ਚੌਪਈ ॥
ਚੌਪਈ:
ਸੂਰ ਸੈਨ ਰਾਜੈ ਸੁਨਿ ਪਾਯੋ ॥
(ਜਦ) ਸੂਰ ਸੈਨ ਰਾਜੇ ਨੇ ਸੁਣਿਆ
ਬੇਟਾ ਬੀਰ ਸੈਨ ਕੋ ਆਯੋ ॥
ਕਿ ਬੀਰ ਸੈਨ ਰਾਜੇ ਦਾ ਪੁੱਤਰ ਆਇਆ ਹੈ,
ਲੋਕ ਅਗਮਨੈ ਅਧਿਕ ਪਠਾਏ ॥
(ਤਦ) ਅਗਵਾਨੀ ਲਈ ਬਹੁਤ ਸਾਰੇ ਲੋਕ ਭੇਜੇ
ਆਦਰ ਸੌ ਗ੍ਰਿਹ ਮੈ ਤਿਹ ਲ︀ਯਾਏ ॥੧੭॥
ਜੋ ਬੜੇ ਆਦਰ ਨਾਲ ਉਨ੍ਹਾਂ ਨੂੰ ਘਰ ਲੈ ਕੇ ਆ ਗਏ ॥੧੭॥
ਤਬ ਰਾਨੀ ਸੰਮਸ ਸੁਨਿ ਪਾਯੋ ॥
ਤਦ ਸ਼ਮਸ ਰਾਣੀ ਨੇ ਸੁਣ ਲਿਆ
ਢੋਲਾ ਦੇਸ ਹਮਾਰੇ ਆਯੋ ॥
ਕਿ ਢੋਲਾ ਸਾਡੇ ਦੇਸ ਆਇਆ ਹੈ।
ਫੂਲਤ ਅਧਿਕ ਹ੍ਰਿਦੈ ਮਹਿ ਭਈ ॥
(ਉਹ) ਮਨ ਵਿਚ ਬਹੁਤ ਖ਼ੁਸ਼ ਹੋਈ
ਦੁਰਬਲ ਹੁਤੀ ਪੁਸਟ ਹ੍ਵੈ ਗਈ ॥੧੮॥
ਅਤੇ (ਪਤੀ ਵਿਯੋਗ ਵਿਚ) ਨਿਰਬਲ ਹੋਈ ਨੂੰ (ਢੋਲੇ ਦੇ ਆਣ ਨਾਲ) ਬਲ ਪ੍ਰਾਪਤ ਹੋ ਗਿਆ ॥੧੮॥
ਭੇਟਤ ਪੀਯ ਪਿਯਵਹਿ ਭਈ ॥
ਉਹ ਪਿਆਰੀ ਆਪਣੇ ਪ੍ਰੀਤਮ ਨੂੰ ਮਿਲੀ
ਚਿਤ ਮੈ ਅਤਿ ਪ੍ਰਫੁਲਤ ਹ੍ਵੈ ਗਈ ॥
ਅਤੇ ਮਨ ਵਿਚ ਬਹੁਤ ਪ੍ਰਸੰਨ ਹੋ ਗਈ।
ਐਚਿ ਐਚਿ ਪਿਯ ਗਰੇ ਲਗਾਵੈ ॥
(ਉਹ) ਖਿਚ ਖਿਚ ਕੇ ਪ੍ਰੀਤਮ ਨੂੰ ਗਲ ਨਾਲ ਲਾਉਂਦੀ ਸੀ
ਛੈਲਹਿ ਛੈਲ ਨ ਛੋਰਿਯੋ ਜਾਵੈ ॥੧੯॥
ਅਤੇ ਉਸ ਮੁਟਿਆਰ ਤੋਂ ਬਾਂਕਾ (ਪਤੀ) ਛਡਿਆ ਨਹੀਂ ਜਾ ਰਿਹਾ ਸੀ ॥੧੯॥