ

ਪਹਿਲਾਂ 'ਛਿਤਣੀਸਣੀ' ਸ਼ਬਦ ਦਾ ਕਥਨ ਕਰੋ।

ਅਰਿਣੀ ਪਦ ਕੋ ਬਹੁਰਿ ਕਹਿਜੈ

ਫਿਰ 'ਅਰਣੀ' ਪਦ ਜੋੜੋ।

ਨਾਮ ਤੁਪਕ ਕੇ ਸਕਲ ਬਖਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਕਹੋ।

ਸਕਲ ਸਭਾ ਮੈ ਪ੍ਰਗਟ ਪ੍ਰਮਾਨਹੁ ॥੧੧੫੮॥

Saying the word “Kshiti-neeshani”, utter the word “arini” and speak all the names of Tupak.1158.

ਇਸ ਨੂੰ ਸਾਰੀ ਸਭਾ ਵਿਚ ਡਟ ਕੇ ਕਹੋ ॥੧੧੫੮॥

ਛਤ੍ਰਿਸਣੀ ਸਬਦਾਦਿ ਭਣਿਜੈ

ਪਹਿਲਾਂ 'ਛਤ੍ਰਿਸਣੀ' (ਰਾਜ ਸੈਨਾ) ਸ਼ਬਦ ਕਥਨ ਕਰੋ।

ਅੰਤਿ ਸਬਦ ਮਥਣੀ ਤਿਹ ਦਿਜੈ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ।

ਯਾ ਮੈ ਭੇਦ ਨੈਕੁ ਨਹੀ ਜਾਨਹੁ ॥੧੧੫੯॥

Saying firstly the word “Kshatriyeshani”, add the word “mathani” at the end and recognize all the names of Tapak without any discrimination.1159.

ਇਸ ਵਿਚ ਰਤਾ ਜਿੰਨਾ ਵੀ ਅੰਤਰ ਨਾ ਸਮਝੋ ॥੧੧੫੯॥

ਛਮਿ ਇਸਣੀ ਸਬਦਾਦਿ ਉਚਾਰੋ

ਪਹਿਲਾਂ 'ਛਮਿ ਇਸਣੀ' (ਰਾਜੇ ਦੀ ਸੈਨਾ) ਸ਼ਬਦ ਉਚਾਰੋ।

ਮਥਣੀ ਸਬਦ ਅੰਤਿ ਤਿਹ ਡਾਰੋ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਲਹਿ ਲੀਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਸਦਾ ਸੁਨਤ ਬੁਧਿਜਨਨ ਭਣੀਜੈ ॥੧੧੬੦॥

Saying the word “Kshmeshani”, add the word “mathani” and know the names of Tupak for causing the wise men to listen to them.1160.

ਬੁੱਧੀਮਾਨਾਂ ਵਿਚ ਸੁਣਾ ਕੇ ਕਹਿ ਦਿਓ ॥੧੧੬੦॥