ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਸੰਤ ਸਰਣਿ ਸੰਤ ਟਹਲ ਕਰੀ

I seek the Sanctuary of the Saints, and I serve the Saints.

ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ, ਸੰਤ ਸਰਣਿ = ਗੁਰੂ ਦੀ ਸਰਨ। ਕਰੀ = (ਜਦੋਂ) ਮੈਂ ਕੀਤੀ।

ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ

I am rid of all worldly concerns, bonds, entanglements and other affairs. ||1||Pause||

(ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ ॥ ਧੰਧੁ = ਧੰਧਾ, ਖਲਜਗਨ। ਬੰਧੁ = ਬੰਧਨ। ਅਰੁ = ਅਤੇ। ਜੰਜਾਰੋ = ਜੰਜਾਲ। ਕਾਜ ਤੇ = ਕੰਮਾਂ ਤੋਂ। ਛੂਟਿ ਪਰੀ = (ਮੇਰੀ ਬ੍ਰਿਤੀ) ਛੁੱਟ ਗਈ ॥੧॥ ਰਹਾਉ ॥

ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ

I have obtained peace, poise and great bliss from the Guru, through the Lord's Name.

ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)। ਸਹਜ = ਆਤਮਕ ਅਡੋਲਤਾ। ਘਨੋ = ਬਹੁਤ। ਤੇ = ਤੋਂ।

ਐਸੋ ਹਰਿ ਰਸੁ ਬਰਨਿ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥

Such is the sublime essence of the Lord, that I cannot describe it. The Perfect Guru has turned me away from the world. ||1||

ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥ ਐਸੋ = ਅਜੇਹਾ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਗੁਰਿ = ਗੁਰੂ ਨੇ। ਗੁਰਿ ਪੂਰੈ = ਪੂਰੇ ਗੁਰੂ ਨੇ। ਮੇਰੀ = ਮੇਰੀ ਬ੍ਰਿਤੀ। ਉਲਟਿ ਧਰੀ = (ਮਾਇਆ ਵਲੋਂ) ਪਰਤਾ ਦਿੱਤਾ ॥੧॥

ਪੇਖਿਓ ਮੋਹਨੁ ਸਭ ਕੈ ਸੰਗੇ ਊਨ ਕਾਹੂ ਸਗਲ ਭਰੀ

I behold the Fascinating Lord with everyone. No one is without Him - He is pervading everywhere.

ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ। ਪੇਖਿਓ = ਮੈਂ ਵੇਖ ਲਿਆ। ਮੋਹਨੁ = ਸੋਹਣਾ ਪ੍ਰਭੂ {ਵੇਖੋ ਮੂਲ ਪੰਨਾ ੨੪੮। ਉਥੇ ਭੀ ਪ੍ਰਭੂ ਦਾ ਹੀ ਜ਼ਿਕਰ ਹੈ, ਬਾਬਾ ਮੋਹਨ ਜੀ ਦਾ ਨਹੀਂ}। ਕੈ ਸੰਗੇ = ਦੇ ਨਾਲ। ਊਨ = ਊਣਾ, ਖ਼ਾਲੀ। ਸਗਲ = ਸਾਰੀ ਸ੍ਰਿਸ਼ਟੀ।

ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥

The Perfect Lord, the treasure of mercy, is permeating everywhere. Says Nanak, I am fully fulfilled. ||2||7||93||

ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਨਾਨਕ ਆਖਦਾ ਹੈ- (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥ ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਨਾਨਕ = ਹੇ ਨਾਨਕ! ਪੂਰੀ ਪੂਰੀ = ਮੇਰੀ ਮੇਹਨਤ ਸਫਲ ਹੋ ਗਈ ॥੨॥੭॥੯੩॥