ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖੵ ਆਵਧਹ ॥
Seeing the deer, the hunter aims his weapons.
(ਇਕ) ਹਰਨੀ ਨੂੰ ਵੇਖ ਕੇ (ਇਕ) ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤ੍ਰਾਂ ਨਾਲ ਚੋਟ ਮਾਰਦਾ ਹੈ। ਮ੍ਰਿਗੀ = ਹਰਨੀ। ਬਧਿਕ = ਸ਼ਿਕਾਰੀ (वध् to kill)। ਪ੍ਰਹਾਰੇਣ = ਪ੍ਰਹਾਰ ਨਾਲ, ਚੋਟ ਨਾਲ। ਲਖ੍ਯ੍ਯ = ਨਿਸ਼ਾਨਾ (ਤੱਕ ਕੇ) (लक्षं = aim, target)। ਆਵਧਹ = ਸ਼ਸਤ੍ਰ (ਦੀ) (आयुध = a weapon)।
ਅਹੋ ਜਸੵ ਰਖੇਣ ਗੋਪਾਲਹ ਨਾਨਕ ਰੋਮ ਨ ਛੇਦੵਤੇ ॥੬॥
But if one is protected by the Lord of the World, O Nanak, not a hair on his head will be touched. ||6||
ਪਰ ਵਾਹ! ਹੇ ਨਾਨਕ! ਜਿਸ ਦੀ ਰਾਖੀ ਲਈ ਪਰਮਾਤਮਾ ਹੋਵੇ, ਉਸ ਦਾ ਵਾਲ (ਭੀ) ਵਿੰਗਾ ਨਹੀਂ ਹੁੰਦਾ ॥੬॥ ਅਹੋ = ਵਾਹ! ਜਸ੍ਯ੍ਯ = ਜਿਸ ਦਾ (यस्य)। ਰਖੇਣ = ਰੱਖਿਆ ਵਾਸਤੇ। ਰੋਮ = ਵਾਲ। ਨ ਛੇਦ੍ਯ੍ਯਤੇ = ਨਹੀਂ ਵਿੰਨ੍ਹਿਆ ਜਾਂਦਾ ॥੬॥
ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥
He may be surrounded on all four sides by servants and powerful warriors;
(ਜੇਹੜਾ ਮਨੁੱਖ) ਬੜੇ ਜਤਨ ਕਰ ਸਕਦਾ ਹੋਵੇ, ਬੜਾ ਬਲਵਾਨ ਹੋਵੇ, ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਸ ਦੀ ਸੇਵਾ ਕਰਨ ਵਾਲੇ ਹੋਣ, ਕਰਤਾ = ਕਰਨ ਵਾਲਾ। ਸੂਰਾ = ਸੂਰਮੇ। ਚਤੁਰ = ਚਾਰ। ਦਿਸਹ = ਪਾਸੇ। ਚਤੁਰ ਦਿਸਹ = ਚੌਹਾਂ ਪਾਸਿਆਂ ਤੋਂ।
ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥
he may dwell in a lofty place, difficult to approach, and never even think of death.
ਜੋ ਬੜੇ ਔਖੇ ਉੱਚੇ ਥਾਂ ਵੱਸਦਾ ਹੋਵੇ, (ਜਿਥੇ ਉਸ ਨੂੰ) ਮੌਤ ਦਾ ਕਦੇ ਚੇਤਾ ਭੀ ਨਾਹ ਆਵੇ। ਬਿਖਮ = ਔਖਾ। ਬਸੰਤ = ਵੱਸਦਾ। ਮਰਣੰ = ਮੌਤ। ਕਦਾਂਚਹ = ਕਦੇ ਭੀ।
ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
But when the Order comes from the Primal Lord God, O Nanak, even an ant can take away his breath of life. ||7||
ਹੇ ਨਾਨਕ! ਇਕ ਕੀੜੀ ਉਸ ਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਅਕਾਲ ਪੁਰਖ ਦਾ ਹੁਕਮ ਹੋਵੇ (ਉਸ ਨੂੰ ਮਾਰਨ ਲਈ) ॥੭॥ ਹੋਵੰਤਿ = ਹੁੰਦੀ ਹੈ। ਕੀਟੀ = ਕੀੜੀ। ਅਕਰਖਤੇ = ਖਿੱਚ ਲੈਂਦੀ ਹੈ ॥੭॥