ਚੌਪਈ

Chaupaee

ਚੌਪਈ:

ਬੰਦਨ ਨਾਮ ਪੁਤ੍ਰ ਹੌਂ ਮਰਿਯੋ

(ਮੇਰਾ) ਬੰਦਨ ਨਾਂ ਦਾ ਪੁੱਤਰ ਹੋ ਕੇ ਮਰ ਗਿਆ ਹੈ।

ਮੇਰੇ ਸਕਲੋ ਸੁਖ ਬਿਧਿ ਹਰਿਯੋ

‘My son named Bandon has died and God has revoked all his bliss.’

ਵਿਧਾਤਾ ਨੇ ਮੇਰੇ ਸਾਰੇ ਸੁਖ ਹਰ ਲਏ ਹਨ।

ਜੋ ਕਹਿ ਮੂੰਡ ਧਰਨਿ ਪਰ ਮਾਰਿਯੋ

ਇਹ ਕਹਿ ਕੇ ਉਸ ਨੇ ਸਿਰ ਧਰਤੀ ਉਤੇ ਪਟਕਿਆ

ਭਾਤਿ ਭਾਤਿ ਹਿਯ ਦੁਖਤ ਪੁਕਾਰਿਯੋ ॥੫॥

Saying so, he hit his head on the ground and, being in agony, wailed aloud.(5)

ਅਤੇ ਹਿਰਦੇ ਦੇ ਦੁਖਾਂ ਦਾ ਭਾਂਤ ਭਾਂਤ ਨਾਲ ਵਿਰਲਾਪ ਕੀਤਾ ॥੫॥

ਏਕ ਪੁਤ੍ਰ ਤਾਹੂ ਕੋ ਮਾਰਿਯੋ

(ਰੱਬ ਨੇ) ਉਸ ਦਾ ਇਕਲੌਤਾ ਪੁੱਤਰ ਵੀ ਮਾਰ ਦਿੱਤਾ।

ਸੋ ਚਿਤਾਰਿ ਤਿਨ ਰੋਦਨ ਕਰਿਯੋ

‘He had only one son and that died too,’ thinking this, Chattar started to cry as well.

ਉਸ ਨੂੰ ਯਾਦ ਕਰ ਕੇ ਉਹ (ਇਸਤਰੀ) ਵੀ ਰੋਣ ਲਗ ਗਈ।

ਤਬ ਹੀ ਘਾਤ ਸੁਨਾਰੇ ਪਾਯੋ

ਤਦ ਹੀ ਸੁਨਿਆਰੇ ਨੂੰ ਮੌਕਾ ਮਿਲ ਗਿਆ।

ਨਾਲ ਬੀਚ ਕਰ ਸ੍ਵਰਨ ਚੁਰਾਯੋ ॥੬॥

Instantly, he took advantage and, in the blow pipe, he stole the gold.(6)

(ਫੂਕ ਮਾਰਨ ਵਾਲੀ) ਨਲੀ ਰਾਹੀਂ ਸੋਨਾ ਚੁਰਾ ਲਿਆ ॥੬॥

ਤਪਤ ਸਲਾਕ ਡਾਰਿ ਛਿਤ ਦਈ

ਉਸ ਨੇ (ਸੋਨੇ ਦੀ) ਗਰਮ ਸਲਾਖ਼ ਨੂੰ ਧਰਤੀ ਉਤੇ ਸੁਟ ਦਿੱਤਾ

ਸੋਨਹਿ ਮਾਟੀ ਸੋ ਮਿਲਿ ਗਈ

He threw hot pipe on the ground and amalgamated gold with the dust,

ਅਤੇ (ਇਸ ਤਰ੍ਹਾਂ) ਸੋਨਾ ਮਿਟੀ ਵਿਚ ਮਿਲ ਗਿਆ।

ਕਹਿਯੋ ਸੁਤ ਗ੍ਰਿਹ ਭਯੋ ਹਮਾਰੈ

ਕਹਿਣ ਲਗਾ ਕਿ ਮੇਰੇ ਘਰ (ਕੋਈ) ਪੁੱਤਰ ਨਹੀਂ ਹੈ

ਪਾਛੇ ਮੂੰਠੀ ਛਾਰ ਕੀ ਡਾਰੈ ॥੭॥

And said, ‘There was no body left in my house, who could look after my ashes.’(7)

ਜੋ ਮੇਰੇ ਪਿਛੋਂ ਸੁਆਹ ਦੀ ਮੁਠ ਵੀ ਪਾਏ ॥੭॥

ਜਬ ਸੁਨਾਰ ਤ੍ਰਿਯ ਸੋ ਸੁਨਿ ਪਾਈ

ਜਦ ਇਸਤਰੀ ਨੇ ਸੁਨਿਆਰੇ ਦੀ (ਗੱਲ) ਸੁਣੀ

ਬਹੁ ਮੂੰਠੀ ਭਰਿ ਰਾਖਿ ਉਡਾਈ

When the woman ascertained goldsmith’s secret, she picked up a handful of dust and blew on his head saying,

ਤਾਂ ਸੁਆਹ ਦੀਆਂ ਬਹੁਤ ਸਾਰੀਆਂ ਮੁਠੀਆਂ ਭਰ ਕੇ ਉਡਾਈਆਂ।

ਸੁਨ ਸੁਨਾਰ ਤੇਰੇ ਸਿਰ ਮਾਹੀ

ਹੇ ਸੁਨਿਆਰੇ! ਸੁਣੋ, ਇਹ ਸੁਆਹ ਤੇਰੇ ਸਿਰ ਵਿਚ ਹੈ

ਜਾ ਕੇ ਏਕ ਪੁਤ੍ਰ ਗ੍ਰਿਹ ਨਾਹੀ ॥੮॥

‘Listen, Goldsmith, this dust is over your head, because you have no son in your house.(8)

ਜਿਸ ਦੇ ਘਰ ਇਕ ਪੁੱਤਰ ਵੀ ਨਹੀਂ ਹੈ ॥੮॥