ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥
Vibrate with your tongue the Glorious Praises of the Lord of the Universe; with your ears, hear the Lord's Name.
(ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਕਰਿਆ ਕਰੋ, (ਆਪਣੇ) ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰੋ। ਜਿਹਬਾ = ਜੀਭ (ਨਾਲ)। ਕਰਨ = ਕੰਨਾਂ ਨਾਲ।
ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥
Says Nanak, listen, man: you shall not have to go to the house of Death. ||21||
ਨਾਨਕ ਆਖਦਾ ਹੈ- ਹੇ ਮਨ! (ਜਿਹੜੇ ਮਨੁੱਖ ਨਾਮ ਜਪਦੇ ਹਨ, ਉਹ) ਜਮਾਂ ਦੇ ਵੱਸ ਨਹੀਂ ਪੈਂਦੇ ॥੨੧॥ ਪਰਹਿ ਨ = ਨਹੀਂ ਪੈਂਦੇ। ਧਾਮ = ਘਰ। ਜਮ ਕੈ ਧਾਮ = ਜਮ ਕੇ ਧਾਮਿ, ਜਮ ਦੇ ਘਰ ਵਿਚ, ਜਮ ਦੇ ਵੱਸ ਵਿਚ ॥੨੧॥