ਭੁਜੰਗ ਪ੍ਰਯਾਤ ਛੰਦ

BHUJANG PRAYAAT STANZA

ਭੁਜੰਗ ਪ੍ਰਯਾਤ ਛੰਦ:

ਚਲੀ ਛੋਡਿ ਤਾ ਕੌ ਤ੍ਰੀਆ ਰਾਜ ਐਸੇ

(ਉਹ) ਰਾਜ ਕੁਮਾਰੀ ਉਸ ਨੂੰ ਛਡ ਕੇ ਇਸ ਤਰ੍ਹਾਂ ਚਲੀ ਗਈ,

ਮਨੋ ਪਾਡੁ ਪੁਤ੍ਰੰ ਸਿਰੀ ਰਾਜ ਜੈਸੇ

Leaving all of them, the princess moved forward like the Pandavas, the sons of Pandu, moving away after leaving their kingdom etc.

ਜਿਸ ਤਰ੍ਹਾਂ ਮਾਨੋ ਪਾਂਡੂ ਪੁੱਤਰਾਂ ਨੂੰ ਰਾਜ ਲੱਛਮੀ (ਛਡ ਗਈ ਹੋਵੇ)।

ਖਰੀ ਮਧਿ ਰਾਜਿਸਥਲੀ ਐਸ ਸੋਹੈ

ਰਾਜਿਆਂ ਦੀ ਮਜਲਸ ਵਿਚ ਖੜੋਤੀ ਇਸ ਤਰ੍ਹਾਂ ਸ਼ੋਭ ਰਹੀ ਸੀ,

ਮਨੋ ਜ੍ਵਾਲ ਮਾਲਾ ਮਹਾ ਮੋਨਿ ਮੋਹੈ ॥੪੯॥

Standing in the royal court, she appeared like the fascinating fire-flame.49.

ਮਾਨੋ ਜਵਾਲਮਾਲਾ (ਦੀਪਕ ਮਾਲਾ) ਮੁਨੀਆਂ ਦੇ ਮਨ ਨੂੰ ਮੋਹ ਰਹੀ ਹੋਵੇ ॥੪੯॥

ਸੁਭੇ ਰਾਜਿਸਥਲੀ ਠਾਢਿ ਐਸੇ

ਰਾਜਿਆਂ ਦੀ ਸਭਾ ਵਿਚ ਖੜੋਤੀ ਇਸ ਤਰ੍ਹਾਂ ਸ਼ੋਭਾ ਪਾ ਰਹੀ ਸੀ,

ਮਨੋ ਚਿਤ੍ਰਕਾਰੀ ਲਿਖੀ ਚਿਤ੍ਰ ਜੈਸੇ

Standing in the royal court she appeared like the portrait of painter

ਮਾਨੋ ਚਿਤਰਕਾਰ ਨੇ ਚਿਤਰ ਬਣਾ ਦਿੱਤਾ ਹੋਵੇ।

ਬਧੇ ਸ੍ਵਰਣ ਕੀ ਕਿੰਕਣੀ ਲਾਲ ਮਾਲੰ

ਸੋਨੇ ਦੀ ਮਾਲਾ ਨਾਲ ਲਾਲ ਘੁੰਗਰੀਆਂ ਬੱਧੀਆਂ ਹੋਈਆਂ (ਇੰਜ ਲਗ ਸਰਹੀਆਂ ਸਨ)

ਸਿਖਾ ਜਾਨ ਸੋਭੇ ਨ੍ਰਿਪੰ ਜਗਿ ਜ੍ਵਾਲੰ ॥੫੦॥

She was wearing a golden ornament (Kinkini) fitted with wreath of gems the pigtail of her hair was apparently like fire for the kings.50.

ਮਾਨੋ ਰਾਜਿਆਂ ਰੂਪੀ ਯੱਗ ਵਿਚ ਅਗਨੀ ਦੀ ਲਾਟ ਸ਼ੋਭ ਰਹੀ ਹੋਵੇ ॥੫੦॥

ਕਹੇ ਬੈਨ ਸਾਰਸ੍ਵਤੀ ਪੇਖਿ ਬਾਲਾ

ਸਰਸਵਤੀ ਨੇ ਬਚਨ ਕੀਤਾ, ਹੇ ਰਾਜ ਕੁਮਾਰੀ!

ਲਖੋ ਨੈਨਿ ਠਾਢੇ ਸਭੈ ਭੂਪ ਆਲਾ

Sarasvati, seeing the damsel said to her again, “O princess! See these superb kings

ਅੱਖਾਂ ਨਾਲ ਵੇਖੋ, ਸਭ ਚੰਗੇ ਤੋਂ ਚੰਗੇ ਰਾਜੇ ਖੜੋਤੇ ਹਨ।

ਰੁਚੈ ਚਿਤ ਜਉਨੈ ਸੁਈ ਨਾਥ ਕੀਜੈ

(ਇਨ੍ਹਾਂ ਵਿਚੋਂ) ਜਿਹੜਾ ਤੇਰੇ ਚਿਤ ਨੂੰ ਚੰਗਾ ਲਗਦਾ ਹੋਵੇ, ਉਸੇ ਨੂੰ (ਆਪਣਾ) ਸੁਆਮੀ ਬਣਾ ਲਵੋ।

ਸੁਨੋ ਪ੍ਰਾਨ ਪਿਆਰੀ ਇਹੈ ਮਾਨਿ ਲੀਜੈ ॥੫੧॥

O my beloved! Obey my saying wed him, whom you consider worthy in your mind.51.

ਹੇ ਪ੍ਰਾਣ ਪਿਆਰੀ! ਮੇਰੀ ਇਹ (ਗੱਲ) ਮਨ ਲਵੋ ॥੫੧॥

ਬਡੀ ਬਾਹਨੀ ਸੰਗਿ ਜਾ ਕੇ ਬਿਰਾਜੈ

ਜਿਸ ਨਾਲ ਬਹੁਤ ਵੱਡੀ ਸੈਨਾ ਬਿਰਾਜ ਰਹੀ ਹੈ

ਘੁਰੈ ਸੰਗ ਭੇਰੀ ਮਹਾ ਨਾਦ ਬਾਜੈ

“He, with whom there is a large army and the conches, battledrums and the war-horns are being played, see this great king

ਅਤੇ ਸੰਖ ਤੇ ਭੇਰੀਆਂ ਗੂੰਜ ਰਹੀਆਂ ਹਨ ਅਤੇ ਮਹਾਨ ਨਾਦ ਵਜ ਰਹੇ ਹਨ।

ਲਖੋ ਰੂਪ ਬੇਸੰ ਨਰੇਸੰ ਮਹਾਨੰ

(ਇਸ) ਵੱਡੇ ਅਤੇ ਮਹਾਨ ਰਾਜੇ ਦੇ ਰੂਪ ਨੂੰ ਵੇਖੋ।

ਦਿਨੰ ਰੈਣ ਜਾਪੈ ਸਹੰਸ੍ਰ ਭੁਜਾਨੰ ॥੫੨॥

Whose thousand arms make the day appear as night.52.

(ਇਹ) ਦਿਨ ਰਾਤ ਸਹਸ੍ਰਬਾਹੂ (ਹਜ਼ਾਰ ਭੁਜਾਵਾਂ ਵਾਲਾ) ਜਾਪਦਾ ਹੈ ॥੫੨॥

ਧੁਜਾ ਮਧਿ ਜਾ ਕੇ ਬਡੋ ਸਿੰਘ ਰਾਜੈ

ਜਿਸ ਦੇ ਝੰਡੇ ਉਤੇ ਵੱਡੇ ਸ਼ੇਰ ਦਾ ਚਿੰਨ੍ਹ ਬਿਰਾਜ ਰਿਹਾ ਹੈ।

ਸੁਨੇ ਨਾਦ ਤਾ ਕੋ ਮਹਾ ਪਾਪ ਭਾਜੈ

“In whose banner, there is seated a huge lion and hearing whose voice, the great sins are eliminated

ਉਸ ਦੇ ਸਿੰਘ-ਨਾਦ ਨੂੰ ਸੁਣ ਕੇ ਮਹਾਨ ਪਾਪ ਵੀ ਭਜ ਜਾਂਦਾ ਹੈ।

ਲਖੋ ਪੂਰਬੀਸੰ ਛਿਤੀਸੰ ਮਹਾਨੰ

(ਇਸ ਨੂੰ) ਪੂਰਬ ਦਾ ਮਹਾਨ ਰਾਜਾ ਜਾਣੋ।

ਸੁਨੋ ਬੈਨ ਬਾਲਾ ਸੁਰੂਪੰ ਸੁ ਭਾਨੰ ॥੫੩॥

O princess! See that sun-faced great king of the East.53.

ਹੇ ਰਾਜ ਕੁਮਾਰੀ! ਸੁਣੋ, (ਇਸ ਦਾ) ਸਰੂਪ ਸੂਰਜ ਵਰਗਾ ਹੈ ॥੫੩॥

ਘੁਰੈ ਦੁੰਦਭੀ ਸੰਖ ਭੇਰੀ ਅਪਾਰੰ

ਅਪਾਰ ਭੇਰੀਆਂ, ਸੰਖ ਅਤੇ ਨਗਾਰੇ ਗੂੰਜਦੇ ਹਨ।

ਬਜੈ ਦਛਨੀ ਸਰਬ ਬਾਜੰਤ੍ਰ ਸਾਰੰ

“Here the kettledrums, conches and drums are being played

ਦੱਖਣ ਦੇਸ ਦੇ ਸਭ ਪ੍ਰਕਾਰ ਦੇ ਉੱਤਮ ਵਾਜੇ ਵਜਦੇ ਹਨ।

ਤੁਰੀ ਕਾਨਰੇ ਤੂਰ ਤਾਨੰ ਤਰੰਗੰ

ਤੁਰੀ, ਕਾਨਰਾ, ਤੂਰ, ਤਰੰਗ,

ਮੁਚੰ ਝਾਝਰੰ ਨਾਇ ਨਾਦੰ ਮ੍ਰਿਦੰਗੰ ॥੫੪॥

The tones and tunes of many other instruments are being heard also the drums, anklets etc. are being played.54.

ਮੁਚੰਗ, ਝਾਂਝ, ਸ਼ਹਨਾਈ, ਮ੍ਰਿਦੰਗ ਦੇ ਨਾਦ ਹੁੰਦੇ ਹਨ ॥੫੪॥

ਬਧੇ ਹੀਰ ਚੀਰੰ ਸੁ ਬੀਰੰ ਸੁਬਾਹੰ

ਜਿਸ ਨੇ ਬਸਤ੍ਰ ਉਤੇ ਹੀਰੇ ਬੰਨ੍ਹੇ ਹੋਏ ਹਨ, ਉਹ ਬਲਵਾਨ ਸੂਰਮਾ ਹੈ।

ਬਡੋ ਛਤ੍ਰਧਾਰੀ ਸੋ ਸੋਭਿਓ ਸਿਪਾਹੰ

The warriors are wearing beautiful garments

(ਉਹ) ਬਹੁਤ ਵੱਡਾ ਛਤ੍ਰਧਾਰੀ ਹੈ ਅਤੇ (ਉਸ ਨਾਲ) ਸੈਨਾ ਸ਼ੋਭ ਰਹੀ ਹੈ।

ਨਹੇ ਪਿੰਗ ਬਾਜੀ ਰਥੰ ਜੇਣਿ ਜਾਨੋ

ਜਿਸ ਦੇ ਰਥ ਨਾਲ ਭੂਰੇ ('ਪਿੰਗ') ਰੰਗ ਦੇ ਘੋੜੇ ਜੁਤੇ ('ਨਹੇ') ਹੋਏ ਮਾਲੂਮ ਹੁੰਦੇ ਹਨ,

ਤਿਸੈ ਦਛਨੇਸੰ ਹੀਐ ਬਾਲ ਮਾਨੋ ॥੫੫॥

And the canopied king is looking splendid alongwith his army he, whose chariot and its horses destroy large and mountain-sized warriors O princess! He is the king of the South.55.

ਹੇ ਰਾਜ ਕੁਮਾਰੀ! ਉਸ ਨੂੰ ਹਿਰਦੇ ਵਿਚ ਦੱਖਣ ਦਾ ਰਾਜਾ ਮੰਨੋ ॥੫੫॥

ਮਹਾ ਬਾਹਨੀਸੰ ਨਗੀਸੰ ਨਰੇਸੰ

(ਜੋ) ਮਹਾਨ ਸੈਨਾ ਦਾ ਸੁਆਮੀ ਹੈ, ਉਸ ਨੂੰ ਪਹਾੜੀ ਰਾਜਿਆਂ ਦਾ ਰਾਜਾ ਸਮਝੋ।

ਕਈ ਕੋਟਿ ਪਾਤੰ ਸੁਭੈ ਪਤ੍ਰ ਭੇਸੰ

ਜਿਸ ਨਾਲ ਕਈ ਕਰੋੜ ਸੈਨਾ ਪੱਤਰਾਂ ਦੇ ਰੂਪ ਵਿਚ ਸ਼ੋਭ ਰਹੀ ਹੈ

ਧੁਜਾ ਬਧ ਉਧੰ ਗਜੰ ਗੂੜ ਬਾਕੋ

ਅਤੇ (ਜਿਸ ਦੇ) ਬੜੇ ਉੱਚੇ ਸੁੰਦਰ ਹਾਥੀ ਉਤੇ ਧੁਜਾ ਬੰਨ੍ਹੀ ਹੋਈ ਹੈ,

ਲਖੋ ਉਤਰੀ ਰਾਜ ਕੈ ਨਾਮ ਤਾ ਕੋ ॥੫੬॥

“The king who has a great army and in which there are millions of soldiers on foot in green uniforms, and whose beautiful elephants tied with banners, are roaming, O princess! He is the king of the North.56.

ਉਸ ਦਾ ਉੱਤਰੀ ਦੇਸ ਦੇ ਰਾਜੇ ਵਜੋਂ ਨਾਮ ਸਮਝ ਲਵੋ ॥੫੬॥

ਫਰੀ ਧੋਪ ਪਾਇਕ ਸੁ ਆਗੇ ਉਮੰਗੈ

ਜਿਸ ਨੇ ਹੱਥ ਵਿਚ ਸਿਧੀ ਤਲਵਾਰ ਫੜੀ ਹੋਈ ਹੈ ਅਤੇ ਜਿਸ ਦੇ ਅਗੇ ਉਤਸਾਹੀ ਪੈਦਲ ਸੈਨਾ ਹੈ

ਜਿਣੈ ਕੋਟਿ ਬੰਕੈ ਮੁਰੇ ਨਾਹਿ ਅੰਗੈ

(ਅਤੇ ਜਿਸ ਨੇ) ਕਰੋੜਾਂ ਕਿਲ੍ਹੇ ਜਿਤ ਲਏ ਹਨ ਅਤੇ ਅੰਗ ਨਹੀਂ ਮੋੜਿਆ ਹੈ,

ਹਰੇ ਬਾਜ ਰਾਜੰ ਕਪੋਤੰ ਪ੍ਰਮਾਨੰ

(ਜਿਸ ਦੇ) ਹਰੇ ਰੰਗ ਦੇ ਕਬੂਤਰਾਂ ਵਰਗੇ ਸ਼ਾਹੀ ਘੋੜੇ,

ਨਹੇ ਸ੍ਰਯੰਦਨੀ ਇੰਦ੍ਰ ਬਾਜੀ ਸਮਾਣੰ ॥੫੭॥

“He, before whom the army on foot is moving enthusiastically, and who after conquering millions, has not turned away from the war, whose horses are like pigeons and who has such chariots which are not even with Indra.57.

ਇੰਦਰ ਦੇ ਰਥ ਨਾਲ ਜੁਤੇ ਹੋਏ ਘੋੜਿਆਂ ਵਰਗੇ ਹਨ ॥੫੭॥

ਬਡੇ ਸ੍ਰਿੰਗ ਜਾ ਕੇ ਧਰੇ ਸੂਰ ਸੋਭੈ

ਜੋ ਵੱਡੇ ਵੱਡੇ ਸਿੰਗ ਧਾਰਨ ਕਰ ਕੇ ਸੂਰਮੇ ਵਜੋਂ ਸ਼ੋਭ ਰਿਹਾ ਹੈ,

ਲਖੇ ਦੈਤ ਕੰਨ︀ਯਾ ਜਿਨੈ ਚਿਤ ਲੋਭੈ

ਜਿਸ ਨੂੰ ਵੇਖ ਕੇ ਦੈਂਤਾਂ ਦੀਆਂ ਕੰਨਿਆਵਾਂ ਵੀ ਲੁਭਾਇਮਾਨ ਹੋ ਜਾਂਦੀਆਂ ਹਨ,

ਕਢੇ ਦੰਤ ਪਤੰ ਸਿਰੰ ਕੇਸ ਉਚੰ

ਜਿਸ ਨੇ ਦੰਦਾਂ ਦੀਆਂ ਬੀੜਾਂ ਬਾਹਰ ਨੂੰ ਕਢੀਆਂ ਹੋਈਆਂ ਹਨ ਅਤੇ ਸਿਰ ਉਤੇ ਕੇਸ ਉੱਚੇ ਕੀਤੇ ਹੋਏ ਹਨ,

ਲਖੇ ਗਰਭਣੀ ਆਣਿ ਕੇ ਗਰਭ ਮੁਚੰ ॥੫੮॥

“He, with whom there are warriors of the size of the peaks of the mountains and seeing whom, the damsels of the demons get fascinated, smile and wave the hair of their heads and in whose fear the pregnant women lose their pregnancies.58.

ਜਿਸ ਨੂੰ ਵੇਖ ਕੇ ਗਰਭਧਾਰੀ ਇਸਤਰੀਆਂ ਦੇ ਗਰਭ ਡਿਗ ਜਾਂਦੇ ਹਨ ॥੫੮॥

ਲਖੋ ਲੰਕ ਏਸੰ ਨਰੇਸੰ ਸੁ ਬਾਲੰ

ਹੇ ਪਿਆਰੀ ਰਾਜ ਕੁਮਾਰੀ! ਉਸ ਰਾਜੇ ਨੂੰ 'ਲੰਕ-ਪਤੀ' ਸਮਝੋ।

ਸਬੈ ਸੰਗ ਜਾ ਕੈ ਸਬੈ ਲੋਕ ਪਾਲੰ

“That mighty one is the king of Lanka (Ceylon), in whose company there are also Lokpals

ਉਸ ਨਾਲ ਸਾਰੇ ਲੋਕ ਪਾਲ ਸ਼ੋਭਾ ਪਾ ਰਹੇ ਹਨ।

ਲੁਟਿਓ ਏਕ ਬੇਰੰ ਕੁਬੇਰੰ ਭੰਡਾਰੀ

ਉਸ ਨੇ ਇਕ ਵਾਰ ਕੁਬੇਰ ਦੇ ਖ਼ਜ਼ਾਨੇ ਨੂੰ ਵੀ ਲੁਟ ਲਿਆ ਸੀ।

ਜਿਣਿਓ ਇੰਦ੍ਰ ਰਾਜਾ ਬਡੋ ਛਤ੍ਰਧਾਰੀ ॥੫੯॥

He had once looted the store of Kuber and had also defeated the mighty Indra.59.

ਉਸ ਵੱਡੇ ਛਤ੍ਰਧਾਰੀ ਰਾਜੇ ਨੇ (ਇਕ ਵਾਰ) ਇੰਦਰ ਨੂੰ ਵੀ ਜਿਤ ਲਿਆ ਸੀ ॥੫੯॥

ਕਹੇ ਜਉਨ ਬਾਲੀ ਤੇ ਚਿਤ ਆਨੇ

ਜਿਹੜੇ ਰਾਜੇ ਕਹੇ ਗਏ ਹਨ, ਉਨ੍ਹਾਂ ਨੂੰ ਰਾਜ ਕੁਮਾਰੀ ਨੇ ਚਿਤ ਵਿਚ ਨਹੀਂ ਲਿਆਂਦਾ।

ਜਿਤੇ ਭੂਪ ਭਾਰੀ ਸੁ ਪਾਛੇ ਬਖਾਨੇ

“O princess! Tell me what is in your mind? The mention of the great kings has already been made

ਜਿਤਨੇ ਵੀ ਵੱਡੇ ਵੱਡੇ ਰਾਜੇ ਸਨ, (ਉਨ੍ਹਾਂ ਬਾਰੇ) ਪਿਛੇ ਵਰਣਨ ਕਰ ਆਏ ਹਾਂ।

ਚਹੂੰ ਓਰ ਰਾਜਾ ਕਹੋ ਨਾਮ ਸੋ ਭੀ

ਚੌਹਾਂ ਪਾਸਿਆਂ ਤੋਂ (ਜੋ ਰਾਜੇ ਆਏ ਹਨ) ਉਨ੍ਹਾਂ ਦੇ ਨਾਂ ਵੀ ਕਹਿੰਦਾ ਹਾਂ।

ਤਜੇ ਭਾਤਿ ਜੈਸੀ ਸਬੈ ਰਾਜ ਭੀ ॥੬੦॥

There are kings and kings on all the four sides, but you have equally abandoned them all.60.

ਉਨ੍ਹਾਂ ਰਾਜਿਆਂ ਨੂੰ ਵੀ ਪਹਿਲਿਆਂ ਵਾਂਗ (ਰਾਜ ਕੁਮਾਰੀ ਨੇ) ਛਡ ਦਿੱਤਾ ਹੈ ॥੬੦॥

ਲਖੋ ਦਈਤ ਸੈਨਾ ਬਡੀ ਸੰਗਿ ਤਾ ਕੇ

(ਹੇ ਰਾਜ ਕੁਮਾਰੀ!) ਜਿਸ ਨਾਲ ਵੱਡੀ ਦੈਂਤ ਸੈਨਾ ਵੇਖ ਰਹੀ ਹੈ,

ਸੁਭੈ ਛਤ੍ਰ ਧਾਰੀ ਬਡੇ ਸੰਗ ਜਾ ਕੇ

“See that one who has a great army of demons with him

ਅਤੇ ਜਿਸ ਨਾਲ ਵੱਡੇ ਛਤ੍ਰਧਾਰੀ ਸ਼ੋਭ ਰਹੇ ਹਨ,

ਧੁਜਾ ਗਿਧ ਉਧੰ ਲਸੈ ਕਾਕ ਪੂਰੰ

ਜਿਸ ਦੀ ਉੱਚੀ ਧੁਜਾ ਉਤੇ ਗਿਧ ਅਤੇ ਕਾਂ ਦੇ ਚਿੰਨ੍ਹ ਸ਼ੋਭਾ ਪਾ ਰਹੇ ਹਨ,

ਤਿਸੈ ਪਿਆਲ ਰਾਜਾ ਬਲੀ ਬ੍ਰਿਧ ਨੂਰੰ ॥੬੧॥

And with whom there are many canopied kings on whose banner the vultures and crows are sitting you may love that mighty king.61.

ਉਸ ਨੂੰ ਪਾਤਾਲ ਦਾ ਬਲੀ ਰਾਜਾ ਸਮਝੋ ਜੋ ਬਹੁਤੇ ਵੱਡੇ ਪ੍ਰਤਾਪ ਅਤੇ ਜੋਤਿ ਵਾਲਾ ਹੈ ॥੬੧॥

ਰਥੰ ਬੇਸਟੰ ਹੀਰ ਚੀਰੰ ਅਪਾਰੰ

ਜਿਸ ਦਾ ਰਥ ਬਹੁਤ ਬਸਤ੍ਰਾਂ ਅਤੇ ਹੀਰਿਆਂ ਨਾਲ ਲਪੇਟਿਆ ਹੋਇਆ ਹੈ,

ਸੁਭੈ ਸੰਗ ਜਾ ਕੇ ਸਭੇ ਲੋਕ ਪਾਰੰ

“He, who has charming garments and chariots and with whom there are all the Lokpals

ਜਿਸ ਦੇ ਨਾਲ ਸਾਰੇ ਲੋਕ ਪਾਲ ਸ਼ੋਭ ਰਹੇ ਹਨ,

ਇਹੈ ਇੰਦ੍ਰ ਰਾਜਾ ਦੁਰੰ ਦਾਨਵਾਰੰ

ਇਹੀ ਭਿਆਨਕ ਦੈਂਤਾਂ ਦਾ ਵੈਰੀ ਰਾਜਾ ਇੰਦਰ ਹੈ।

ਤ੍ਰੀਆ ਤਾਸ ਚੀਨੋ ਅਦਿਤਿਆ ਕੁਮਾਰੰ ॥੬੨॥

Even the king Indra conceals himself in fear because of his fame as a Donor O friend! He is the same Aditya Kumar.62.

ਉਸ ਦੀ ਇਸਤਰੀ ਸਚੀ, ਅਦਿਤੀ ਦੀ ਕੁਮਾਰੀ (ਲੜਕੀ) ਹੈ ॥੬੨॥

ਨਹੇ ਸਪਤ ਬਾਜੀ ਰਥੰ ਏਕ ਚਕ੍ਰੰ

ਜਿਸ ਦਾ ਰਥ ਇਕ ਪਹੀਏ ਵਾਲਾ ਹੈ ਅਤੇ ਜਿਸ ਨਾਲ ਸੱਤ ਘੋੜੇ ਜੁਤੇ ਹੋਏ ਹਨ,

ਮਹਾ ਨਾਗ ਬਧੰ ਤਪੈ ਤੇਜ ਬਕ੍ਰੰ

“He, in whose chariot, there are seven horses and who can even destroy Sheshnaga with his glory

(ਜਿਸ ਦੇ) ਰਥ ਨਾਲ ਵੱਡੇ ਵੱਡੇ ਨਾਗ ਬੰਨ੍ਹੇ ਹੋਏ ਹਨ (ਅਤੇ ਜੋ) ਬਹੁਤ ਵੱਡੇ ਤੇਜ ਵਾਲਾ ਹੈ,

ਮਹਾ ਉਗ੍ਰ ਧੰਨ੍ਵਾ ਸੁ ਆਜਾਨ ਬਾਹੰ

ਉਹ ਬਹੁਤ ਭਿਆਨਕ ਧਨੁਸ਼ਧਾਰੀ ਹੈ ਅਤੇ ਉਸ ਦੀਆਂ ਗੋਡਿਆਂ ਤਕ ਲੰਬੀਆਂ ਬਾਂਹਵਾਂ ਹਨ,

ਸਹੀ ਚਿਤ ਚੀਨੋ ਤਿਸੈ ਦਿਉਸ ਨਾਹੰ ॥੬੩॥

Who has long arms and dreadful bow, recognize him as dinkar of Surya.63.

ਉਸ ਨੂੰ ਚਿਤ ਵਿਚ ਸਹੀ ਕਰ ਕੇ ਸਮਝ ਲਵੋ ਕਿ ਉਹ ਸੂਰਜ ਹੈ ॥੬੩॥

ਚੜਿਓ ਏਣ ਰਾਜੰ ਧਰੇ ਬਾਣ ਪਾਣੰ

ਹੱਥ ਵਿਚ ਬਾਣ ਧਾਰਨ ਕਰਨ ਵਾਲਾ ਅਤੇ ਹਿਰਨ ('ਏਣ ਰਾਜੰ') ਦੀ ਸਵਾਰੀ ਵਾਲਾ ਚੰਦ੍ਰਮਾ ਸਮਝੋ

ਨਿਸਾ ਰਾਜ ਤਾ ਕੋ ਲਖੋ ਤੇਜ ਮਾਣੰ

ਜੋ ਬਹੁਤ ਤੇਜ ਵਾਲਾ ਹੈ।

ਕਰੈ ਰਸਮਿ ਮਾਲਾ ਉਜਾਲਾ ਪਰਾਨੰ

(ਉਹ) ਆਪਣੀਆਂ ਕਿਰਨਾਂ ਦੇ ਜਾਲ ਨੂੰ ਪ੍ਰਾਣੀਆਂ ਲਈ ਪ੍ਰਕਾਸ਼ਿਤ ਕਰਦਾ ਹੈ

ਜਪੈ ਰਾਤ੍ਰ ਦਿਉਸੰ ਸਹੰਸ੍ਰੀ ਭੁਜਾਨੰ ॥੬੪॥

“He, whom you see coming with his bow and arrow, he is the king of the night, the brilliant Chandra, who lightens up for all the creatures and whom thousands of people remember day and night.64.

ਅਤੇ ਜੋ ਰਾਤ ਦਿਨ ਹਜ਼ਾਰ ਭੁਜਾਵਾਂ ਵਾਲੀ (ਸ਼ਕਤੀ) ਨੂੰ ਜਪਦਾ ਹੈ ॥੬੪॥

ਚੜੇ ਮਹਿਖੀਸੰ ਸੁਮੇਰੰ ਜੁ ਦੀਸੰ

ਜੋ ਝੋਟੇ ਉਤੇ ਚੜ੍ਹਿਆ ਹੋਇਆ ਹੈ ਅਤੇ ਸੁਮੇਰ ਪਰਬਤ ਵਾਂਗ ਦਿਸਦਾ ਹੈ।

ਮਹਾ ਕ੍ਰੂਰ ਕਰਮੰ ਜਿਣਿਓ ਬਾਹ ਬੀਸੰ

“This one, who while going for war, seems like a mountain and who has conquered greatly tyrannical, multi-armed kings

ਉਸ ਨੂੰ ਮਹਾਨ ਕਠੋਰ ਕਰਮ ਕਰਨ ਵਾਲਾ ਅਤੇ ਵੀਹ ਬਾਂਹਵਾਂ (ਵਾਲੇ ਰਾਵਣ ਨੂੰ) ਜਿਤਣ ਵਾਲਾ ਯਮਰਾਜ ਸਮਝੋ।

ਧੁਜਾ ਦੰਡ ਜਾ ਕੀ ਪ੍ਰਚੰਡੰ ਬਿਰਾਜੈ

ਜਿਸ ਦੀ ਧੁਜਾ ਉਤੇ ਪ੍ਰਚੰਡ ਡੰਡੇ ਦਾ ਚਿੰਨ੍ਹ ਬਿਰਾਜ ਰਿਹਾ ਹੈ,

ਲਖੇ ਜਾਸ ਗਰਬੀਨ ਕੋ ਗਰਬ ਭਾਜੈ ॥੬੫॥

His banner is powerfully exhibiting its glory, seeing which, the pride of many egoists is shattered.65.

ਜਿਸ ਨੂੰ ਵੇਖਣ ਨਾਲ ਗਰਬੀਲਿਆਂ ਦੇ ਹੰਕਾਰ ਨਸ਼ਟ ਹੋ ਜਾਂਦੇ ਹਨ ॥੬੫॥

ਕਹਾ ਲੌ ਬਖਾਨੋ ਬਡੇ ਗਰਬਧਾਰੀ

ਕਿਥੋਂ ਤਕ ਕਹਾਂ ਜੋ ਵੱਡੇ ਹੰਕਾਰ ਵਾਲੇ ਹਨ,

ਸਬੈ ਘੇਰਿ ਠਾਢੇ ਜੁਰੀ ਭੀਰ ਭਾਰੀ

“To what extent should I describe these great egoists? All of them are standing in groups and surrounding others

ਸਾਰੇ ਘੇਰ ਕੇ ਖੜੋਤੇ ਹੋਏ ਹਨ ਅਤੇ ਬਹੁਤ ਭਾਰੀ ਭੀੜ ਜੁੜੀ ਹੋਈ ਹੈ।

ਨਚੈ ਪਾਤਰਾ ਚਾਤੁਰਾ ਨਿਰਤਕਾਰੀ

ਚਤੁਰ ਵੇਸਵਾਵਾਂ ਅਤੇ ਨਾਚੀਆਂ (ਨਚਣ ਵਾਲੀਆਂ) ਦੇ ਨਚਣ ਨਾਲ

ਉਠੈ ਝਾਝ ਸਬਦੰ ਸੁਨੈ ਲੋਗ ਧਾਰੀ ॥੬੬॥

The comely and clever prositiutes are dancing and the voice of the musical instruments is being heard.66.

ਉਨ੍ਹਾਂ ਦੇ ਪੈਰਾਂ ਤੋਂ ਝੰਕਾਰ ਉਠਦੀ ਹੈ (ਜਿਸ ਨੂੰ) ਸੁਣਨ ਲਈ ਲੋਕੀਂ ਬੈਠੇ ਹੋਏ ਹਨ ॥੬੬॥

ਬਡੋ ਦਿਰਬ ਧਾਰੀ ਬਡੀ ਸੈਨ ਲੀਨੇ

ਬਹੁਤ ਹੀ ਅਧਿਕ ਧਨ ਰਖਣ ਵਾਲੇ ਨੇ ਬਹੁਤ ਵੱਡੀ ਸੈਨਾ ਨਾਲ ਲਈ ਹੋਈ ਹੈ।

ਬਡੋ ਦਿਰਬ ਕੋ ਚਿਤ ਮੈ ਗਰਬ ਕੀਨੇ

“The great wealthy kings taking their armies with themselves and taking pride in their riche, are seated here

(ਉਸ ਨੇ) ਚਿਤ ਵਿਚ ਆਪਣੇ ਧਨ ਦਾ ਹੰਕਾਰ ਪਾਲਿਆ ਹੋਇਆ ਹੈ।

ਚਿਤੰ ਤਾਸ ਚੀਨੋ ਸਹੀ ਦਿਰਬ ਪਾਲੰ

ਉਸ ਨੂੰ ਚਿਤ ਵਿਚ ਸਹੀ ਕੁਬੇਰ ਸਮਝੋ

ਉਠੈ ਜਉਨ ਕੇ ਰੂਪ ਕੀ ਜ੍ਵਾਲ ਮਾਲੰ ॥੬੭॥

O princess! see that king, the master of riches, from whose body the fires of beauty are arising.”67.

ਜਿਸ ਦੇ ਰੂਪ ਤੋਂ ਅੱਗ ਦੀਆਂ ਚਿਣਗਾਂ ਉਠਦੀਆਂ ਹਨ ॥੬੭॥

ਸਭੈ ਭੂਪ ਠਾਢੇ ਜਹਾ ਰਾਜ ਕੰਨਿਆ

ਜਿਥੇ ਸਾਰੇ ਰਾਜੇ ਖੜੋਤੇ ਹੋਏ ਸਨ, ਉਥੇ ਰਾਜ ਕੁਮਾਰੀ (ਗਈ)

ਬਿਖੈ ਭੂ ਤਲੰ ਰੂਪ ਜਾ ਕੇ ਅੰਨਿਆ

Where there was the princess, all the kings were standing there

ਜਿਸ ਦੇ ਰੂਪ ਵਰਗੀ ਧਰਤੀ ਉਤੇ ਹੋਰ ਕੋਈ ਨਹੀਂ ਸੀ।

ਬਡੇ ਛਤ੍ਰਧਾਰੀ ਬਡੇ ਗਰਬ ਕੀਨੇ

ਵੱਡੇ ਵੱਡੇ ਛਤ੍ਰਧਾਰੀ, ਬਹੁਤ ਅਧਿਕ ਹੰਕਾਰ ਕਰਨ ਵਾਲੇ,

ਤਹਾ ਆਨਿ ਠਾਢੇ ਬਡੀ ਸੈਨ ਲੀਨੇ ॥੬੮॥

There was none other so beautiful on the earth many egoistic canopied kings, taking their armies with them, came and stood there.68.

ਬਹੁਤ ਵੱਡੀ ਸੈਨਾ ਲੈ ਕੇ ਉਥੇ ਖੜੋਤੇ ਹੋਏ ਸਨ ॥੬੮॥

ਨਦੀ ਸੰਗ ਜਾ ਕੇ ਸਬੈ ਰੂਪ ਧਾਰੇ

(ਮਨੁੱਖ ਰੂਪ) ਧਾਰਨ ਕਰ ਕੇ ਨਦੀਆਂ ਜਿਸ ਦੇ ਸੰਗ ਆਈਆਂ ਹਨ।

ਸਬੈ ਸਿੰਧ ਸੰਗੰ ਚੜੇ ਤੇਜ ਵਾਰੇ

“He, form whom the streams adopt the glory of their comeliness and from whom the oceans also spring up, not enduring His brilliance

ਸਾਰੇ ਸਮੁੰਦਰ ਤੇਜ ਧਾਰਨ ਕਰ ਕੇ ਜਿਸ ਦੇ ਨਾਲ ਆਏ ਹਨ।

ਬਡੀ ਕਾਇ ਜਾ ਕੀ ਮਹਾ ਰੂਪ ਸੋਹੈ

ਜਿਸ ਦੀ ਵੱਡੀ ਕਾਇਆ ਹੈ ਅਤੇ ਮਹਾਨ ਰੂਪ ਨਾਲ ਸੁਸ਼ੋਭਿਤ ਹੈ।

ਲਖੇ ਦੇਵ ਕੰਨਿਆਨ ਕੇ ਮਾਨ ਮੋਹੈ ॥੬੯॥

He, whose body is very big and whose beauty is magnificent and seeing whom, the heavenly maidens get allured.69.

ਜਿਸ ਨੂੰ ਵੇਖ ਕੇ ਦੇਵਤਿਆਂ ਦੀਆਂ ਕੰਨਿਆਵਾਂ ਦੇ ਮਾਣ ਮੋਹੇ ਜਾਂਦੇ ਹਨ ॥੬੯॥

ਕਹੋ ਨਾਰ ਤੋ ਕੌ ਇਹੈ ਬਰੁਨ ਰਾਜਾ

ਹੇ ਰਾਜ ਕੁਮਾਰੀ! ਮੈਂ ਤੈਨੂੰ ਕਹਿੰਦੀ ਹਾਂ, ਇਹੀ ਵਰੁਣ ਰਾਜਾ ਹੈ,

ਜਿਸੈ ਪੇਖਿ ਰਾਜਾਨ ਕੋ ਮਾਨ ਭਾਜਾ

“O princess! All those different kings have come here seeing whom the pride of the kings is shattered

ਜਿਸ ਨੂੰ ਵੇਖ ਕੇ ਰਾਜਿਆਂ ਦਾ ਮਾਣ ਟੁਟ ਜਾਂਦਾ ਹੈ।

ਕਹਾ ਲੌ ਬਖਾਨੋ ਜਿਤੇ ਭੂਪ ਆਏ

ਕਿਥੋਂ ਤਕ ਵਰਣਨ ਕਰਾਂ ਜਿੰਨੇ ਕੁ ਰਾਜੇ ਆਏ ਹਨ।

ਸਬੈ ਬਾਲ ਕੌ ਲੈ ਭਵਾਨੀ ਬਤਾਏ ॥੭੦॥

To what extent should I describe those kings who have come here?” That goddess showed the princess all those kings.70.

ਰਾਜ ਕੁਮਾਰੀ ਨੂੰ ਸਰਸਵਤੀ ਨੇ ਸਾਰੇ ਦਸ ਦਿੱਤੇ ਹਨ ॥੭੦॥