ਮਾਲੀ ਗਉੜਾ ਮਹਲਾ

Maalee Gauraa, Fourth Mehl:

ਮਾਲੀ ਗਉੜਾ ਚੌਥੀ ਪਾਤਸ਼ਾਹੀ।

ਜਪਿ ਮਨ ਰਾਮ ਨਾਮੁ ਸੁਖਦਾਤਾ

O my mind, chant the Name of the Lord, the Giver of peace.

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ। ਮਨ = ਹੇ ਮਨ!

ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ

One who joins the Sat Sangat, the True Congregation, and enjoys the sublime taste of the Lord, as Gurmukh, comes to realize God. ||1||Pause||

ਸਾਧ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥ ਮਿਲਿ = ਮਿਲ ਕੇ। ਸਾਦੁ = ਸੁਆਦ, ਅਨੰਦ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬ੍ਰਹਮੁ ਪਛਾਤਾ = ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੧॥ ਰਹਾਉ ॥

ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ

By great good fortune, one obtains the Blessed Vision of the Guru's Darshan; meeting with the Guru, the Lord God is known.

ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਵਡਭਾਗੀ = ਵੱਡੇ ਭਾਗਾਂ ਵਾਲੇ ਮਨੁੱਖ ਨੇ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਭੁ ਜਾਤਾ = ਪ੍ਰਭੂ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ।

ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥

The filth of evil-mindedness is totally washed away, bathing in the Lord's ambrosial pool of nectar. ||1||

ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮੱਤ ਦੀ ਸਾਰੀ ਮੈਲ ਨਿਕਲ ਜਾਂਦੀ ਹੈ ॥੧॥ ਦੁਰਮਤਿ = ਖੋਟੀ ਮੱਤ। ਗਈ ਨੀਕਰਿ = ਨਿਕਲ ਗਈ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਵਿਚ। ਹਰਿ ਸਰਿ = ਹਰੀ ਦੇ ਸਰ ਵਿਚ, ਸਾਧ ਸੰਗਤ ਵਿਚ ॥੧॥

ਧਨੁ ਧਨੁ ਸਾਧ ਜਿਨੑੀ ਹਰਿ ਪ੍ਰਭੁ ਪਾਇਆ ਤਿਨੑ ਪੂਛਉ ਹਰਿ ਕੀ ਬਾਤਾ

Blessed, blessed are the Holy, who have found their Lord God; I ask them to tell me the stories of the Lord.

ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ। ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ। ਸਾਧ = {ਬਹੁ-ਵਚਨ} ਗੁਰਮੁਖ ਸੰਤ ਜਨ। ਜਿਨ੍ਹ੍ਹੀ = ਜਿਨ੍ਹਾਂ ਨੇ। ਪਾਇਆ = ਲੱਭ ਲਿਆ। ਪੂਛਉ = ਪੂਛਉਂ, ਮੈਂ ਪੁੱਛਉਂ, ਪੁੱਛਦਾ ਹਾਂ।

ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥

I fall at their feet, and always pray to them, to mercifully unite me with my Lord, the Architect of Destiny. ||2||

ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ॥੨॥ ਪਾਇ ਲਗਉ = ਪਾਇ ਲਗਉਂ, ਮੈਂ ਚਰਨੀਂ ਲੱਗਦਾ ਹਾਂ। ਕਰਉ = ਕਰਉਂ, ਮੈਂ ਕਰਦਾ ਹਾਂ। ਜੁਦਰੀਆ = ਜੋਦੜੀ, ਅਰਜ਼ੋਈ। ਕਰਮਿ = ਮਿਹਰ ਨਾਲ, ਕਿਰਪਾ ਕਰ ਕੇ। ਬਿਧਾਤਾ = ਸਿਰਜਣਹਾਰ ॥੨॥

ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ

Through the destiny written on my forehead, I have found the Holy Guru; my mind and body are imbued with the Guru's Word.

ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ। ਲਿਲਾਟ = ਮੱਥਾ। ਲਿਲਾਟ ਲਿਖੇ = ਮੱਥੇ ਦੇ ਲਿਖੇ ਲੇਖਾਂ ਅਨੁਸਾਰ। ਗੁਰ ਬਚਨੀ = ਗੁਰੂ ਦੇ ਬਚਨਾਂ ਵਿਚ। ਰਾਤਾ = ਰੰਗਿਆ ਗਿਆ।

ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥

The Lord God has come to meet me; I have found peace, and I am rid of all the sins. ||3||

(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ॥੩॥ ਕਿਲਵਿਖ = ਪਾਪ। ਗਵਾਤਾ = ਦੂਰ ਹੋ ਗਏ ॥੩॥

ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ ਤਿਨੑ ਕੀ ਊਤਮ ਬਾਤਾ

Those who follow the Guru's Teachings find the Lord, the source of nectar; their words are sublime and exalted.

ਹੇ ਮਨ! ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ; ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਊਤਮ ਬਾਤਾ = ਸ੍ਰੇਸ਼ਟ ਸੋਭਾ।

ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥

By great good fortune, one is blessed with the dust of their feet; servant Nanak falls at their feet. ||4||2||

ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ। ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ॥੪॥੨॥ ਪੰਕ = ਚਰਨ-ਧੂੜ। ਚਰਨਿ = ਚਰਨਾਂ ਵਿਚ (ਚਰਨੀਂ)। ਪਰਾਤਾ = ਪੈਂਦਾ ਹੈ ॥੪॥੨॥