ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥
This fragile body-fortress is made up of water, plastered with blood and wrapped in skin.
(ਇਹ ਸਰੀਰ) ਕੱਚਾ ਕਿਲ੍ਹਾ ਹੈ, (ਜੋ) ਪਾਣੀ (ਭਾਵ, ਵੀਰਜ) ਦਾ ਬਣਿਆ ਹੋਇਆ ਹੈ, ਅਤੇ ਲਹੂ ਤੇ ਚੰਮ ਨਾਲ ਲਿੰਬਿਆ ਹੋਇਆ ਹੈ। ਕਾਚ = ਕੱਚਾ। ਕੋਟੰ = ਕਿਲ੍ਹਾ (कोट)। ਰਚੰਤਿ = ਰਚਿਆ ਹੋਇਆ ਹੈ। ਤੋਯੰ = ਪਾਣੀ (तोयं)। ਰਕਤ = ਰੱਤ, ਲਹੂ (रक्तं)। ਚਰਮਣਹ = ਚੰਮ, ਖੱਲੜੀ (चर्मन्)।
ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥
It has nine gates, but no doors; it is supported by pillars of wind, the channels of the breath.
(ਇਸ ਦੇ) ਨੌ ਦਰਵਾਜ਼ੇ (ਗੋਲਕਾਂ) ਹਨ, (ਪਰ ਦਰਵਾਜ਼ਿਆਂ ਦੇ) ਭਿੱਤ ਨਹੀਂ ਹਨ, ਸੁਆਸਾਂ ਦੀ (ਇਸ ਨੂੰ) ਥੰਮ੍ਹੀ (ਦਿੱਤੀ ਹੋਈ) ਹੈ। ਨਵੰਤ = ਨੌ। ਭੀਤ = ਭਿੱਤ, ਦਰਵਾਜ਼ੇ ਦੇ ਤਖ਼ਤੇ। ਬਾਇ = ਹਵਾ, ਸੁਆਸ। ਅਸਥੰਭਨਹ = ਥੰਮ੍ਹ (स्तम्भन)।
ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥
The ignorant person does not meditate in remembrance on the Lord of the Universe; he thinks that this body is permanent.
ਮੂਰਖ ਜੀਵ (ਇਸ ਸਰੀਰ ਨੂੰ) ਸਦਾ-ਥਿਰ ਰਹਿਣ ਵਾਲਾ ਜਾਣਦੇ ਹਨ, ਤੇ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ। ਜਾਨੰਤਿ = ਜਾਣਦੇ ਹਨ (जानन्ति)। ਅਸਥਿਰੰ = ਸਦਾ-ਥਿਰ ਰਹਿਣ ਵਾਲਾ।
ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥
This precious body is saved and redeemed in the Sanctuary of the Holy, O Nanak,
ਹੇ ਨਾਨਕ! ਸਾਧ ਸੰਗਤ ਵਿਚ ਆ ਕੇ ਉਹ ਬੰਦੇ ਇਸ ਦੁਰਲੱਭ ਸਰੀਰ ਨੂੰ (ਨਿੱਤ ਦੀ ਮੌਤ ਦੇ ਮੂੰਹੋਂ) ਬਚਾ ਲੈਂਦੇ ਹਨ, ਉਧਰੰਤ = ਬਚਾ ਲੈਂਦੇ ਹਨ।
ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥੪॥
chanting the Name of the Lord, Har, Har, Har, Har, Har, Haray. ||4||
(ਜੋ) ਪਰਮਾਤਮਾ ਦਾ ਨਾਮ ਜਪਦੇ ਹਨ ॥੪॥ ਜਪੰਤਿ = ਜਪਦੇ ਹਨ (ਜੋ) (जपन्ति) ॥੪॥