ਸੂਹੀ ਮਹਲਾ ੫ ॥
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
ਦੀਨੁ ਛਡਾਇ ਦੁਨੀ ਜੋ ਲਾਏ ॥
One who withdraws from God's Path, and attaches himself to the world,
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ, ਦੀਨੁ = ਧਰਮ, ਨਾਮ-ਧਨ। ਦੁਨੀ = ਦੁਨੀਆ ਵਾਲੇ ਪਾਸੇ। ਜੋ = ਜਿਸ ਮਨੁੱਖ ਨੂੰ। ਲਾਏ = (ਪਰਮਾਤਮਾ) ਲਾਂਦਾ ਹੈ।
ਦੁਹੀ ਸਰਾਈ ਖੁਨਾਮੀ ਕਹਾਏ ॥੧॥
is known as a sinner in both worlds. ||1||
ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥ ਦੁਹੀ ਸਰਾਈ = ਦੋਹਾਂ ਲੋਕਾਂ ਵਿਚ। ਖੁਨਾਮੀ = ਗੁਨਹਗਾਰ, ਅਪਰਾਧੀ। ਕਹਾਏ = ਅਖਵਾਂਦਾ ਹੈ ॥੧॥
ਜੋ ਤਿਸੁ ਭਾਵੈ ਸੋ ਪਰਵਾਣੁ ॥
He alone is approved, who pleases the Lord.
ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ) ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ।
ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥
Only He Himself knows His creative omnipotence. ||1||Pause||
ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥ ਜਾਣੁ = ਜਾਣੂ, ਜਾਣਨ ਵਾਲਾ ॥੧॥ ਰਹਾਉ ॥
ਸਚਾ ਧਰਮੁ ਪੁੰਨੁ ਭਲਾ ਕਰਾਏ ॥
One who practices truth, righteous living, charity and good deeds,
ਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ, ਸਚਾ = ਸਦਾ ਕਾਇਮ ਰਹਿਣ ਵਾਲਾ। ਭਲਾ = ਭਲਾ ਕੰਮ।
ਦੀਨ ਕੈ ਤੋਸੈ ਦੁਨੀ ਨ ਜਾਏ ॥੨॥
has the supplies for God's Path. Worldly success shall not fail him. ||2||
ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥ ਦੀਨ ਕੈ ਤੋਸੈ = ਨਾਮ-ਧਨ ਇਕੱਠੇ ਕਰਨ ਨਾਲ। ਨ ਜਾਏ = ਨਹੀਂ ਵਿਗੜਦਾ ॥੨॥
ਸਰਬ ਨਿਰੰਤਰਿ ਏਕੋ ਜਾਗੈ ॥
Within and among all, the One Lord is awake.
ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ, ਸਰਬ ਨਿਰੰਤਰਿ = ਸਭਨਾਂ ਦੇ ਅੰਦਰ ਇਕ-ਰਸ {ਅੰਤਰੁ = ਵਿੱਥ}। ਏਕੋ = ਇਕ ਪਰਮਾਤਮਾ ਹੀ।
ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥
As He attaches us, so are we attached. ||3||
ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥ ਜਿਤੁ = ਜਿਸ ਪਾਸੇ। ਕੋ = ਕੋਈ ॥੩॥
ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥
You are inaccessible and unfathomable, O my True Lord and Master.
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਚੁ = ਸਦਾ-ਥਿਰ ਰਹਿਣ ਵਾਲਾ।
ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥
Nanak speaks as You inspire him to speak. ||4||23||29||
(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥