ਅੜਿਲ ਦੂਜਾ

ARIL SECOND

ਅੜਿਲ ਦੂਜਾ:

ਜਹਾ ਤਹਾ ਆਧਰਮ ਉਪਜਿਯਾ

ਜਿਥੇ ਕਿਥੇ ਅਧਰਮ ਉਪਜ ਪਵੇਗਾ।

ਜਾਨੁਕ ਧਰਮ ਪੰਖ ਕਰਿ ਭਜਿਯਾ

Because of the birth of adharma here and there, the dharma will get wings and fly away

(ਇੰਜ ਪ੍ਰਤੀਤ ਹੋਵੇਗਾ) ਮਾਨੋ ਧਰਮ ਖੰਭ ਲਾ ਕੇ ਉਡ ਗਿਆ ਹੋਵੇ।

ਡੋਲਤ ਜਹ ਤਹ ਪੁਰਖ ਅਪਾਵਨ

ਅਪਵਿਤਰ ਲੋਗ ਜਿਥੇ ਕਿਥੇ ਫਿਰਦੇ ਹੋਣਗੇ।

ਲਾਗਤ ਕਤ ਹੀ ਧਰਮ ਕੋ ਦਾਵਨ ॥੮੩॥

The bad people will roam here and there and the turn of dharma will never come.83.

ਕਿਤੇ ਵੀ ਧਰਮ ਦਾ ਦਾਉ ਨਹੀਂ ਲਗੇਗਾ ॥੮੩॥

ਅਰਥਹ ਛਾਡਿ ਅਨਰਥ ਬਤਾਵਤ

ਸਹੀ ਗੱਲਾਂ ਛਡ ਕੇ ਮਾੜੀਆਂ ਗੱਲਾਂ ਦਸਣਗੇ

ਧਰਮ ਕਰਮ ਚਿਤਿ ਏਕ ਲਿਆਵਤ

The people will make meaningless all the meaningful things and will never let the notion of religious karmas enter there mind

ਅਤੇ ਧਰਮ ਕਰਮ ਵਿਚ ਇਕ ਵੀ ਚਿਤ ਨਹੀਂ ਲਿਆਵੇਗਾ।

ਕਰਮ ਧਰਮ ਕੀ ਕ੍ਰਿਆ ਭੁਲਾਵਤ

ਧਰਮ ਕਰਮ ਦੀ ਵਿਧੀ ਭੁਲਾ ਦੇਣਗੇ

ਜਹਾ ਤਹਾ ਆਰਿਸਟ ਬਤਾਵਤ ॥੮੪॥

Forgetting the activities of dharma, they will propagate about sin here and there.84.

ਅਤੇ ਜਿਥੇ ਕਿਥੇ ਘੋਰ ਪਾਪਾਂ ਦਾ ਬਖਾਨ ਕਰਨਗੇ ॥੮੪॥