ਪਰ ਧਨ ਪਰ ਦਾਰਾ ਪਰਹਰੀ

One who stays away from others' wealth and others' spouses

(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ, ਦਾਰਾ = ਇਸਤ੍ਰੀ। ਪਰਹਰੀ = ਤਿਆਗ ਦਿੱਤੀ ਹੈ।

ਤਾ ਕੈ ਨਿਕਟਿ ਬਸੈ ਨਰਹਰੀ ॥੧॥

- the Lord abides near that person. ||1||

ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥ ਨਿਕਟਿ = ਨੇੜੇ। ਨਰਹਰੀ = ਪਰਮਾਤਮਾ ॥੧॥

ਜੋ ਭਜੰਤੇ ਨਾਰਾਇਣਾ

Those who do not meditate and vibrate on the Lord

ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,

ਤਿਨ ਕਾ ਮੈ ਕਰਉ ਦਰਸਨਾ ॥੧॥ ਰਹਾਉ

- I do not even want to see them. ||1||Pause||

ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ ॥

ਜਿਨ ਕੈ ਭੀਤਰਿ ਹੈ ਅੰਤਰਾ

Those whose inner beings are not in harmony with the Lord,

(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ, ਭੀਤਰਿ = ਅੰਦਰ, ਮਨ ਵਿਚ। ਅੰਤਰਾ = (ਪਰਮਾਤਮਾ ਨਾਲੋਂ) ਵਿੱਥ।

ਜੈਸੇ ਪਸੁ ਤੈਸੇ ਓਇ ਨਰਾ ॥੨॥

are nothing more than beasts. ||2||

ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥

ਪ੍ਰਣਵਤਿ ਨਾਮਦੇਉ ਨਾਕਹਿ ਬਿਨਾ

Prays Naam Dayv, a man without a nose

ਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ- ਨਾਕਹਿ ਬਿਨਾ = ਨੱਕ ਤੋਂ ਬਿਨਾ।

ਨਾ ਸੋਹੈ ਬਤੀਸ ਲਖਨਾ ॥੩॥੨॥

does not look handsome, even if he has the thirty-two beauty marks. ||3||2||

ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥ ਬਤੀਸ ਲਖਨਾ = ਬੱਤੀ ਲੱਛਣਾਂ ਵਾਲਾ, ਉਹ ਮਨੁੱਖ ਜਿਸ ਵਿਚ ਸੁੰਦਰਤਾ ਦੇ ਬੱਤੀ ਹੀ ਲੱਛਣ ਮਿਲਦੇ ਹੋਣ ॥੩॥੨॥