ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ

Kabeer, you have not shaved your mind, so why do you shave your head?

ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ। ਮੂੰਡਿਆ = ਮੁੰਨਿਆ। ਕਾਂਇ = ਕਾਹਦੇ ਲਈ? ਵਿਅਰਥ ਹੀ।

ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥

Whatever is done, is done by the mind; it is useless to shave your head. ||101||

ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥ ਮੂੰਡੁ = ਸਿਰ। ਅਜਾਂਇ = ਬੇ-ਫ਼ਾਇਦਾ ॥੧੦੧॥