ਦੂਧੁ ਕਟੋਰੈ ਗਡਵੈ ਪਾਨੀ

Naam Dayv milked the brown cow,

(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ ਕਟੋਰੈ = ਕਟੋਰੇ ਵਿਚ। ਗਡਵੈ = ਗਡਵੇ ਵਿਚ।

ਕਪਲ ਗਾਇ ਨਾਮੈ ਦੁਹਿ ਆਨੀ ॥੧॥

And brought a cup of milk and a jug of water to his family god. ||1||

ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥ ਕਪਲ ਗਾਇ = ਗੋਰੀ ਗਾਂ। ਦੁਹਿ = ਚੋ ਕੇ। ਆਨੀ = ਲਿਆਂਦੀ ॥੧॥

ਦੂਧੁ ਪੀਉ ਗੋਬਿੰਦੇ ਰਾਇ

"Please drink this milk, O my Sovereign Lord God.

ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ, ਗੋਬਿੰਦੇ ਰਾਇ = ਹੇ ਪਰਕਾਸ਼-ਰੂਪ ਗੋਬਿੰਦ!

ਦੂਧੁ ਪੀਉ ਮੇਰੋ ਮਨੁ ਪਤੀਆਇ

Drink this milk and my mind will be happy.

ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ; ਪਤੀਆਇ = ਧੀਰਜ ਆ ਜਾਏ।

ਨਾਹੀ ਘਰ ਕੋ ਬਾਪੁ ਰਿਸਾਇ ॥੧॥ ਰਹਾਉ

Otherwise, my father will be angry with me." ||1||Pause||

(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ ॥ ਘਰ ਕੋ ਬਾਪੁ = (ਇਸ) ਘਰ ਦਾ ਪਿਉ, (ਇਸ ਸਰੀਰ-ਰੂਪ) ਘਰ ਦਾ ਮਾਲਕ, ਮੇਰਾ ਆਤਮਾ। ਰਿਸਾਇ = {Skt. रिष् to be injured} ਦੁਖੀ ਹੋਵੇਗਾ (ਵੇਖੋ ਗਉੜੀ ਵਾਰ ਕਬੀਰ ਜੀ 'ਨਾਤਰ ਖਰਾ ਰਿਸੈ ਹੈ ਰਾਇ' ॥੧॥ ਰਹਾਉ ॥

ਸੋੁਇਨ ਕਟੋਰੀ ਅੰਮ੍ਰਿਤ ਭਰੀ

Taking the golden cup, Naam Dayv filled it with the ambrosial milk,

ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ- ਸਇਨ = (ਨੋਟ: ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ) ਅਸਲ ਲਫ਼ਜ਼ 'ਸੋਇਨ' ਹੈ, ਇੱਥੇ 'ਸੁਇਨ' ਪੜ੍ਹਨਾ ਹੈ) ਸੋਨੇ ਦੀ। ਸਇਨ ਕਟੋਰੀ = ਸੋਨੇ ਦੀ ਕਟੋਰੀ, ਪਵਿੱਤਰ ਹੋਇਆ ਹਿਰਦਾ (ਨੋਟ: ਰਾਗ ਆਸਾ ਵਿਚ ਨਾਮਦੇਵ ਜੀ ਦਾ ਇਕ ਸ਼ਬਦ ਹੈ ਜਿੱਥੇ ਉਹ ਆਖਦੇ ਹਨ ਕਿ ਮਨ ਨੂੰ ਗਜ਼, ਜੀਭ ਨੂੰ ਕੈਂਚੀ ਬਣਾ ਕੇ ਮੈਂ ਜਮ ਦੀ ਫਾਹੀ ਕੱਟੀ ਜਾ ਰਿਹਾ ਹਾਂ। ਉੱਥੇ ਹੀ ਕਹਿੰਦੇ ਹਨ ਕਿ ਸੋਨੇ ਦੀ ਸੂਈ ਲੈ ਕੇ, ਉਸ ਵਿਚ ਚਾਂਦੀ ਦਾ ਧਾਗਾ ਪਾ ਕੇ, ਮੈਂ ਆਪਣਾ ਮਨ ਪ੍ਰਭੂ ਦੇ ਨਾਲ ਸੀਊਂ ਦਿੱਤਾ ਹੈ। ਸੋਨਾ ਕੀਮਤੀ ਧਾਤ ਭੀ ਹੈ ਤੇ ਸਾਰੀਆਂ ਧਾਤਾਂ ਵਿਚੋਂ ਪਵਿੱਤਰ ਭੀ ਮੰਨੀ ਗਈ ਹੈ। ਜਿਵੇਂ ਉਸ ਸ਼ਬਦ ਵਿਚ 'ਸਇਨੇ ਕੀ ਸੂਈ' ਦਾ ਅਰਥ ਹੈ 'ਗੁਰੂ ਦਾ ਪਵਿੱਤਰ ਸ਼ਬਦ', ਤਿਵੇਂ ਇੱਥੇ ਭੀ 'ਸਇਨ' ਤੋਂ 'ਪਵਿੱਤਰਤਾ' ਦਾ ਭਾਵ ਹੀ ਲੈਣਾ ਹੈ। ਦੋਹਾਂ ਸ਼ਬਦਾਂ ਦਾ ਕਰਤਾ ਇੱਕੋ ਹੀ ਹੈ)। ਅੰਮ੍ਰਿਤ = ਨਾਮ-ਅੰਮ੍ਰਿਤ। ਸਇਨ...ਭਰੀ = ਨਾਮ-ਅੰਮ੍ਰਿਤ ਨਾਲ ਭਰਪੂਰ ਪਵਿੱਤਰ ਹੋਇਆ ਹਿਰਦਾ।

ਲੈ ਨਾਮੈ ਹਰਿ ਆਗੈ ਧਰੀ ॥੨॥

and placed it before the Lord. ||2||

ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥

ਏਕੁ ਭਗਤੁ ਮੇਰੇ ਹਿਰਦੇ ਬਸੈ

The Lord looked upon Naam Dayv and smiled.

ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ। ਏਕੁ ਭਗਤੁ = ਅਨੰਨ ਭਗਤ।

ਨਾਮੇ ਦੇਖਿ ਨਰਾਇਨੁ ਹਸੈ ॥੩॥

"This one devotee abides within my heart." ||3||

ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥ ਦੇਖਿ = ਵੇਖ ਕੇ। ਹਸੈ = ਹੱਸਦਾ ਹੈ, ਪਰਸੰਨ ਹੁੰਦਾ ਹੈ ॥੩॥

ਦੂਧੁ ਪੀਆਇ ਭਗਤੁ ਘਰਿ ਗਇਆ

The Lord drank the milk, and the devotee returned home.

(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ, ਘਰਿ = ਘਰ ਵਿਚ। ਘਰਿ ਗਇਆ = ਘਰ ਵਿਚ ਗਇਆ, ਸ੍ਵੈ-ਸਰੂਪ ਵਿਚ ਟਿਕ ਗਿਆ।

ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥

Thus did Naam Dayv come to receive the Blessed Vision of the Lord's Darshan. ||4||3||

(ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ॥੪॥੩॥