ਮਧੁਭਾਰ ਛੰਦ

MADHUBHAAR STANZA

ਮਧੁਭਾਰ ਛੰਦ:

ਦੇਖੋ ਕੁਮਾਰ

(ਇਸ) ਰਾਜ ਕੁਮਾਰ ਨੂੰ ਵੇਖੋ।

ਰਾਜਾ ਜੁਝਾਰ

ਇਹ ਬਹੁਤ ਸੂਰਮਾ ਹੈ।

ਸੁਭ ਵਾਰ ਦੇਸ

ਸ਼ੁਭ ਦੇਸ ਵਾਲਾ ਹੈ।

ਸੁੰਦਰ ਸੁਬੇਸ ॥੪੩॥

“O princess! Look towards these elegantly dressed warrior-kings of the countery.”43.

ਇਸ ਦਾ ਵੇਸ ਬਹੁਤ ਸੁੰਦਰ ਹੈ ॥੪੩॥

ਦੇਖਿਓ ਬਿਚਾਰ

ਵਿਚਾਰ ਪੂਰਵਕ (ਰਾਜ ਕੁਮਾਰੀ ਨੇ) ਵੇਖਿਆ।

ਰਾਜਾ ਅਪਾਰ

ਉਹ ਬਹੁਤ ਸ੍ਰੇਸ਼ਠ ਰਾਜਾ ਸੀ।

ਆਨਾ ਚਿਤ

(ਪਰ ਰਾਜ ਕੁਮਾਰੀ) ਨੇ ਚਿਤ ਵਿਚ ਨਾ ਲਿਆਂਦਾ।

ਪਰਮੰ ਪਵਿਤ ॥੪੪॥

The princess saw towards the natural features of many kings thoughtfully and that supremely immaculate damsel even did not like the king of the West.44.

(ਭਾਵੇਂ ਉਹ) ਪਰਮ ਪਵਿਤ੍ਰ ਸੀ ॥੪੪॥

ਤਬ ਆਗਿ ਚਾਲ

ਤਦ ਉਹ ਸੁੰਦਰ ਰਾਜ ਕੁਮਾਰੀ

ਸੁੰਦਰ ਸੁ ਬਾਲ

ਅਗੇ ਨੂੰ ਚਲ ਪਈ।

ਮੁਸਕਿਆਤ ਐਸ

(ਉਹ) ਇਸ ਤਰ੍ਹਾਂ ਮੁਸਕਰਾ ਰਹੀ ਹੈ,

ਘਨਿ ਬੀਜ ਜੈਸ ॥੪੫॥

Then that girl moved forward and began to smile like the flash of lightning amongst the clouds.45.

ਜਿਵੇਂ ਬਦਲ ਵਿਚ ਬਿਜਲੀ ਲਿਸ਼ਕਦੀ ਹੈ ॥੪੫॥

ਨ੍ਰਿਪ ਪੇਖਿ ਰੀਝ

ਰਾਜੇ (ਉਸ ਨੂੰ) ਵੇਖ ਕੇ ਰੀਝ ਰਹੇ ਸਨ,

ਸੁਰ ਨਾਰ ਖੀਝ

The kings were getting allured on seeing her and the heavenly damsels were getting angry

ਦੇਵਤਿਆਂ ਦੀਆਂ ਇਸਤਰੀਆਂ ਖਿਝਦੀਆਂ ਸਨ

ਬਢਿ ਤਾਸ ਜਾਨ

(ਪਰ) ਉਸ ਨੂੰ ਸ੍ਰੇਸ਼ਠ ਸਮਝ ਕੇ

ਘਟ ਆਪ ਮਾਨ ॥੪੬॥

They were enraged because they found the princess more beautiful than themselves.46.

ਅਤੇ ਆਪਣੇ ਆਪ ਨੂੰ ਘਟੀਆ ਵਿਚਾਰ ਕੇ ॥੪੬॥

ਸੁੰਦਰ ਸਰੂਪ

ਸੁੰਦਰ ਸਰੂਪ ਵਾਲਾ

ਸੌਂਦਰਜੁ ਭੂਪ

ਅਤੇ ਸੌਂਦਰਯ ਯੁਕਤ ਰਾਜਾ ਹੈ।

ਸੋਭਾ ਅਪਾਰ

ਜੋ ਅਪਾਰ ਸ਼ੋਭਾ ਵਾਲਾ ਹੈ

ਸੋਭੈ ਸੁ ਧਾਰ ॥੪੭॥

The kings of charming forms and apparently beauty-incarnate and of supreme glory were there.47.

ਅਤੇ ਬਹੁਤ ਫਬ ਰਿਹਾ ਹੈ ॥੪੭॥

ਦੇਖੋ ਨਰੇਾਂਦ੍ਰ

(ਹੇ ਰਾਜ ਕੁਮਾਰੀ! ਇਸ) ਰਾਜੇ ਨੂੰ ਵੇਖੋ।

ਡਾਢੇ ਮਹੇਾਂਦ੍ਰ

ਇਹ ਬਹੁਤ ਵੱਡਾ ਰਾਜਾ ਖੜੋਤਾ ਹੈ।

ਮੁਲਤਾਨ ਰਾਜ

ਇਹ ਮੁਲਤਾਨ ਦਾ ਰਾਜਾ ਹੈ

ਰਾਜਾਨ ਰਾਜ ॥੪੮॥

The princess saw the kings standing there and also saw amongst them the sovereign of Mulatan.48.

ਅਤੇ ਰਾਜਿਆਂ ਦਾ ਵੀ ਰਾਜਾ ਹੈ ॥੪੮॥