ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ

Fareed, those deeds which do not bring merit - forget about those deeds.

ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ, ਜਿਨ੍ਹ੍ਹੀ = (ਇਥੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਜਿਨ੍ਹ੍ਹੀ ਕੰਮੀ = ਜਿਨ੍ਹਾਂ ਕੰਮਾਂ ਵਿਚ। ਗੁਣ = ਲਾਭ। ਕੰਮੜੇ = ਕੋਝੇ ਕੰਮ।

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥

Otherwise, you shall be put to shame, in the Court of the Lord. ||59||

ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ॥੫੯॥ ਥੀਵਹੀ = ਤੂੰ ਹੋਵੇਂ। ਦੈ = (ਲਫ਼ਜ਼ 'ਦੇ' ਦੇ ਥਾਂ 'ਦੈ' ਕਿਉਂ ਹੋ ਗਿਆ ਹੈ। ਦਰਬਾਰਿ = ਦਰਬਾਰ ਵਿਚ। ਦੈ ਦਰਬਾਰਿ = ਦੇ ਦਰਬਾਰ ਵਿਚ ॥੫੯॥