ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ

Fareed, work for your Lord and Master; dispel the doubts of your heart.

ਹੇ ਫਰੀਦ! (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ। ਭਰਾਂਦਿ = ('ਵਿਸੁ ਗੰਦਲਾਂ' ਦੀ ਖ਼ਾਤਰ) ਭਰਮ, ਭ੍ਰਾਂਤਿ, ਸੰਸਾ, ਭਟਕਣਾ। ਲਾਹਿ = ਲਾਹ ਕੇ, ਦੂਰ ਕਰ ਕੇ। ਚਾਕਰੀ = ਨੌਕਰੀ, (ਭਾਵ,) ਬੰਦਗੀ।

ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥

The dervishes, the humble devotees, have the patient endurance of trees. ||60||

ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ॥੬੦॥ ਲੋੜੀਐ = ਚਾਹੀਦੀ ਹੈ। ਜੀਰਾਂਦਿ = ਧੀਰਜ, ਸਬਰ। ਦਰਵੇਸ = ਫ਼ਕੀਰ। ਨੋ = ਨੂੰ ॥੬੦॥