ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁਲੋ ਕ੍ਰਿਪਾਲਾ ॥
O Glorious, Eternal and Imperishable, Perfect and Abundantly Compassionate,
ਹੇ ਅਬਿਨਾਸ਼ੀ! ਹੇ ਗੁਣਾਂ ਦੇ ਜਾਣਨ ਵਾਲੇ! ਹੇ ਸਰਬ-ਵਿਆਪਕ! ਤੂੰ ਬੜਾ ਕ੍ਰਿਪਾਲ ਹੈਂ, ਤੂੰ (ਸਭ ਥਾਂ) ਸੋਭ ਰਿਹਾ ਹੈਂ। ਸੁਭੰ = ਸੋਭ ਰਿਹਾ ਹੈਂ। ਤੁਯੰ = ਤੂੰ। ਅਚੁਤ = ਅਬਿਨਾਸ਼ (अच्युत)। ਗੁਣਗ੍ਯ੍ਯੰ = ਗੁਣਾਂ ਦਾ ਜਾਣਨ ਵਾਲਾ। ਪੂਰਨ = ਵਿਆਪਕ। ਬਹੁਲੋ = ਬਹੁਤ।
ਗੰਭੀਰੰ ਊਚੈ ਸਰਬਗਿ ਅਪਾਰਾ ॥
Profound and Unfathomable, Lofty and Exalted, All-knowing and Infinite Lord God.
ਤੂੰ ਅਥਾਹ ਹੈਂ, ਉੱਚਾ ਹੈਂ, ਸਭ ਦਾ ਜਾਣਨ ਵਾਲਾ ਹੈਂ, ਅਤੇ ਬੇਅੰਤ ਹੈਂ। ਸਰਬਗਿ = ਸਭ ਦਾ ਜਾਣਨ ਵਾਲਾ (सर्वज्ञ)।
ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥
O Lover of Your devoted servants, Your Feet are a Sanctuary of Peace.
ਤੂੰ ਆਪਣੇ ਸੇਵਕਾਂ ਦਾ ਪਿਆਰਾ ਹੈਂ, ਤੇਰੇ ਚਰਨ (ਉਹਨਾਂ ਲਈ) ਆਸਰਾ ਹਨ। ਭ੍ਰਿਤਿਆ = ਸੇਵਕ (भृत्य)। ਭ੍ਰਿਤਿਆ ਪ੍ਰਿਅੰ = ਸੇਵਕਾਂ ਦਾ ਪਿਆਰਾ।
ਅਨਾਥ ਨਾਥੇ ਨਾਨਕ ਸਰਣੰ ॥੫॥
O Master of the masterless, Helper of the helpless, Nanak seeks Your Sanctuary. ||5||
ਹੇ ਅਨਾਥਾਂ ਦੇ ਨਾਥ! (ਮੈਂ) ਨਾਨਕ ਤੇਰੀ ਸਰਨ ਹਾਂ ॥੫॥