ਪਾਧਰੀ ਛੰਦ

PAADHARI STANZA

ਪਾਧਰੀ ਛੰਦ:

ਜਹ ਤਹ ਬਿਲੋਕਿ ਸੋਭਾ ਅਪਾਰ

ਜਿਥੇ ਕਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ।

ਬਨਿ ਬੈਠਿ ਸਰਬ ਰਾਜਾਧਿਕਾਰ

Seeing the splendour here and there, the kings sat down

ਸਭ ਰਾਜਾਂ ਦੇ ਅਧਿਕਾਰੀ (ਅਰਥਾਤ ਰਾਜੇ) ਬਣ ਠਣ ਕੇ ਬੈਠੇ ਸਨ।

ਇਹ ਭਾਤਿ ਕਹੈ ਨਹੀ ਪਰਤ ਬੈਨ

ਇਸ ਤਰ੍ਹਾਂ ਦਾ ਵਰਣਨ ਕੀਤਾ ਨਹੀਂ ਜਾ ਸਕਦਾ।

ਲਖਿ ਨੈਨ ਰੂਪਿ ਰੀਝੰਤ ਨੈਨ ॥੩੬॥

Their glory cannot be described and seeing their figures, the eyes were getting pleased.36.

ਅੱਖਾਂ ਦੇ ਰੂਪ ਨੂੰ ਵੇਖ ਕੇ ਅੱਖਾਂ ਰੀਝ ਰਹੀਆਂ ਸਨ ॥੩੬॥

ਅਵਿਲੋਕਿ ਨਾਚਿ ਐਸੋ ਸੁਰੰਗ

ਅਜਿਹੇ ਸੁੰਦਰ ਨਾਚ ਨੂੰ ਵੇਖ ਕੇ

ਸਰ ਤਾਨਿ ਨ੍ਰਿਪਨ ਮਾਰਤ ਅਨੰਗ

Seeing the colourful dance of this kind, the god of love was pulling his bow and discharging his arrows on the kings

ਰਾਜਿਆਂ ਦੇ ਸ਼ਰੀਰ ਵਿਚ ਕਾਮ ਦੇਵ ਨੇ ਤੀਰ ਮਾਰਿਆ ਸੀ।

ਸੋਭਾ ਅਪਾਰ ਬਰਣੀ ਜਾਇ

ਸ਼ੋਭਾ ਅਪਾਰ ਸੀ, (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਰੀਝੇ ਅਵਿਲੋਕਿ ਰਾਨਾ ਰੁ ਰਾਇ ॥੩੭॥

The great glory of the atmosphere is indescribable and all were getting pleased on seeing it.37.

ਰਾਜੇ ਅਤੇ ਰਾਣੇ (ਰੂਪ ਨੂੰ) ਵੇਖ ਕੇ ਰੀਝ ਗਏ ਸਨ ॥੩੭॥

ਆਗਮ ਬਸੰਤ ਜਨੁ ਭਇਓ ਆਜ

(ਉਥੋਂ ਦੀ ਸ਼ੋਭਾ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਜ ਬਸੰਤ ਦਾ ਆਗਮਨ ਹੋ ਗਿਆ ਹੋਵੇ।

ਇਹ ਭਾਤਿ ਸਰਬ ਦੇਖੈ ਸਮਾਜ

It seemed that this was the first day of spring

ਇਸ ਤਰ੍ਹਾਂ ਨਾਲ ਰਾਜਿਆਂ ਦਾ ਸਮਾਜ ਵੇਖਿਆ ਜਾ ਰਿਹਾ ਸੀ।

ਰਾਜਾਧਿਰਾਜ ਬਨਿ ਬੈਠ ਐਸ

ਰਾਜੇ ਮਹਾਰਾਜੇ ਇਸ ਤਰ੍ਹਾਂ ਬਣ ਠਣ ਕੇ ਬੈਠੇ ਸਨ

ਤਿਨ ਕੇ ਸਮਾਨ ਨਹੀ ਇੰਦ੍ਰ ਹੈਸ ॥੩੮॥

In this way, seeing the whole assembly, all the kings sat down there in their glory as if they excelled even Indra.38.

ਕਿ ਇੰਦਰ ਵੀ ਉਨ੍ਹਾਂ ਵਰਗਾ ਨਹੀਂ ਹੈ ॥੩੮॥

ਇਕ ਮਾਸ ਲਾਗ ਤਹ ਭਇਓ ਨਾਚ

ਇਕ ਮਹੀਨੇ ਤਕ ਉਥੇ ਨਾਚ ਹੋਇਆ।

ਬਿਨ ਪੀਐ ਕੈਫ ਕੋਊ ਬਾਚ

In this, way, the dancing continued there for one month and no one could save himself from drinking the wine of that dance

ਸ਼ਰਾਬ ਪੀਣ ਤੋਂ ਬਿਨਾ ਕੋਈ ਵੀ ਬਚ ਨਹੀਂ ਸਕਿਆ।

ਜਹ ਜਹ ਬਿਲੋਕਿ ਆਭਾ ਅਪਾਰ

ਜਿਥੇ ਜਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ,

ਤਹ ਤਹ ਸੁ ਰਾਜ ਰਾਜਨ ਕੁਮਾਰ ॥੩੯॥

Here, there and everywhere the beauty of the kings and princes was seen.39.

ਉਥੇ ਉਥੇ ਰਾਜੇ ਅਤੇ ਰਾਜ ਕੁਮਾਰ ਸੁਸਜਿਤ ਹੋ ਕੇ ਬੈਠੇ ਸਨ ॥੩੯॥

ਲੈ ਸੰਗ ਤਾਸ ਸਾਰਸ੍ਵਤਿ ਆਪ

ਜਿਸ ਸਰਸਵਤੀ ਨੂੰ ਸਾਰਾ ਜਗਤ ਜਪਦਾ ਹੈ,

ਜਿਹ ਕੋ ਜਪੰਤ ਸਭ ਜਗਤ ਜਾਪ

Sarasvati, the goddess worshipped by the world, said to the princess,

ਉਹ ਉਸ (ਰਾਜ ਕੁਮਾਰੀ) ਨੂੰ ਆਪ ਨਾਲ ਲੈ ਕੇ (ਰਾਜ ਸਭਾ ਵਿਚ ਆਈ)।

ਨਿਰਖੋ ਕੁਮਾਰ ਇਹ ਸਿੰਧ ਰਾਜ

(ਹੇ ਰਾਜ ਕੁਮਾਰੀ!) ਵੇਖੋ, ਇਹ ਸਿੰਧ ਰਾਜ ਦਾ ਕੁਮਾਰ ਹੈ

ਜਾ ਕੀ ਸਮਾਨ ਨਹੀ ਇੰਦ੍ਰ ਸਾਜ ॥੪੦॥

“O princess! Look at these princes, who even excel Indra.”40.

ਜਿਸ ਦੀ ਸਜਾਵਟ ਵਰਗਾ ਇੰਦਰ ਵੀ ਨਹੀਂ ॥੪੦॥

ਅਵਿਲੋਕ ਸਿੰਧ ਰਾਜਾ ਕੁਮਾਰ

ਸਿੰਧ ਦੇ ਰਾਜ ਕੁਮਾਰ ਨੂੰ ਵੇਖ ਕੇ (ਰਾਜ ਕੁਮਾਰੀ ਨੇ)

ਨਹੀ ਤਾਸ ਚਿਤ ਕਿਨੋ ਸੁਮਾਰ

The princess looked towards the group of princes and did not even like the prince of Sindhu-kingdom

ਉਸ ਨੂੰ ਮਨ ਵਿਚ ਕੋਈ ਮਹਤਵ ਨਾ ਦਿੱਤਾ।

ਤਿਹ ਛਾਡਿ ਪਾਛ ਆਗੈ ਚਲੀਸੁ

ਉਸ ਨੂੰ ਪਿਛੇ ਛਡ ਕੇ ਅਗੇ ਨੂੰ ਚਲੀ

ਜਨੁ ਸਰਬ ਸੋਭ ਕਹੁ ਲੀਲ ਲੀਸੁ ॥੪੧॥

Leaving him, absorbing all the glory within herself, she moved further.41.

ਮਾਨੋ ਸਾਰੀ ਸਭਾ ਨੂੰ (ਉਸ ਨੇ) ਨਿਗਲ ਲਿਆ ਹੋਵੇ ॥੪੧॥

ਪੁਨਿ ਕਹੈ ਤਾਸ ਸਾਰਸ੍ਵਤੀ ਬੈਨ

ਫਿਰ ਸਰਸਵਤੀ ਨੇ ਉਸ ਨੂੰ ਬਚਨ ਕੀਤਾ

ਇਹ ਪਸਚਮੇਸ ਅਬ ਦੇਖ ਨੈਨਿ

Sarasvati said to her again, “Here is a king of the West, you may see him

ਕਿ ਹੁਣ ਪੱਛਮ ਦੇ ਰਾਜ (ਕੁਮਾਰ) ਨੂੰ ਅੱਖਾਂ ਨਾਲ ਵੇਖੋ।

ਅਵਿਲੋਕਿ ਰੂਪ ਤਾ ਕੋ ਅਪਾਰ

ਉਸ ਦੇ ਅਪਾਰ ਰੂਪ ਨੂੰ ਵੇਖ ਕੇ (ਰਾਜ ਕੁਮਾਰੀ ਨੇ)

ਨਹੀ ਮਧਿ ਚਿਤਿ ਆਨਿਓ ਕੁਮਾਰ ॥੪੨॥

The princess saw his natural features, but she did not like him also.42.

ਉਸ ਰਾਜ ਕੁਮਾਰ ਨੂੰ ਚਿਤ ਵਿਚ ਨਾ ਲਿਆਂਦਾ ॥੪੨॥