ਫਰੀਦਾ ਮੰਡਪ ਮਾਲੁ ਲਾਇ ਮਰਗ ਸਤਾਣੀ ਚਿਤਿ ਧਰਿ

Fareed, do not focus on mansions and wealth; center your consciousness on death, your powerful enemy.

ਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾਹ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ)। ਮਰਗ = ਮੌਤ। ਸਤਾਣੀ = ਸ-ਤਾਣੀ, ਤਾਣ ਵਾਲੀ, ਬਲ ਵਾਲੀ। ਚਿਤਿ = ਚਿੱਤ ਵਿਚ।

ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥੫੮॥

Remember that place where you must go. ||58||

ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥ ਸਾਈ = ਉਹੀ। ਜਾਇ = ਥਾਂ। ਸਮ੍ਹ੍ਹਾਲਿ = (ਇਸ ਲਫ਼ਜ਼ ਦੇ ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)। ਜਿਥੈ ਹੀ = ਜਿਥੇ ਆਖ਼ਰ ਨੂੰ। ਵੰਞਣਾ = ਜਾਣਾ। ਮਾਲੁ = ਧਨ ॥੫੮॥