ਦੋਹਰਾ

Dohira

ਦੋਹਰਾ:

ਜਾ ਕੇ ਲਾਗਤ ਚਿਤ ਮੈ ਲਗਨ ਪਿਯਾ ਕੀ ਆਨ

Those who get their hearts permeated with love,

ਜਿਸ ਦੇ ਚਿਤ ਵਿਚ ਪ੍ਰੀਤਮ ਦੀ ਲਗਨ ਆ ਲਗਦੀ ਹੈ,

ਲਾਜ ਭੂਖਿ ਭਾਗਤ ਸਭੈ ਬਿਸਰਤ ਸਕਲ ਸਿਯਾਨ ॥੯॥

They become shameless, their wisdom flies away and they relinquish the urge of eating.(9)

ਉਸ ਦੀ ਸਾਰੀ ਭੁਖ ਅਤੇ ਲਾਜ ਖ਼ਤਮ ਹੋ ਜਾਂਦੀ ਹੈ ਅਤੇ ਸਾਰੀ ਸਿਆਣਪ ਭੁਲ ਜਾਂਦੀ ਹੈ ॥੯॥

ਜਾ ਦਿਨ ਪਿਯ ਪ︀ਯਾਰੇ ਮਿਲੈ ਸੁਖ ਉਪਜਤ ਮਨ ਮਾਹਿ

Those who attain love, they are endowed with bliss,

ਜਿਸ ਦਿਨ ਉਸ ਨੂੰ ਪਿਆਰਾ ਪ੍ਰੀਤਮ ਮਿਲ ਪੈਂਦਾ ਹੈ ਤਾ ਉਸ ਦੇ ਮਨ ਵਿਚ ਸੁਖ ਪੈਦਾ ਹੋ ਜਾਂਦਾ ਹੈ।

ਤਾ ਦਿਨ ਸੋ ਸੁਖ ਜਗਤ ਮੈ ਹਰ ਪੁਰ ਹੂੰ ਮੈ ਨਾਹਿ ॥੧੦॥

And ecstasy, which they cannot find even in heaven.(10)

ਉਸ ਦਿਨ ਵਰਗਾ ਸੁਖ ਸਵਰਗ ਵਿਚ ਵੀ ਨਹੀਂ ਮਿਲਦਾ ॥੧੦॥

ਜਾ ਕੇ ਤਨ ਬਿਰਹਾ ਬਸੈ ਲਗਤ ਤਿਸੀ ਕੋ ਪੀਰ

One, who faces separation, can only feel the brunt of pain.

ਜਿਸ ਦੇ ਤਨ ਵਿਚ ਵਿਯੋਗ (ਦੀ ਪੀੜ) ਹੁੰਦੀ ਹੋਵੇ, ਉਸ ਨੂੰ ਇਸ ਦਰਦ ਦਾ ਅਹਿਸਾਸ ਹੁੰਦਾ ਹੈ।

ਜੈਸੇ ਚੀਰ ਹਿਰੌਲ ਕੋ ਪਰਤ ਗੋਲ ਪਰ ਭੀਰ ॥੧੧॥

Only a person with a boil on his body, can feel the degree of the ache.(11)

ਜਿਵੇਂ ਸੈਨਾ ਦੇ ਸੁਆਮੀ (ਅਥਵਾ ਝੁੰਡ) ਦੇ ਜਿਤੇ ਜਾਣ ਤੇ ਸਾਰੇ ਸੈਨਾ-ਦਲ ਉਤੇ ਭੀੜ ਬਣ ਜਾਂਦੀ ਹੈ ॥੧੧॥