ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥
Kabeer, in the Saadh Sangat, love for the Lord doubles day by day.
ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ। ਦਿਨ ਦਿਨ = ਦਿਨੋ ਦਿਨ, ਜਿਉਂ ਜਿਉਂ ਦਿਨ ਗੁਜ਼ਰਦੇ ਹਨ। ਹੇਤੁ = (ਪ੍ਰਭੂ ਨਾਲ) ਪਿਆਰ।
ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥
The faithless cynic is like a black blanket, which does not become white by being washed. ||100||
ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥ ਕਾਰੀ = ਕਾਲੀ। ਕਾਂਬਰੀ = ਕੰਬਲੀ। ਧੋਏ = ਧੋਤਿਆਂ। ਸੇਤੁ = ਸਫ਼ੈਦ ॥੧੦੦॥