ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥
That mortal who renounces possessiveness, greed, emotional attachment and egotism
ਜਿਹੜਾ ਮਨੁੱਖ (ਆਪਣੇ ਅੰਦਰੋਂ ਮਾਇਆ ਦੀ) ਮਮਤਾ ਤਿਆਗਦਾ ਹੈ, ਲੋਭ ਮੋਹ ਅਤੇ ਅਹੰਕਾਰ ਦੂਰ ਕਰਦਾ ਹੈ, ਮਮਤਾ = ਅਪਣੱਤ, ਮੋਹ। ਤਜੈ = ਛੱਡਦਾ ਹੈ।
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥
- says Nanak, he himself is saved, and he saves many others as well. ||22||
ਨਾਨਕ ਆਖਦਾ ਹੈ- ਉਹ ਆਪ (ਭੀ ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਅਤੇ ਹੋਰਨਾਂ ਨੂੰ ਭੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੨੨॥ ਤਰੈ = ਪਾਰ ਲੰਘ ਜਾਂਦਾ ਹੈ। ਅਉਰਨ = ਹੋਰਨਾਂ ਨੂੰ। ਲੇਤ ਉਧਾਰ = ਲੇਤ ਉਧਾਰਿ, ਬਚਾ ਲੈਂਦਾ ਹੈ ॥੨੨॥