ਸਵੈਯਾ

SWAYYA

ਸਵੈਯਾ:

ਆਨਿ ਜੁਰੇ ਨ੍ਰਿਪ ਮੰਡਲ ਜੇਤਿ ਤੇਤ ਸਬੈ ਤਿਨ ਤਾਸ ਦਿਖਾਏ

All those kings who had come there, they were all shown to the princess

ਜਿਤਨੇ ਵੀ ਰਾਜੇ ਰਾਜ-ਮੰਡਲੀ ਵਿਚ ਆ ਜੁੜੇ ਸਨ, ਉਹ ਸਾਰੇ ਉਸ ਨੂੰ ਵਿਖਾ ਦਿੱਤੇ ਗਏ ਸਨ।

ਦੇਖ ਫਿਰੀ ਚਹੂੰ ਚਕ੍ਰਨ ਕੋ ਨ੍ਰਿਪ ਰਾਜ ਕੁਮਾਰਿ ਹ੍ਰਿਦੈ ਨਹੀ ਲਿਆਏ

She saw the kings in all the four directions, but did not like anyone

ਚੌਹਾਂ ਚੱਕਾਂ ਦੇ ਰਾਜਿਆਂ ਨੂੰ ਵੇਖ ਕੇ ਰਾਜ ਕੁਮਾਰੀ ਪਿਛੇ ਪਰਤ ਗਈ (ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ) ਹਿਰਦੇ ਵਿਚ ਨਹੀਂ ਲਿਆਂਦਾ।

ਹਾਰਿ ਪਰਿਓ ਸਭ ਹੀ ਭਟ ਮੰਡਲ ਭੂਪਤਿ ਹੇਰਿ ਦਸਾ ਮੁਰਝਾਏ

The whole sphere of heroes was defeated and seeing such a situation, the kings also became dejected

ਸਾਰੇ ਸੂਰਬੀਰਾਂ ਦੀ ਮੰਡਲੀ ਹਾਰ ਗਈ ਅਤੇ ਰਾਜੇ ਇਸ ਹਾਲਤ ਨੂੰ ਵੇਖ ਕੇ ਮੁਰਝਾ ਗਏ।

ਫੂਕ ਭਏ ਮੁਖ ਸੂਕ ਗਏ ਸਬ ਰਾਜ ਕੁਮਾਰਿ ਫਿਰੇ ਘਰਿ ਆਏ ॥੭੧॥

The faces of all of them shrank and all the princes returned to their homes.71.

ਸਾਰਿਆਂ ਦੇ ਮੂੰਹ ਫਿਕੇ ਪੈ ਗਏ ਅਤੇ ਸੁਕ ਗਏ ਅਤੇ ਰਾਜ ਕੁਮਾਰੀ ਫਿਰ ਕੇ ਘਰ ਆ ਗਈ ॥੭੧॥

ਤਉ ਲਗਿ ਆਨ ਗਏ ਅਜਿਰਾਜ ਸੁ ਰਾਜਨ ਰਾਜ ਬਡੋ ਦਲ ਲੀਨੇ

ਇਤਨੇ ਤਕ ਰਾਜਿਆਂ ਦੇ ਰਾਜੇ ਅਜਰਾਜ (ਆਪਣੀ) ਵੱਡੀ ਸੈਨਾ ਨਾਲ ਲਏ ਉਥੇ ਆ ਗਏ।

ਅੰਬਰ ਅਨੂਪ ਧਰੇ ਪਸਮੰਬਰ ਸੰਬਰ ਕੇ ਅਰਿ ਕੀ ਛਬਿ ਛੀਨੇ

At that time, the king Aj, taking alongwith him him his big army, reached there, his unique silken garments were making the god of love feel shy

(ਉਨ੍ਹਾਂ ਨੇ) ਪਸ਼ਮ ਦੇ ਅਨੂਪਮ ਬਸਤ੍ਰ ਧਾਰਨ ਕੀਤੇ ਹੋਏ ਸਨ ਜੋ ਕਾਮਦੇਵ ('ਸੰਬਰ ਅਰਿ') ਦੀ ਛਬੀ ਨੂੰ ਵੀ ਹੀਣਾ ਵਿਖਾਉਣ ਵਾਲੇ ਸਨ।

ਬੇਖਨ ਬੇਖ ਚੜੇ ਸੰਗ ਹ੍ਵੈ ਨ੍ਰਿਪ ਹਾਨ ਸਬੈ ਸੁਖ ਧਾਮ ਨਵੀਨੇ

There were also many well-dressed other kings affording pleasure

ਵੰਨ ਸੁਵੰਨੇ ਬਾਣਿਆਂ ਵਾਲੇ (ਜੋ ਯੋਧੇ) ਰਾਜੇ ਦੇ ਨਾਲ ਚੜ੍ਹੇ ਹੋਏ ਆਏ ਸਨ, ਉਹ ਸਾਰੇ (ਰਾਜੇ ਦੇ) ਹਾਣ ਦੇ ਨੌਜਵਾਨ ਅਤੇ ਸੁਖ ਦੇ ਧਾਮ ਸਨ।

ਆਨਿ ਗਏ ਜਰਿਕੰਬਰ ਸੇ ਅੰਬਰ ਸੇ ਨ੍ਰਿਪ ਕੰਬਰ ਕੀਨੇ ॥੭੨॥

The king Aj, wearing handsome garments reached there.72.

ਜ਼ਰੀ ਦੇ ਕਪੜੇ ਵਰਗੇ (ਸੋਹਣੇ) ਰਾਜਾ ਅਜ ਆ ਗਏ (ਅਤੇ ਉਨ੍ਹਾਂ ਦੇ ਆਣ ਨਾਲ ਸਾਧਾਰਨ) ਕਪੜਿਆਂ ਵਰਗੇ ਰਾਜੇ ਕੰਬਲਾਂ ਵਰਗੇ ਹੋ ਗਏ ॥੭੨॥

ਪਾਤਿ ਹੀ ਪਾਤਿ ਬਨਾਇ ਬਡੋ ਦਲ ਢੋਲ ਮ੍ਰਿਦੰਗ ਸੁਰੰਗ ਬਜਾਇ

His army made queues and his forces began to play on the small and big durms

(ਉਸ ਨੇ) ਵੱਡੀ ਸਾਰੀ ਸੈਨਾ ਨੂੰ ਇਕ ਕਤਾਰ ਜਿਹੇ ਰੂਪ ਵਿਚ ਬਣਾਇਆ ਹੋਇਆ ਸੀ ਅਤੇ ਢੋਲ, ਮ੍ਰਿਦੰਗ ਬਹੁਤ ਸੋਹਣੇ ਢੰਗ ਨਾਲ ਵਜ ਰਹੇ ਸਨ।

ਭੂਖਨ ਚਾਰੁ ਦਿਪੈ ਸਬ ਅੰਗ ਬਿਲੋਕਿ ਅਨੰਗ ਪ੍ਰਭਾ ਮੁਰਛਾਏ

On the bodies of al, the handsome ornaments were shining and the god of love also seeting their comeliness, was becoming unconscious

ਸਾਰਿਆਂ ਅੰਗਾਂ ਉਤੇ ਬਹੁਤ ਸੁੰਦਰ ਗਹਿਣੇ ਚਮਕ ਰਹੇ ਸਨ ਜਿਨ੍ਹਾਂ ਨੂੰ ਵੇਖ ਕੇ ਕਾਮ ਦੇਵ ਦੀ ਛਬੀ ਮਧਮ ਹੋ ਜਾਂਦੀ ਸੀ।

ਬਾਜਤ ਚੰਗ ਮ੍ਰਿਦੰਗ ਉਪੰਗ ਸੁਰੰਗ ਸੁ ਨਾਦ ਸਬੈ ਸੁਨਿ ਪਾਏ

ਚੰਗ, ਮ੍ਰਿਦੰਗ ਅਤੇ ਉਪੰਗ ਆਦਿ ਵਾਜੇ ਵਜ ਰਹੇ ਸਨ, ਉਸ ਸੁੰਦਰ ਨਾਦ ਨੂੰ ਸਭ ਸੁਣ ਰਹੇ ਸਨ।

ਰੀਝ ਰਹੇ ਰਿਝਵਾਰ ਸਬੈ ਲਖਿ ਰੂਪ ਅਨੂਪ ਸਰਾਹਤ ਆਏ ॥੭੩॥

All were listening to the sounds of the musical instruments and all seeing their unique beauty, were getting pleased.73.

ਸਾਰੇ ਰੀਝ ਵਾਲੇ ਰਾਜੇ (ਅਜ ਰਾਜੇ) ਨੂੰ ਵੇਖ ਕੇ ਰੀਝ ਰਹੇ ਸਨ ਅਤੇ ਉਸ ਦੇ ਅਨੂਪਮ ਰੂਪ ਨੂੰ ਸਲਾਹੁੰਦੇ ਆ ਰਹੇ ਸਨ ॥੭੩॥

ਜੈਸ ਸਰੂਪ ਲਖਿਓ ਅਜਿ ਕੋ ਹਮ ਤੈਸ ਸਰੂਪ ਅਉਰ ਬਿਚਾਰੇ

The beauty of king Aj that we saw, had not seen the same beauty of anyone else before

ਜਿਸ ਤਰ੍ਹਾਂ ਦਾ ਅਜ ਰਾਜੇ ਦਾ ਸਰੂਪ ਵੇਖਿਆ ਹੈ, ਉਸ ਤਰ੍ਹਾਂ ਦਾ ਸਰੂਪ ਕਿਸੇ ਹੋਰ ਦਾ ਨਹੀਂ ਵਿਚਾਰਿਆ।

ਚੰਦਿ ਚਪਿਓ ਲਖਿ ਕੈ ਮੁਖ ਕੀ ਛਬਿ ਛੇਦ ਪਰੇ ਉਰ ਮੈ ਰਿਸ ਮਾਰੇ

The moon seeing his comeliness, hid himself and his heart burnt with jealousy

(ਅਜ ਰਾਜੇ ਦੇ) ਮੁਖ ਦੀ ਛਬੀ ਨੂੰ ਵੇਖ ਕੇ ਚੰਦ੍ਰਮਾ ਖਿਝ ਰਿਹਾ ਹੈ ਅਤੇ ਕ੍ਰੋਧ ਦੇ ਮਾਰੇ ਉਸ ਦੀ ਛਾਤੀ ਵਿਚ ਛੇਕ ਹੋ ਗਿਆ ਹੈ।

ਤੇਜ ਸਰੂਪ ਬਿਲੋਕਿ ਕੈ ਪਾਵਕ ਚਿਤਿ ਚਿਰੀ ਗ੍ਰਿਹ ਅਉਰਨ ਜਾਰੇ

The fire seeing his elegance, was irritated and he abandoned his burning activity

(ਰਾਜੇ ਦੇ) ਤੇਜ ਨੂੰ ਵੇਖ ਕੇ ਅੱਗ ਵੀ ਚਿਤ ਵਿਚ ਚਿੜ੍ਹ ਗਈ ਹੈ ਅਤੇ ਹੋਰਨਾਂ ਦੇ ਘਰਾਂ ਨੂੰ ਸਾੜ ਰਹੀ ਹੈ।

ਜੈਸ ਪ੍ਰਭਾ ਲਖਿਓ ਅਜਿ ਕੋ ਹਮ ਤੈਸ ਸਰੂਪ ਭੂਪ ਨਿਹਾਰੇ ॥੭੪॥

The kind of beauty that the king Aj has, the same beauty we have never seen before.74.

ਜਿਸ ਤਰ੍ਹਾਂ ਦੀ ਸੁੰਦਰਤਾ ('ਪ੍ਰਭਾ') ਅਜ ਰਾਜੇ ਦੀ ਵੇਖੀ ਹੈ, ਉਸ ਤਰ੍ਹਾਂ ਦੇ ਸਰੂਪ ਦਾ ਅਸੀਂ (ਕੋਈ ਹੋਰ) ਰਾਜਾ ਨਹੀਂ ਵੇਖਿਆ ॥੭੪॥

ਸੁੰਦਰ ਜੁਆਨ ਸਰੂਪ ਮਹਾਨ ਪ੍ਰਧਾਨ ਚਹੁੰ ਚਕ ਮੈ ਹਮ ਜਾਨਿਓ

He was winsome youth and had a shapely figure, which was considered foremost in all the four directions

(ਉਸ ਦਾ) ਸੁੰਦਰ ਰੂਪ ਹੈ, ਮਹਾਨ ਜਵਾਨ ਹੈ, ਚੌਹਾਂ ਚੱਕਾਂ ਵਿਚ ਪ੍ਰਧਾਨ ਹੈ, (ਇਸ ਤਰ੍ਹਾਂ ਦਾ) ਅਸੀਂ ਉਸ ਨੂੰ ਜਾਣਿਆ ਹੈ।

ਭਾਨੁ ਸਮਾਨ ਪ੍ਰਭਾ ਪ੍ਰਮਾਨ ਕਿ ਰਾਵ ਕਿ ਰਾਨ ਮਹਾਨ ਬਖਾਨਿਓ

He was radiant like the sun and was a great sovereign amongst kings

ਸੂਰਜ ਸਮਾਨ ਵੀ ਉਸ ਦੀ ਪ੍ਰਭਾ ਦਾ ਅਨੁਮਾਨ ਨਹੀਂ ਹੋ ਸਕਦਾ। (ਉਹ) ਰਾਜਾ ਹੈ ਜਾਂ ਰਾਣਾ ਹੈ ਜਾਂ (ਇਨ੍ਹਾਂ ਤੋਂ ਵੀ) ਮਹਾਨ ਦਸਿਆ ਜਾਂਦਾ ਹੈ।

ਦੇਵ ਅਦੇਵ ਚਕੇ ਅਪਨੇ ਚਿਤਿ ਚੰਦ ਸਰੂਪ ਨਿਸਾ ਪਹਿਚਾਨਿਓ

The gods and others were all wonder-struck to see him and the night considered him as moon

ਦੇਵਤੇ ਅਤੇ ਦੈਂਤ ਆਪਣੇ ਮਨ ਵਿਚ ਹੈਰਾਨ ਹੋ ਰਹੇ ਹਨ। ਰਾਤ ਨੇ (ਉਸ ਨੂੰ) ਚੰਦ੍ਰਮਾ ਦੇ ਰੂਪ ਵਿਚ ਪਛਾਣਿਆ ਹੈ।

ਦਿਉਸ ਕੈ ਭਾਨੁ ਮੁਨਿਓ ਭਗਵਾਨ ਪਛਾਨ ਮਨੈ ਘਨ ਮੋਰਨ ਮਾਨਿਓ ॥੭੫॥

The day imagined him as the sun and the peacocks thought of him as the cloud.75.

ਦਿਨ ਨੇ ਸੂਰਜ ਕਰ ਕੇ, ਮੁਨੀਆਂ ਨੇ ਭਗਵਾਨ ਵਜੋਂ ਪਛਾਣਿਆ ਹੈ ਅਤੇ ਮੋਰਾਂ ਨੇ ਮਨ ਵਿਚ ਬਦਲ ਕਰ ਕੇ ਮੰਨਿਆ ਹੈ ॥੭੫॥

ਬੋਲਿ ਉਠੇ ਪਿਕ ਜਾਨ ਬਸੰਤ ਚਕੋਰਨ ਚੰਦ ਸਰੂਪ ਬਖਾਨਿਓ

The rain-birds raised their voice considering him as spring and the partridges thought of his as moon

ਕੋਇਲ ਬਸੰਤ ਰੁਤ ਜਾਣ ਕੇ ਬੋਲ ਪਈ ਹੈ ਅਤੇ ਚਕੋਰਾਂ ਨੇ ਚੰਦ੍ਰ ਸਰੂਪ ਦਾ ਵਰਣਨ ਕੀਤਾ ਹੈ।

ਸਾਤਿ ਸੁਭਾਵ ਲਖਿਓ ਸਭ ਸਾਧਨ ਜੋਧਨ ਕ੍ਰੋਧ ਪ੍ਰਤਛ ਪ੍ਰਮਾਨਿਓ

The saints thought of him as peace and the warriors apparently as anger

ਸਾਰਿਆਂ ਸਾਧਾਂ ਨੇ ਸ਼ਾਂਤਿ ਵਾਲੇ ਸੁਭਾ ਵਾਲਾ ਮੰਨਿਆ ਹੈ ਅਤੇ ਯੋਧਿਆਂ ਨੇ ਪ੍ਰਤਖ ਕ੍ਰੋਧ ਸਮਝਿਆ ਹੈ।

ਬਾਲਨ ਬਾਲ ਸੁਭਾਵ ਲਖਿਓ ਤਿਹ ਸਤ੍ਰਨ ਕਾਲ ਸਰੂਪ ਪਛਾਨਿਓ

The children considered him as a good-natured child and the enemies as KAL (death)

ਬਾਲਕਾਂ ਨੇ ਬਾਲ ਸੁਭਾ ਕਰ ਕੇ ਜਾਣਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਕਾਲ ਰੂਪ ਵਜੋਂ ਪਛਾਣਿਆ ਹੈ।

ਦੇਵਲ ਦੇਵ ਅਦੇਵਨ ਕੈ ਸਿਵ ਰਾਜਨ ਰਾਜਿ ਬਡੋ ਜੀਅ ਜਾਨਿਓ ॥੭੬॥

The gods thought of him as god, the ghosts and fiends as Shiva and the kings as the Sovereign.76.

ਦੇਵਤਿਆਂ ਨੇ ਦੇਵ, ਦੈਂਤਾਂ ਨੇ ਸ਼ਿਵ ਅਤੇ ਰਾਜਿਆਂ ਨੇ ਵੱਡਾ ਰਾਜਾ ਕਰ ਕੇ ਮਨ ਵਿਚ ਜਾਣਿਆ ਹੈ ॥੭੬॥

ਸਾਧਨ ਸਿਧ ਸਰੂਪ ਲਖਿਓ ਤਿਹ ਸਤ੍ਰਨ ਸਤ੍ਰ ਸਮਾਨ ਬਸੇਖਿਓ

The saints saw him as a Siddha (adept) and the enemies as enemy

ਸਾਧਾਂ ਨੇ ਸਿੱਧ ਸਰੂਪ ਵਿਚ ਵੇਖਿਆ ਹੈ ਅਤੇ ਵੈਰੀਆਂ ਨੇ ਉਸ ਨੂੰ ਵਿਸ਼ੇਸ਼ ਵੈਰੀ ਦੇ ਰੂਪ ਵਿਚ ਜਾਣਿਆ ਹੈ।

ਚੋਰਨ ਭੋਰ ਕਰੋਰਨ ਮੋਰਨ ਤਾਸੁ ਸਹੀ ਘਨ ਕੈ ਅਵਿਰੇਖਿਓ

The thieves saw him s early morn and the peacocks as cloud

ਚੋਰਾਂ ਨੇ ਪ੍ਰਭਾਤ ਦੇ ਸਮੇਂ ਵਜੋਂ ਅਤੇ ਕਰੋੜਾਂ ਮੋਰਾਂ ਨੇ ਉਸ ਨੂੰ ਸਹੀ ਕਾਲੇ ਬਦਲ ਵਜੋਂ ਵਿਚਾਰਿਆ ਹੈ।

ਕਾਮ ਸਰੂਪ ਸਭੈ ਪੁਰ ਨਾਰਨ ਸੰਭੂ ਸਮਾਨ ਸਬੂ ਗਨ ਦੇਖਿਓ

All the women considered him as god of love and all the ganas as Shiva

ਸ਼ਹਿਰ ਦੀਆਂ ਸਾਰੀਆਂ ਨਾਰੀਆਂ ਨੇ ਕਾਮ ਦੇ ਰੂਪ ਵਿਚ ਅਤੇ ਸਾਰਿਆਂ ਗਣਾਂ ਨੇ ਸ਼ਿਵ ('ਸੰਭੂ') ਦੇ ਸਮਾਨ ਵੇਖਿਆ ਹੈ।

ਸੀਪ ਸ੍ਵਾਤਿ ਕੀ ਬੂੰਦ ਤਿਸੈ ਕਰਿ ਰਾਜਨ ਰਾਜ ਬਡੋ ਤਿਹ ਪੇਖਿਓ ॥੭੭॥

The shell saw him as the rain-drop and the kings as the Sovereing.77.

ਸਿੱਪ ਨੇ ਉਸ ਨੂੰ ਸ੍ਵਾਂਤੀ ਬੂੰਦ ਕਰ ਕੇ ਅਤੇ ਰਾਜਿਆਂ ਨੇ ਵੱਡਾ ਰਾਜਾ ਕਰ ਕੇ ਤਕਿਆ ਹੈ ॥੭੭॥

ਕੰਬਰ ਜਿਉ ਜਰਿਕੰਬਰ ਕੀ ਢਿਗ ਤਿਉ ਅਵਿਨੰਬਰ ਤੀਰ ਸੁਹਾਏ

The king Aj looked splendid on the earth just as the clouds in the sky

ਕੰਬਲ ਜਿਵੇਂ ਪਸ਼ਮੀਨੇ ਦੀ ਸ਼ਾਲ ਕੋਲ (ਪਿਆ ਲਗਦਾ ਹੈ) ਉਸੇ ਤਰ੍ਹਾਂ (ਚੰਗੇ ਚੰਗੇ) ਰਾਜੇ (ਅਜ ਰਾਜੇ ਦੇ) ਕੋਲ ਬੈਠੇ ਲਗਦੇ ਸਨ।

ਨਾਕ ਲਖੇ ਰਿਸ ਮਾਨ ਸੂਆ ਮਨ ਨੈਨ ਦੋਊ ਲਖਿ ਏਣ ਲਜਾਏ

Seeing his comely nose, the parrot got jealous and seeing both of his eyes, the wagtail felt shy

(ਅਜ ਰਾਜੇ ਦੀ) ਨਕ ਨੂੰ ਵੇਖ ਕੇ ਤੋਤਾ ਮਨ ਵਿਚ ਗੁੱਸਾ ਕਰਦਾ ਹੈ ਅਤੇ ਦੋਹਾਂ ਨੈਣਾਂ ਨੂੰ ਵੇਖ ਕੇ ਹਿਰਨ ('ਏਣ') ਲਜਾ ਰਿਹਾ ਹੈ।

ਪੇਖਿ ਗੁਲਾਬ ਸਰਾਬ ਪੀਐ ਜਨੁ ਪੇਖਤ ਅੰਗ ਅਨੰਗ ਰਿਸਾਏ

Seeing his limbs, the rose got dead-drunks and the god of love got angry seeing his handsome neck

(ਉਸ ਦੀਆਂ ਗਲ੍ਹਾਂ ਨੂੰ) ਵੇਖ ਕੇ ਗੁਲਾਬ ਮਾਨੋ ਸ਼ਰਾਬ ਪੀਤੀ ਹੋਈ ਸਥਿਤੀ ਵਿਚ ਹੋ ਗਿਆ ਹੋਵੇ ਅਤੇ ਅੰਗਾਂ ਦੀ ਸੁੰਦਰਤਾ ਨੂੰ ਵੇਖ ਕੇ ਕਾਮ ਦੇਵ ਕ੍ਰੋਧ ਕਰ ਰਿਹਾ ਹੈ।

ਕੰਠ ਕਪੋਤ ਕਟੂ ਪਰ ਕੇਹਰ ਰੋਸ ਰਸੇ ਗ੍ਰਿਹ ਭੂਲਿ ਆਏ ॥੭੮॥

And the lions seeing his waist forgot themselves and were not able to reach their homes.78.

ਕੰਠ ਨੂੰ ਵੇਖ ਕੇ ਕਬੂਤਰ, ਲਕ ਨੂੰ ਵੇਖ ਕੇ ਸ਼ੇਰ ਕ੍ਰੋਧਵਾਨ ਹੋ ਕੇ ਘਰ ਨੂੰ ਪਰਤਣਾ ਵੀ ਭੁਲ ਗਿਆ ਹੈ ॥੭੮॥

ਪੇਖਿ ਸਰੂਪ ਸਿਰਾਤ ਲੋਚਨ ਘੂਟਤ ਹੈ ਜਨੁ ਘੂਟ ਅਮੀ ਕੇ

Seeing his lake-like eyes, it seemed that they became intoxicated after drinking a draught of ambrosia

(ਅਜ ਰਾਜੇ ਦੇ) ਸਰੂਪ ਨੂੰ ਵੇਖ ਕੇ ਅੱਖਾਂ ਤ੍ਰਿਪਤ ('ਸਿਰਾਤ') ਨਹੀਂ ਹੁੰਦੀਆਂ ਅਤੇ (ਜਦੋਂ) ਘੁਟਦੀਆਂ ਹਨ (ਤਾਂ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅੰਮ੍ਰਿਤ ਦੇ ਘੁਟ ਪੀ ਰਹੀਆਂ ਹੋਣ।

ਗਾਵਤ ਗੀਤ ਬਜਾਵਤ ਤਾਲ ਬਤਾਵਤ ਹੈ ਜਨੋ ਆਛਰ ਹੀ ਕੇ

The songs were being sung and the musical instruments were being played

(ਸੁੰਦਰ ਇਸਤਰੀਆਂ) ਗੀਤ ਗਾਉਂਦੀਆਂ ਹਨ, ਤਾਲੀਆਂ ਵਜਾਉਂਦੀਆਂ ਹਨ, (ਇੰਜ ਲਗਦਾ ਹੈ) ਮਾਨੋ (ਉਨ੍ਹਾਂ ਦੇ ਬੋਲ) ਹਿਰਦੇ ਦੇ ਅੱਖਰ ਹੀ ਕਹਿ ਰਹੇ ਹੋਣ।

ਭਾਵਤ ਨਾਰਿ ਸੁਹਾਵਤ ਗਾਰ ਦਿਵਾਵਤ ਹੈ ਭਰਿ ਆਨੰਦ ਜੀ ਕੇ

ਨਾਰੀਆਂ ਚੰਗੀਆਂ ਲਗਦੀਆਂ ਹਨ ਅਤੇ ਹਿਰਦੇ ਵਿਚ ਆਨੰਦਿਤ ਹੋ ਕੇ ਗਾਲੀਆਂ ਦਿੰਦੀਆਂ ਹਨ।

ਤੂ ਸੁ ਕੁਮਾਰ ਰਚੀ ਕਰਤਾਰ ਕਹੈ ਅਬਿਚਾਰ ਤ੍ਰੀਆ ਬਰ ਨੀਕੇ ॥੭੯॥

The women in their pleasure were singing abusive songs and saying, “O prince! the Lord has created this princess for you, you may wed her.”79.

ਸੁੰਦਰ ਇਸਤਰੀਆਂ ਪੂਰੀ ਤਰ੍ਹਾਂ ਵਿਚਾਰ ਕੇ ਕਹਿ ਰਹੀਆਂ ਹਨ ਕਿ ਹੇ ਕੁਮਾਰੀ! ਤੈਨੂੰ ਕਰਤਾਰ ਨੇ (ਅਜ ਰਾਜੇ ਲਈ ਹੀ) ਰਚਿਆ ਹੈ ॥੭੯॥

ਦੇਖਤ ਰੂਪ ਸਿਰਾਤ ਲੋਚਨ ਪੇਖਿ ਛਕੀ ਪੀਅ ਕੀ ਛਬਿ ਨਾਰੀ

ਰੂਪ ਨੂੰ ਵੇਖ ਕੇ ਅੱਖਾਂ ਰਜਦੀਆਂ ਨਹੀਂ, ਪ੍ਰਿਯ (ਅਜ ਰਾਜਾ) ਦੀ ਛਬੀ ਨੂੰ ਵੇਖ ਕੇ ਨਾਰੀਆਂ ਮਸਤ ਹੋ ਗਈਆਂ ਹਨ।

ਗਾਵਤ ਗੀਤ ਬਜਾਵਤ ਢੋਲ ਮ੍ਰਿਦੰਗ ਮੁਚੰਗਨ ਕੀ ਧੁਨਿ ਭਾਰੀ

Seeing the glory of his eyes, the women were absorbed in love and were singing songs while playing on the drums

ਗੀਤ ਗਾਉਂਦੀਆਂ ਹਨ; ਢੋਲ, ਮ੍ਰਿਦੰਗ, ਮੁਚੰਗ ਆਦਿ ਦੀ ਭਾਰੀ ਧੁਨ ਗੂੰਜ ਰਹੀ ਹੈ।

ਆਵਤ ਜਾਤ ਜਿਤੀ ਪੁਰ ਨਾਗਰ ਗਾਗਰਿ ਡਾਰਿ ਲਖੈ ਦੁਤਿ ਭਾਰੀ

All the women who were coming from outside the town, seeing he beauty of the king, they threw away their gowns and were only looking at his charming face

ਜਿਤਨੀਆਂ ਵੀ ਨਗਰ ਦੀਆਂ ਇਸਤਰੀਆਂ ਆਉਂਦੀਆਂ ਜਾਂਦੀਆਂ ਹਨ ਅਤੇ ਗਾਗਰਾਂ ਨੂੰ ਸੁਟ ਕੇ (ਅਜ ਰਾਜੇ ਦੀ) ਸੁੰਦਰਤਾ ਨੂੰ ਵੇਖਦੀਆਂ ਹਨ।

ਰਾਜ ਕਰੋ ਤਬ ਲੌ ਜਬ ਲੌ ਮਹਿ ਜਉ ਲਗ ਗੰਗ ਬਹੈ ਜਮੁਨਾ ਰੀ ॥੮੦॥

Seeing the king they all desired, “O king! let it be the God’s will that you may rule as long as th

(ਅਤੇ ਅਸੀਸ ਦਿੰਦੀਆਂ ਹਨ ਕਿ) ਤਦ ਤਕ ਰਾਜ ਕਰੋ ਜਦ ਤਕ ਧਰਤੀ ਉਤੇ ਗੰਗਾ ਅਤੇ ਯਮਨਾ ਵਗਦੀਆਂ ਹਨ ॥੮੦॥

ਜਉਨ ਪ੍ਰਭਾ ਅਜਿ ਰਾਜ ਕੀ ਰਾਜਤ ਸੋ ਕਹਿ ਕੈ ਕਿਹ ਭਾਤਿ ਗਨਾਊ

While describing the glory of king Aj. I accept that whatever similes the poets generally give,

ਜੋ ਪ੍ਰਭਾ ਅਜ ਰਾਜੇ ਦੀ ਸੁਸ਼ੋਭਿਤ ਹੋ ਰਹੀ ਹੈ, ਉਸ ਦਾ ਕਿਸ ਤਰ੍ਹਾਂ ਬਖਾਨ ਕਰਾਂ?।

ਜਉਨ ਪ੍ਰਭਾ ਕਬਿ ਦੇਤ ਸਬੈ ਜੌ ਪੈ ਤਾਸ ਕਹੋ ਜੀਅ ਬੀਚ ਲਜਾਊ

They are all discourteous and I feel shy while uttering them

ਜੋ ਉਪਮਾ ਸਾਰੇ ਕਵੀ ਲੋਕ ਦਿੰਦੇ ਹਨ, ਜੇ (ਮੈਂ) ਉਹੀ ਕਹਾਂ, ਤਾਂ ਮਨ ਵਿਚ ਬਹੁਤ ਸ਼ਰਮ ਆਉਂਦੀ ਹੈ।

ਹਉ ਚਹੂੰ ਓਰ ਫਿਰਿਓ ਬਸੁਧਾ ਛਬਿ ਅੰਗਨ ਕੀਨ ਕਹੂੰ ਕੋਈ ਪਾਊ

I have searched on all the earth in order to find someone so beautiful as you, but I was not successful

ਮੈਂ ਧਰਤੀ ਉਤੇ ਚੌਹਾਂ ਪਾਸੇ ਫਿਰਿਆ ਹਾਂ ਕਿ ਕਿਤੋਂ (ਰਾਜੇ ਦੇ) ਅੰਗਾਂ ਦੀ ਕੋਈ (ਉਪਮਾ) ਲਭ ਲਵਾਂ।

ਲੇਖਨ ਊਖ ਹ੍ਵੈ ਜਾਤ ਲਿਖੋ ਛਬਿ ਆਨਨ ਤੇ ਕਿਮਿ ਭਾਖਿ ਸੁਨਾਊ ॥੮੧॥

Writing about your beauty, my pen is pulled down and how should I describe it from my mouth ? 81.

ਛਬੀ ਨੂੰ ਲਿਖਦਿਆਂ ਕਲਮ ਗੰਨੇ ਵਰਗੀ ਮੋਟੀ ਹੋ ਗਈ ਹੈ (ਪਰ ਉਪਮਾ ਕਹੀ ਨਹੀਂ ਗਈ)। ਹੁਣ ਉਸ ਨੂੰ ਮੂੰਹ ਤੋਂ ਕਿਸ ਤਰ੍ਹਾਂ ਕਹਿ ਕੇ ਸੁਣਾਵਾਂ ॥੮੧॥

ਨੈਨਨ ਬਾਨ ਚਹੂੰ ਦਿਸ ਮਾਰਤ ਘਾਇਲ ਕੈ ਪੁਰ ਬਾਸਨ ਡਾਰੀ

The king with the arrows of his eyes, wounded all the townfolk

(ਅਜ ਰਾਜੇ ਨੇ) ਨੈਣਾਂ ਦੇ ਤੀਰ ਚੌਹਾਂ ਪਾਸਿਆਂ ਵਲ ਮਾਰ ਕੇ ਨਗਰ ਵਿਚ ਵਸਣ ਵਾਲੀਆਂ (ਸਾਰੀਆਂ ਇਸਤਰੀਆਂ ਨੂੰ) ਘਾਇਲ ਕਰ ਦਿੱਤਾ ਹੈ।

ਸਾਰਸ੍ਵਤੀ ਸਕੈ ਕਹਿ ਰੂਪ ਸਿੰਗਾਰ ਕਹੈ ਮਤਿ ਕਉਨ ਬਿਚਾਰੀ

Even Saravati is uncable to describe the charm of his beauty

ਸਰਸਵਤੀ (ਉਸ ਦੇ) ਰੂਪ ਨੂੰ ਕਹਿ ਨਹੀਂ ਸਕਦੀ, ਉਸ ਦੇ ਰੂਪ ਅਤੇ ਸ਼ਿੰਗਾਰ ਨੂੰ ਕਹਿਣ ਦੇ ਸਮਰਥ ਮੇਰੀ ਬੁੱਧੀ ਕਿਥੇ ਹੈ।

ਕੋਕਿਲ ਕੰਠਿ ਹਰਿਓ ਨ੍ਰਿਪ ਨਾਇਕ ਛੀਨ ਕਪੋਤ ਕੀ ਗ੍ਰੀਵ ਅਨਿਆਰੀ

The throat of the king is sweet like the nightingale and the neck like the pigeon

ਰਾਜਿਆਂ ਦੇ ਨਾਇਕ (ਅਜ ਰਾਜੇ) ਨੇ ਕੋਇਲ ਦਾ ਗਲਾ ਖੋਹ ਲਿਆ ਹੈ ਅਤੇ ਕਬੂਤਰ ਦੀ ਗਰਦਨ ਚੁਰਾ ਲਈ ਹੈ (ਜੋ ਉਸ ਤੋਂ) ਅਭਿੰਨ ਹੈ।

ਰੀਝ ਗਿਰੇ ਨਰ ਨਾਰਿ ਧਰਾ ਪਰ ਘੂਮਤਿ ਹੈ ਜਨੁ ਘਾਇਲ ਭਾਰੀ ॥੮੨॥

Seeing his beauty, all are falling down on earth and getting wounded.82.

(ਉਥੋਂ ਦੇ) ਨਰ ਨਾਰੀ (ਰਾਜੇ ਉਤੇ) ਮੋਹਿਤ ਹੋ ਕੇ ਧਰਤੀ ਉਤੇ ਇਸ ਤਰ੍ਹਾਂ ਡਿਗ ਪਏ ਹਨ ਮਾਨੋ ਕੋਈ ਬਹੁਤ ਜ਼ਖ਼ਮੀ ਘੁੰਮੇਰੀ ਖਾ ਰਿਹਾ ਹੋਵੇ ॥੮੨॥