ਚੌਪਈ ॥
Chaupaee
ਚੌਪਈ:
ਪਲਕਾ ਪਰ ਮੀਤਹਿ ਬੈਠਾਯੋ ॥
ਉਸ ਨੇ ਮਿਤਰ ਨੂੰ ਪਲੰਘ ('ਪਲਕਾ') ਉਤੇ ਬਿਠਾਇਆ
ਭਾਤਿ ਭਾਤਿ ਸੌ ਕੇਲ ਕਮਾਯੋ ॥
She gave him loving looks and made love in various manners.
ਅਤੇ ਭਾਂਤ ਭਾਂਤ ਦੀ ਕਾਮਕ੍ਰੀੜਾ ਕੀਤੀ।
ਭਾਤਿ ਭਾਤਿ ਕੇ ਭੋਗਨ ਭਰਹੀ ॥
ਤਰ੍ਹਾਂ ਤਰ੍ਹਾਂ ਦੇ (ਜੀ) ਭਰ ਕੇ ਭੋਗ ਕੀਤੇ
ਜਿਯ ਅਪਨੇ ਕੋ ਤ੍ਰਾਸ ਨ ਕਰਹੀ ॥੪੪॥
While gratifying themselves with love-making, they dreaded not at all.(44)
ਅਤੇ ਹਿਰਦੇ ਵਿਚ ਜ਼ਰਾ ਜਿੰਨੇ ਵੀ ਨਹੀਂ ਡਰੇ ॥੪੪॥
ਤਬ ਲੌ ਚਕ੍ਰਵਾਕ ਦੋ ਆਏ ॥
ਤਦ ਤਕ ਦੋ ਚਕਵੇ (ਚਕਵਿਆਂ ਦੀ ਜੋੜੀ) ਆਏ।
ਰਾਜ ਕੁਮਾਰ ਦ੍ਰਿਗਨ ਲਖਿ ਪਾਏ ॥
There appeared two ruddy sheldrakes (very big birds) that were seen by Raj Kumar.
ਰਾਜ ਕੁਮਾਰ ਨੇ (ਉਨ੍ਹਾਂ ਨੂੰ) ਅੱਖਾਂ ਨਾਲ ਵੇਖ ਲਿਆ।
ਏਕ ਧਨੁ ਤਾਨਿ ਬਾਨ ਸੌ ਮਾਰਿਯੋ ॥
ਇਕ ਨੂੰ ਧਨੁਸ਼ ਖਿਚ ਕੇ ਬਾਣ ਨਾਲ ਮਾਰ ਦਿੱਤਾ।
ਦੁਤਿਯਾ ਹਾਥ ਸਰ ਦੁਤਿਯ ਪ੍ਰਹਾਰਿਯੋ ॥੪੫॥
One he killed with the bow, and the other, he finished with an arrow held in his hands.(45)
ਦੂਜੇ ਹੱਥ ਨਾਲ ਤੀਰ ਚਲਾ ਕੇ ਦੂਜੇ ਨੂੰ ਮਾਰ ਦਿੱਤਾ ॥੪੫॥
ਦੁਹੂੰ ਸਰਨ ਦੁਹੂੰਅਨ ਬਧ ਕੀਨੋ ॥
ਦੋਹਾਂ ਬਾਣਾਂ ਨਾਲ ਦੋਹਾਂ ਨੂੰ ਮਾਰ ਦਿੱਤਾ।
ਦੁਹੂੰਅਨ ਭੂੰਨਿ ਛਿਨਿਕ ਮਹਿ ਲੀਨੋ ॥
With two arrows he destroyed both and they roasted them immediately.
ਦੋਹਾਂ ਨੂੰ ਛਿਣ ਭਰ ਵਿਚ ਭੁੰਨ ਲਿਆ।
ਤਿਨ ਦੁਹੂੰਅਨ ਦੁਹੂੰਅਨ ਕੋ ਖਾਯੋ ॥
ਉਨ੍ਹਾਂ ਦੋਹਾਂ ਨੇ ਦੋਹਾਂ ਨੂੰ ਖਾ ਲਿਆ
ਸੰਕ ਛੋਰਿ ਪੁਨ ਕੇਲ ਕਮਾਯੋ ॥੪੬॥
They both ate both of them, then, fearlessly enjoyed the sex.(46)
ਅਤੇ ਨਿਸੰਗ ਹੋ ਕੇ ਫਿਰ ਕੇਲ-ਕ੍ਰੀੜਾ ਕਰਨ ਲਗ ਗਏ ॥੪੬॥