ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥
Kabeer, do not abandon the Lord; your body and wealth shall go, so let them go.
ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ। ਜਾਇ = (ਜੇ) ਜਾਂਦਾ ਹੈ, (ਜੇ) ਨਾਸ ਹੁੰਦਾ ਹੈ। ਤ = ਤਾਂ। ਜਾਉ = (ਵਿਆਕਰਣ ਅਨੁਸਾਰ ਹੁਕਮੀ ਭਵਿੱਖਤ, ਇਕ-ਵਚਨ, ਅੱਨ ਪੁਰਖ Imperative mood, Thired person Singular Number) ਬੇਸ਼ਕ ਜਾਏ, ਬੇਸ਼ਕ ਨਾਸ ਹੋ ਜਾਏ, ਕੋਈ ਪਰਵਾਹ ਨਹੀਂ ਨਾਸ ਹੋ ਜਾਏ।
ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥
My consciousness is pierced by the Lord's Lotus Feet; I am absorbed in the Name of the Lord. ||102||
ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥ ਬੇਧਿਆ = ਵਿੱਝਿਆ (ਰਹੇ)। ਰਾਮਹਿ ਨਾਮਿ = ਰਾਮ ਦੇ ਨਾਮ ਵਿਚ (ਰਾਮਹਿ = रामस्य ਰਾਮਸ੍ਯ੍ਯ)। ਸਮਾਉ = ਸਮਾਇਆ ਰਹੇ (ਹੁਕਮੀ ਭਵਿਖਤ, ਅੱਨ ਪੁਰਖ, ਇਕ-ਵਚਨ) ॥੧੦੨॥