ਮਾਰੂ ਮਹਲਾ

Maaroo, First Mehl:

ਮਾਰੂ ਪਹਿਲੀ ਪਾਤਿਸ਼ਾਹੀ।

ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ

The Order is issued, and he cannot remain; the permit to stay has been torn up.

ਜਦੋਂ (ਪਰਮਾਤਮਾ ਦਾ) ਹੁਕਮ ਹੋ ਜਾਂਦਾ ਹੈ ਜਦੋਂ (ਕਿਸੇ ਦੀ) ਚਿੱਠੀ ਧੁਰ (ਦਰਗਾਹ) ਤੋਂ ਪਾਟ ਜਾਂਦੀ ਹੈ, ਤਾਂ ਉਹ (ਇਸ ਸੰਸਾਰ ਵਿਚ) ਰਹਿ ਨਹੀਂ ਸਕਦਾ। ਭਇਆ = (ਜਦੋਂ) ਹੋ ਜਾਂਦਾ ਹੈ। ਧੁਰਿ = ਧੁਰੋਂ, ਪਰਮਾਤਮਾ ਦੀ ਹਜ਼ੂਰੀ ਤੋਂ। ਚੀਰੀ = ਚਿੱਠੀ। ਫਾਟੇ ਚੀਰੈ = ਜੇ ਚਿੱਠੀ ਪਾਟ ਜਾਏ {ਨੋਟ: ਸਾਡੇ ਦੇਸ ਦਾ ਰਿਵਾਜ ਹੈ ਕਿ ਕਿਸੇ ਦੀ ਮੌਤ ਦੀ ਖ਼ਬਰ ਭੇਜਣ ਵੇਲੇ ਚਿੱਠੀ ਇਕ ਪਾਸੇ ਵਲੋਂ ਰਤਾ ਕੁ ਪਾੜ ਦੇਈਦੀ ਹੈ}।

ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ

This mind is tied to its faults; it suffers terrible pain in its body.

(ਜਦ ਤਕ ਤੇਰਾ) ਇਹ ਮਨ ਔਗੁਣਾਂ (ਦੀ ਫਾਹੀ) ਵਿਚ ਬੱਝਾ ਹੋਇਆ ਹੈ (ਤਦ ਤਕ ਆਪਣੇ ਇਸ) ਸਰੀਰ ਵਿਚ (ਦੁੱਖ) ਸਹਾਰ। ਸਹੁ = ਸਹਾਰ। ਦੇਹ = ਸਰੀਰ। ਦੇਹ ਸਰੀਰੈ = ਸਰੀਰ ਉਤੇ।

ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥

The Perfect Guru forgives all the mistakes of the beggar at His Door. ||1||

ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦੇ ਦਰ ਦਾ ਮੰਗਤਾ ਬਣਦਾ ਹੈ ਉਸ ਦੇ ਸਾਰੇ ਗੁਨਾਹ ਬਖ਼ਸ਼ੇ ਜਾਂਦੇ ਹਨ ॥੧॥ ਗੁਰਿ = ਗੁਰੂ ਦੀ ਰਾਹੀਂ। ਸਭਿ = ਸਾਰੇ। ਗੁਨਹ = ਗੁਨਾਹ, ਪਾਪ। ਬਖਸਾਈਅਹਿ = ਬਖ਼ਸ਼ਾਏ ਜਾਂਦੇ ਹਨ। ਫਕੀਰੈ = ਫ਼ਕੀਰ ਦੇ, ਮੰਗਤੇ ਦੇ, ਉਸ ਮਨੁੱਖ ਦੇ ਜੋ ਪ੍ਰਭੂ ਦੇ ਦਰ ਤੋਂ ਮੇਹਰ ਦੀ ਦਾਤ ਮੰਗੇ ॥੧॥

ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ

How can he stay here? He must get up and depart. Contemplate the Word of the Shabad, and understand this.

(ਹੁਣੇ ਹੁਣੇ ਵੇਲਾ ਹੈ) ਗੁਰੂ ਦੇ ਸ਼ਬਦ ਦੀ ਵਿਚਾਰ ਸਮਝ, (ਇਥੇ ਸਦਾ) ਟਿਕੇ ਨਹੀਂ ਰਹਿ ਸਕੀਦਾ, (ਜਦੋਂ ਪ੍ਰਭੂ ਦਾ ਹੁਕਮ ਆਇਆ, ਤਦੋਂ) ਇਥੋਂ ਚੱਲਣਾ ਹੀ ਪਏਗਾ। ਕਿਉ ਰਹੀਐ = ਨਹੀਂ ਰਹਿ ਸਕੀਦਾ।

ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ

He alone is united, whom You, O Lord, unite. Such is the Primal Command of the Infinite Lord. ||1||Pause||

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ?) ਹੇ ਬੇਅੰਤ ਪ੍ਰਭੂ! ਤੈਨੂੰ ਉਹੀ ਮਨੁੱਖ ਮਿਲ ਸਕਦਾ ਹੈ ਜਿਸ ਨੂੰ ਤੂੰ ਆਪ ਮਿਲਾਏਂ, ਧੁਰ ਤੋਂ ਤੇਰਾ (ਅਜੇਹਾ ਹੀ) ਹੁਕਮ ਹੈ (ਅਜੇਹੀ ਹੀ ਰਜ਼ਾ ਹੈ) ॥੧॥ ਰਹਾਉ ॥ ਅਪਾਰਾ = ਹੇ ਅਪਾਰ! ਹੇ ਬੇਅੰਤ ਪ੍ਰਭੂ! ॥੧॥ ਰਹਾਉ ॥

ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ

As You keep me, I remain; whatever You give me, I eat.

(ਪਰ ਅਸਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ) ਹੇ ਪ੍ਰਭੂ! ਜਿਸ ਹਾਲਤ ਵਿਚ ਤੂੰ ਮੈਨੂੰ ਰੱਖਦਾ ਹੈਂ, ਮੈਂ ਉਸੇ ਹਾਲਤ ਵਿਚ ਰਹਿ ਸਕਦਾ ਹਾਂ, ਜੇਹੜੀ (ਆਤਮਕ ਖ਼ੁਰਾਕ) ਤੂੰ ਮੈਨੂੰ ਦੇਂਦਾ ਹੈਂ ਮੈਂ ਉਹੀ ਖਾਂਦਾ ਹਾਂ। ਰਹਾ = ਮੈਂ ਰਹਿੰਦਾ ਹਾਂ। ਖਾਉ = ਮੈਂ ਖਾਂਦਾ ਹਾਂ।

ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ

As You lead me, I follow, with the Ambrosial Name in my mouth.

(ਆਤਮਕ ਜੀਵਨ ਦੇ ਰਸਤੇ ਤੇ) ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ ਮੈਂ ਉਸੇ ਤਰ੍ਹਾਂ ਤੁਰਦਾ ਹਾਂ, ਤੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਪਾਂਦਾ ਹਾਂ। ਚਲਾ = ਮੈਂ (ਜੀਵਨ-ਰਾਹ ਤੇ) ਤੁਰਦਾ ਹਾਂ। ਮੁਖਿ = ਮੂੰਹ ਵਿਚ (ਪਾਂਦਾ ਹਾਂ)। ਅੰਮ੍ਰਿਤ ਨਾਉ = ਆਤਮਕ ਜੀਵਨ ਦੇਣ ਵਾਲਾ ਨਾਮ।

ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥

All glorious greatness rests in the hands of my Lord and Master; my mind yearns to unite with You. ||2||

ਹੇ ਮੇਰੇ ਠਾਕੁਰ! ਤੇਰੇ ਆਪਣੇ ਹੱਥ ਵਿਚ ਵਡਿਆਈਆਂ ਹਨ (ਜਿਸ ਨੂੰ ਤੂੰ ਵਡਿਆਈ ਬਖ਼ਸ਼ਦਾ ਹੈਂ ਜਿਸ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜਦਾ ਹੈਂ ਉਸ ਦੇ ਮਨ ਵਿਚ (ਤੇਰੀ ਭਗਤੀ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥ ਹਥਿ = ਹੱਥ ਵਿਚ। ਮਨਿ = ਮਨ ਵਿਚ। ਚਾਉ = ਤਾਂਘ ॥੨॥

ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ

Why should anyone praise any other created being? That Lord acts and sees.

(ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਕੇ ਪਰਮਾਤਮਾ ਦੇ) ਪੈਦਾ ਕੀਤੇ ਹੋਏ ਦੀ ਵਡਿਆਈ ਕਰਨ ਤੋਂ ਕੋਈ (ਆਤਮਕ) ਲਾਭ ਨਹੀਂ ਹੋਵੇਗਾ (ਵਡਿਆਈਆਂ ਉਸ ਕਰਤਾਰ ਦੀਆਂ ਕਰੋ) ਜੋ (ਜਗਤ-ਰਚਨਾ) ਕਰ ਕੇ ਆਪ ਹੀ (ਉਸ ਦੀ) ਸੰਭਾਲ ਭੀ ਕਰਦਾ ਹੈ। ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ।

ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਕੋਈ

The One who created me, abides within my mind; there is no other at all.

ਜਿਸ ਕਰਤਾਰ ਨੇ ਜਗਤ ਰਚਿਆ ਹੈ ਉਹੀ (ਮੇਰੇ) ਮਨ ਵਿਚ ਵੱਸਦਾ ਹੈ। ਮੈਨੂੰ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ। ਜਿਨਿ = ਜਿਸ ਪਰਮਾਤਮਾ ਨੇ। ਮੈ = ਮੈਨੂੰ।

ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥

So praise that True Lord, and you shall be blessed with true honor. ||3||

ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਜੇਹੜਾ ਕਰਦਾ ਹੈ ਉਸ ਨੂੰ) ਸਦਾ ਦੀ ਇੱਜ਼ਤ ਮਿਲ ਜਾਂਦੀ ਹੈ ॥੩॥

ਪੰਡਿਤੁ ਪੜਿ ਪਹੁਚਈ ਬਹੁ ਆਲ ਜੰਜਾਲਾ

The Pandit, the religious scholar, reads, but does not reach the Lord; he is totally entangled in worldly affairs.

ਪੰਡਿਤ (ਸ਼ਾਸਤ੍ਰ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੀਆਂ) ਪੜ੍ਹ ਕੇ (ਉਸ ਅਵਸਥਾ ਤੇ) ਨਹੀਂ ਪਹੁੰਚਦਾ (ਜਿਥੇ ਪਰਮਾਤਮਾ ਨਾਲੋਂ ਵਿਛੋੜਾ ਮੁੱਕ ਜਾਏ, ਕਿਉਂਕਿ ਪੜ੍ਹ ਪੜ੍ਹ ਕੇ ਭੀ) ਉਹ ਮਾਇਆ ਦੇ ਜੰਜਾਲਾਂ ਵਿਚ ਬਹੁਤ ਫਸਿਆ ਰਹਿੰਦਾ ਹੈ। ਆਲ ਜੰਜਾਲਾ = {आलय = ਘਰ} ਘਰ ਦੇ ਧੰਧੇ।

ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ

He keeps the company of both virtue and vice, tormented by hunger and the Messenger of Death.

(ਧਰਮ ਸ਼ਾਸਤ੍ਰਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ ਇਹ ਵਿਚਾਰ ਕਰਦਾ ਹੋਇਆ ਭੀ ਉਹ ਦ੍ਵੈਤ ਦੀ ਫਾਹੀ ਵਿਚ ਹੀ ਰਹਿੰਦਾ ਹੈ, ਮਾਇਆ ਦੀ ਭੁੱਖ ਤੇ ਆਤਮਕ ਮੌਤ (ਮੌਤ ਦਾ ਡਰ) ਉਸ ਦੇ ਸਿਰ ਤੇ ਕਾਇਮ ਰਹਿੰਦੇ ਹਨ। ਦੁਇ = ਦ੍ਵੈ, ਦੁਬਿਧਾ। ਸੰਗਮੇ = ਨਾਲ। ਖੁਧਿਆ = (ਮਾਇਆ ਦੀ) ਭੁੱਖ।

ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥

One who is protected by the Perfect Lord, forgets separation and fear. ||4||

ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ ਤੇ ਸਹਿਮ ਉਸ ਮਨੁੱਖ ਦਾ ਹੀ ਮੁੱਕਦਾ ਹੈ ਜਿਸ ਦੇ ਮਨ ਵਿਚ ਹਰ ਤਰ੍ਹਾਂ ਰੱਖਿਆ ਕਰਨ ਵਾਲਾ ਪਰਮਾਤਮਾ ਵੱਸਿਆ ਰਹਿੰਦਾ ਹੈ ॥੪॥

ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ

They alone are perfect, O Siblings of Destiny, whose honor is certified.

ਹੇ ਭਾਈ1 ਕੀਤੇ ਕਰਮਾਂ ਦਾ ਹਿਸਾਬ ਹੋਣ ਤੇ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹ ਪੂਰੇ ਭਾਂਡੇ ਸਮਝੇ ਜਾਂਦੇ ਹਨ। ਪਤਿ = ਇੱਜ਼ਤ। ਭਾਈ = ਹੇ ਭਾਈ!

ਪੂਰੇ ਪੂਰੀ ਮਤਿ ਹੈ ਸਚੀ ਵਡਿਆਈ

Perfect is the intellect of the Perfect Lord. True is His glorious greatness.

ਅਜੇਹੇ ਪੂਰਨ ਗੁਣਵਾਨ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਮੱਤ ਭੀ ਪੂਰੀ ਹੀ ਮਿਲਦੀ ਹੈ (ਜਿਸ ਕਰਕੇ ਉਹ ਭੁੱਲਣ ਵਾਲੇ ਜੀਵਨ-ਰਾਹ ਤੇ ਨਹੀਂ ਪੈਂਦਾ) ਤੇ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੁੰਦੀ ਹੈ।

ਦੇਦੇ ਤੋਟਿ ਆਵਈ ਲੈ ਲੈ ਥਕਿ ਪਾਈ ॥੫॥

His gifts never run short, although those who receive may grow weary of receiving. ||5||

(ਉਹ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਜੀਵ ਨੂੰ) ਸਦਾ ਦੇਂਦਾ ਹੈ (ਉਸ ਦੇ ਖ਼ਜ਼ਾਨੇ ਵਿਚ) ਘਾਟਾ ਨਹੀਂ ਪੈਂਦਾ, ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦਾ ਹੈ ॥੫॥ ਦੇ = ਦੇ ਕੇ। ਤੋਟਿ = ਘਾਟਾ। ਥਕਿ ਪਾਈ = ਜੀਵ ਥੱਕ ਪੈਂਦਾ ਹੈ ॥੫॥

ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ

Searching the salty sea, one finds the pearl.

(ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿਚੋਂ ਚੌਦਾਂ ਰਤਨ ਨਿਕਲੇ, ਭਲਾ) ਜੇ ਖਾਰਾ ਸਮੁੰਦਰ ਰਿੜਕਿਆ ਜਾਏ, ਉਸ ਵਿਚੋਂ ਕੋਈ ਮਨੁੱਖ ਇਕ ਰਤਨ ਲੱਭ ਲਏ, ਖਾਰ = ਖਾਰਾ। ਮਣੀਆ = ਰਤਨ। ਪਾਵੈ = ਲੱਭ ਲਏ।

ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ

It looks beautiful for a few days, but in the end, it is eaten away by dust.

(ਤਾਂ ਭੀ ਆਖ਼ਰ ਕੇਹੜੀ ਮੱਲ ਮਾਰ ਲਈ? ਉਹ ਰਤਨ) ਦੋ ਚਾਰ ਦਿਨ ਹੀ ਸੋਹਣਾ ਲੱਗਦਾ ਹੈ (ਅੰਤ) ਉਸ ਰਤਨ ਨੂੰ ਕਦੇ ਮਿੱਟੀ ਹੀ ਖਾ ਜਾਂਦੀ ਹੈ। ਤਿਸੁ = ਉਸ (ਮਣੀ) ਨੂੰ।

ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਆਵੈ ॥੬॥

If one serves the Guru, the ocean of Truth, the gifts one receives never run short. ||6||

(ਸਤਿਗੁਰੂ ਅਸਲ ਸਮੁੰਦਰ ਹੈ) ਜੇ ਸਤਿਗੁਰੂ ਸਮੁੰਦਰ ਨੂੰ ਸੇਵਿਆ ਜਾਏ (ਜੇ ਗੁਰੂ-ਸਮੁੰਦਰ ਦੀ ਸਰਨ ਪਈਏ, ਤਾਂ ਗੁਰੂ-ਸਮੁੰਦਰ ਐਸਾ ਨਾਮ-ਰਤਨ) ਦੇਂਦਾ ਹੈ ਜਿਸ ਨੂੰ ਕਦੇ ਘਾਟਾ ਨਹੀਂ ਪੈ ਸਕਦਾ ॥੬॥ ਗੁਰੁ ਸਾਗਰੁ ਸਤਿ = ਸਤਿਗੁਰੂ ਸਮੁੰਦਰ। ਦੇ = ਦੇਂਦਾ ਹੈ ॥੬॥

ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ

They alone are pure, who are pleasing to my God; all others are soiled with filth.

ਸਾਰੀ ਲੋਕਾਈ (ਮਾਇਆ ਦੇ ਮੋਹ ਦੀ) ਮੈਲ ਨਾਲ ਭਰੀ ਹੋਈ ਹੈ, ਸਿਰਫ਼ ਉਹ ਬੰਦੇ ਸਾਫ਼-ਸੁਥਰੇ ਹਨ ਜੇਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਸੇ = ਉਹ ਬੰਦੇ। ਊਜਲੇ = ਪਵਿਤ੍ਰ। ਸਭ = ਸਾਰੀ ਲੋਕਾਈ।

ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ

The filthy become pure, when they meet with the Guru, the Philosopher's Stone.

(ਮਾਇਆ ਦੇ ਮੋਹ ਨਾਲ) ਮਲੀਨ-ਮਨ ਹੋਇਆ ਬੰਦਾ ਤਦੋਂ ਹੀ ਪਵਿਤ੍ਰ ਹੋ ਸਕਦਾ ਹੈ ਜਦੋਂ ਉਹ ਗੁਰੂ-ਪਾਰਸ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ ਨਾਮ-ਅੰਮ੍ਰਿਤ ਨਾਲ) ਭਿੱਜਦਾ ਹੈ। ਤਾ = ਤਦੋਂ। ਥੀਐ = ਹੁੰਦਾ। ਸੰਗਿ = ਨਾਲ।

ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥

Who can estimate the value of the color of the true jewel? ||7||

ਸਦਾ-ਥਿਰ ਪ੍ਰਭੂ-ਲਾਲ ਦਾ ਨਾਮ-ਰੰਗ ਉਸ ਨੂੰ ਐਸਾ ਚੜ੍ਹਦਾ ਹੈ ਕਿ ਕਿਸੇ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ॥੭॥ ਵੰਨੀ = ਰੰਗ। ਸਾਚੇ = ਸਦਾ-ਥਿਰ ਦੀ। ਕਿਨਿ = ਕਿਸ ਨੇ? ਕਿਸ ਪਾਸੋਂ? ਕੀਜੈ = ਕੀਤੀ ਜਾ ਸਕਦੀ ਹੈ ॥੭॥

ਭੇਖੀ ਹਾਥ ਲਭਈ ਤੀਰਥਿ ਨਹੀ ਦਾਨੇ

Wearing religious robes, the Lord is not obtained, nor is He obtained by giving donations at sacred shrines of pilgrimage.

ਪਰ ਉਸ ਨਾਮ-ਰੰਗ ਦੀ ਡੂੰਘਾਈ ਬਾਹਰਲੇ ਧਾਰਮਿਕ ਪਹਿਰਾਵਿਆਂ ਨਾਲ ਨਹੀਂ ਲੱਭ ਸਕਦੀ, ਤੀਰਥ ਤੇ ਇਸ਼ਨਾਨ ਕੀਤਿਆਂ ਤੇ ਦਾਨ-ਪੁੰਨ ਕੀਤਿਆਂ ਭੀ ਨਹੀਂ ਲੱਭਦੀ। ਭੇਖ = ਭੇਖ ਧਾਰਨ ਕੀਤਿਆਂ। ਹਾਥ = ਡੂੰਘਾਈ। ਤੀਰਥਿ = ਤੀਰਥ ਤੇ (ਇਸ਼ਨਾਨ ਕੀਤਿਆਂ)। ਦਾਨੇ = ਦਾਨਿ, ਦਾਨ ਦੀ ਰਾਹੀਂ।

ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ

Go and ask the readers of the Vedas; without faith, the world is cheated.

ਮੈਂ ਵੇਦ ਪੜ੍ਹਨ ਵਾਲਿਆਂ ਤੋਂ ਇਹ ਭੇਦ ਪੁੱਛਦਾ ਹਾਂ (ਧਾਰਮਿਕ ਪੁਸਤਕਾਂ ਪੜ੍ਹਨ ਨਾਲ ਭੀ ਨਾਮ-ਰੰਗ ਦੀ ਡੂੰਘਾਈ ਦੀ ਸਮਝ ਨਹੀਂ ਪੈਂਦੀ)। ਜਦ ਤਕ ਨਾਮ-ਰੰਗ ਵਿਚ ਮਨ ਨਹੀਂ ਮੰਨਦਾ (ਮਨ ਨਹੀਂ ਭਿੱਜਦਾ ਤਦ ਤਕ ਸਾਰੀ ਲੋਕਾਈ ਹੀ ਮਾਇਆ-ਮੋਹ ਵਿਚ) ਠੱਗੀ ਜਾ ਰਹੀ ਹੈ। ਪੂਛਉ = ਮੈਂ ਪੁੱਛਦਾ ਹਾਂ। ਮੂਠੀ = (ਸਾਰੀ ਲੋਕਾਈ) ਠੱਗੀ ਜਾ ਰਹੀ ਹੈ। ਮਾਨੇ = ਮੰਨੇ। ਵਿਣੁ ਮਾਨੇ = ਮੰਨਣ ਤੋਂ ਬਿਨਾ, ਜਦ ਤਕ ਮਨ ਨਹੀਂ ਮੰਨਦਾ।

ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥

O Nanak, he alone values the jewel, who is blessed with the spiritual wisdom of the Perfect Guru. ||8||6||

ਹੇ ਨਾਨਕ! ਨਾਮ-ਰੰਗ ਦੀ ਕਦਰ ਉਹੀ ਮਨੁੱਖ ਕਰਦਾ ਹੈ ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਤੇ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ ॥੮॥੬॥ ਕੀਮਤਿ = ਕਦਰ ॥੮॥੬॥