ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥
O Inaccessible, Beautiful, Imperishable Creator Lord, Purifier of sinners, let me meditate on You, even for an instant.
ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ, ਅਪਹੁੰਚ ਹਸਤੀ ਵਾਲੇ ਨਾਸ-ਰਹਿਤ ਕਰਤਾਰ ਨੂੰ ਨਿਮਖ ਨਿਮਖ ਜਪਦੇ ਰਹਿਣਾ ਚਾਹੀਦਾ ਹੈ। ਅਗਮ = ਅਪਹੁੰਚ। ਅਗਮ ਰੂਪ = ਅਪਹੁੰਚ ਹਸਤੀ ਵਾਲਾ। ਪਤਿਤ ਪਵਿਤ = ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਇਕ ਨਿਮਖ = ਇਕ ਇਕ ਨਿਮਖ, ਹਰ ਵੇਲੇ, ਨਿਮਖ ਨਿਮਖ। ਜਪਾਈਐ = ਜਪੀਐ, ਜਪਣਾ ਚਾਹੀਦਾ ਹੈ।
ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥੧॥
O Wondrous Lord, I have heard that You are found by meeting the Saints, and focusing the mind on their feet, their holy feet. ||1||
ਇਹ ਸੁਣੀਦਾ ਹੈ ਕਿ ਉਹ ਅਚਰਜ ਹੈ ਅਚਰਜ ਹੈ, (ਉਸ ਨਾਲ) ਮਿਲਾਪ ਹੋ ਜਾਂਦਾ ਹੈ ਜੇ ਸੰਤ ਜਨਾਂ ਦੇ ਚਰਨਾਂ ਦਾ ਮੇਲ ਪ੍ਰਾਪਤ ਹੋ ਜਾਏ। (ਸੋ ਸੰਤ ਜਨਾਂ ਦੇ) ਚਰਨਾਂ ਵਿਚ ਮਨ ਜੋੜਨਾ ਚਾਹੀਦਾ ਹੈ ॥੧॥ ਪਰਾਪਤਿ = ਮਿਲਾਪ। ਭੇਟੁਲੇ = ਭੇਟਿਆਂ, ਮਿਲਿਆਂ। ਚਰਨ = ਚਰਨਾਂ ਵਿਚ ॥੧॥
ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥
In what way, and by what discipline, is He obtained?
(ਹੇ ਭਾਈ!) ਕਿਸ ਵਿਧੀ ਨਾਲ, ਕਿਸ ਸੰਜਮ ਨਾਲ ਉਹ ਮਿਲ ਸਕਦਾ ਹੈ? ਕਿਤੁ ਬਿਧੀਐ = ਕਿਸ ਵਿਧੀ ਨਾਲ? ਕਿਤੁ ਸੰਜਮਿ = ਕਿਸ ਸੰਜਮ ਨਾਲ? ਕਿਤੁ = {ਲਫ਼ਜ਼ 'ਕਿਸੁ' ਤੋਂ ਕਰਣ ਕਾਰਕ} ਕਿਸ ਦੀ ਰਾਹੀਂ? ਸੰਜਮ = ਬੰਧੇਜ।
ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥
Tell me, O good man, by what means can we meditate on Him? ||1||Pause||
ਹੇ ਭਲੇ ਪੁਰਖ! (ਮੈਨੂੰ) ਦੱਸ ਕਿ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਿਮਰਨਾ ਚਾਹੀਦਾ ਹੈ? ॥੧॥ ਰਹਾਉ ॥ ਸੁਰਜਨ = ਹੇ ਭਲੇ ਪੁਰਖ! ਕਹੁ = ਦੱਸ। ਕਿਤੁ ਜੁਗਤੀ = ਕਿਸ ਤਰੀਕੇ ਨਾਲ? ॥੧॥ ਰਹਾਉ ॥
ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥
If one human being serves another human being, the one served stands by him.
(ਹੇ ਪ੍ਰਭੂ!) ਜੇਹੜਾ ਮਨੁੱਖ ਕਿਸੇ ਹੋਰ ਮਨੁੱਖ ਦੀ (ਕੋਈ) ਸੇਵਾ ਕਰਦਾ ਹੈ ਉਹ ਉਸ ਦੀ ਕੀਤੀ ਹੋਈ ਸੇਵਾ ਨੂੰ ਸਦਾ ਹੀ ਮੁੜ ਮੁੜ ਯਾਦ ਕਰਦਾ ਰਹਿੰਦਾ ਹੈ; ਜੋ ਮਾਨੁਖੁ ਮਾਨੁਖ ਕੀ = {ਲਫ਼ਜ਼ 'ਮਾਨੁਖੁ' ਅਤੇ 'ਮਾਨੁਖ' ਦਾ ਵਿਆਕਰਨਿਕ ਫ਼ਰਕ ਚੇਤੇ ਰੱਖਣ-ਯੋਗ ਹੈ}। ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ਉਸ ਦੀ (ਕੀਤੀ ਸੇਵਾ)। ਲਈ ਲਈ ਜਾਈਐ = ਲਈ ਹੀ ਜਾਂਦਾ ਹੈ, ਸਦਾ ਚੇਤੇ ਰੱਖਦਾ ਹੈ।
ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥
Nanak seeks Your Sanctuary and Protection, O Lord, ocean of peace; He takes the Support of Your Name alone. ||2||6||92||
ਹੇ ਨਾਨਕ! (ਆਖ-) ਹੇ ਪ੍ਰਭੂ! ਤੂੰ ਸੁਖਾਂ ਦਾ ਸਮੁੰਦਰ ਹੈਂ (ਤੂੰ ਅਨੇਕਾਂ ਹੀ ਸੁਖ ਬਖ਼ਸ਼ਦਾ ਹੈਂ ਇਸ ਵਾਸਤੇ) ਮੈਂ ਸਦਾ ਤੇਰੀ ਹੀ ਸਰਨ ਤੇਰੀ ਹੀ ਸਰਨ ਪਿਆ ਰਹਾਂਗਾ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਸਹਾਰਾ ਹੈ ॥੨॥੬॥੯੨॥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮੋਹਿ = ਮੈਨੂੰ। ਇਕ ਨਾਈਐ = ਇਕ ਨਾਮ ਦੀ, ਸਿਰਫ਼ ਨਾਮ ਦੀ। ਫੁਨਿ = ਮੁੜ, ਮੁੜ ਮੁੜ ॥੨॥੬॥੯੨॥