ਮੈ ਬਉਰੀ ਮੇਰਾ ਰਾਮੁ ਭਤਾਰੁ

I am crazy - the Lord is my Husband.

(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ, ਬਉਰੀ = ਕਮਲੀ, ਝੱਲੀ। ਭਤਾਰੁ = ਖਸਮ।

ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥

I decorate and adorn myself for Him. ||1||

ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥ ਰਚਿ ਰਚਿ = ਫਬ ਫਬ ਕੇ। ਤਾ ਕਉ = ਉਸ ਭਤਾਰ ਦੀ ਖ਼ਾਤਰ, ਉਸ ਭਤਾਰ ਨੂੰ ਮਿਲਣ ਲਈ ॥੧॥

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ

Slander me well, slander me well, slander me well, O people.

ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ) ਨਿੰਦਉ ਲੋਗੁ = ਜਗਤ ਬੇ-ਸ਼ੱਕ ਨਿੰਦਾ ਕਰੇ (ਨੋਟ: ਲਫ਼ਜ਼ 'ਨਿੰਦਉ' ਹੁਕਮੀ ਭਵਿੱਖਤ, ਅੱਨ ਪੁਰਖ ਤੇ ਇਕ-ਵਚਨ ਹੈ)।

ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ

My body and mind are united with my Beloved Lord. ||1||Pause||

ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥ ਜੋਗੁ = ਜੋਗਾ, ਵਾਸਤੇ ॥੧॥ ਰਹਾਉ ॥

ਬਾਦੁ ਬਿਬਾਦੁ ਕਾਹੂ ਸਿਉ ਕੀਜੈ

Do not engage in any arguments or debates with anyone.

(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ, ਬਾਦੁ ਬਿਬਾਦੁ = ਝਗੜਾ, ਬਹਿਸ।

ਰਸਨਾ ਰਾਮ ਰਸਾਇਨੁ ਪੀਜੈ ॥੨॥

With your tongue, savor the Lord's sublime essence. ||2||

ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥ ਰਸਾਇਨੁ = ਰਸਾਂ ਦਾ ਘਰ, ਸ੍ਰੇਸ਼ਟ ਰਸ ॥੨॥

ਅਬ ਜੀਅ ਜਾਨਿ ਐਸੀ ਬਨਿ ਆਈ

Now, I know within my soul, that such an arrangement has been made;

ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ, ਜੀਅ ਜਾਨਿ = ਮਨ ਵਿਚ ਸਮਝ ਕੇ। ਐਸੀ ਬਨਿ ਆਈ = ਅਜਿਹੀ ਹਾਲਤ ਬਣ ਗਈ ਹੈ।

ਮਿਲਉ ਗੁਪਾਲ ਨੀਸਾਨੁ ਬਜਾਈ ॥੩॥

I will meet with my Lord by the beat of the drum. ||3||

ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥ ਮਿਲਉ = ਮੈਂ ਮਿਲ ਰਹੀ ਹਾਂ। ਨੀਸਾਨੁ ਬਜਾਈ = ਢੋਲ ਵਜਾ ਕੇ, ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ॥੩॥

ਉਸਤਤਿ ਨਿੰਦਾ ਕਰੈ ਨਰੁ ਕੋਈ

Anyone can praise or slander me.

ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ), ਉਸਤਤਿ = ਸੋਭਾ, ਵਡਿਆਈ।

ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥

Naam Dayv has met the Lord. ||4||4||

ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥ ਸ੍ਰੀਰੰਗੁ = ਪਰਮਾਤਮਾ {Skt. श्रीरंग an epithet of Vishnu। ਸ੍ਰੀ = ਲੱਛਮੀ। ਰੰਗੁ = ਪਿਆਰ।} ਲੱਛਮੀ ਨਾਲ ਪਿਆਰ ਕਰਨ ਵਾਲਾ। ਭੇਟਲ = ਮਿਲ ਪਿਆ ਹੈ ॥੪॥੪॥