ਚਉਬੋਲੇ ਮਹਲਾ

Chaubolas, Fifth Mehl:

ਗੁਰੂ ਅਰਜਨਦੇਵ ਜੀ ਦੀ ਬਾਣੀ 'ਚਉਬੋਲੇ'। ਚਉਬੋਲਾ = ਇਕ ਛੰਤ ਦਾ ਨਾਮ ਹੈ। ਇਥੇ 'ਚਉਬੋਲਾ' ਛੰਤ ਦੇ ੧੧ ਬੰਦ ਹਨ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੰਮਨ ਜਉ ਇਸ ਪ੍ਰੇਮ ਕੀ ਦਮ ਕੵਿਹੁ ਹੋਤੀ ਸਾਟ

O Samman, if one could buy this love with money,

ਹੇ ਦਾਨੀ ਮਨੁੱਖ! (ਧਨ ਦੇ ਵੱਟੇ ਹਰਿ-ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ) ਜੇ ਇਸ ਪ੍ਰੇਮ ਦਾ ਵਟਾਂਦਰਾ ਧਨ ਤੋਂ ਹੋ ਸਕਦਾ, ਸੰਮਨ = ਹੇ ਸੰਮਨ! ਹੇ ਮਨ ਵਾਲੇ ਬੰਦੇ! ਹੇ ਦਿਲ ਵਾਲੇ ਬੰਦੇ! ਹੇ ਦਿਲ ਖੋਹਲ ਕੇ ਦਾਨ ਕਰਨ ਵਾਲੇ ਬੰਦੇ! ਹੇ ਦਾਨੀ ਮਨੁੱਖ! ਜਉ = ਜੇ। ਦਮ = ਦਮੜੇ, ਧਨ। ਕ੍ਯ੍ਯਿਹੁ = ਤੋਂ। ਸਾਟ = ਵਟਾਂਦਰਾ। ਹੋਤੀ = ਹੋ ਸਕਦੀ।

ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥

then consider Raawan the king. He was not poor, but he could not buy it, even though he offered his head to Shiva. ||1||

ਤਾਂ ਉਹ (ਰਾਵਣ) ਜਿਸ ਨੇ ਸ਼ਿਵ ਜੀ ਨੂੰ ਖ਼ੁਸ਼ ਕਰਨ ਲਈ ਗਿਆਰਾਂ ਵਾਰੀ ਆਪਣੇ) ਸਿਰ ਕੱਟ ਕੇ ਦਿੱਤੇ ਸਨ (ਸਿਰ ਦੇਣ ਦੇ ਥਾਂ ਬੇਅੰਤ ਧਨ ਦੇ ਦੇਂਦਾ, ਕਿਉਂਕਿ) ਰਾਵਣ ਵਰਗੇ ਕੰਗਾਲ ਨਹੀਂ ਸਨ ॥੧॥ ਹੁਤੇ = ਵਰਗੇ। ਰੰਕ = ਕੰਗਾਲ। ਜਿਨਿ = ਜਿਸ (ਰਾਵਣ) ਨੇ। ਸੁ = ਉਹ (ਰਾਵਣ)। ਸਿਰ = (ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ ੧੧ ਵਾਰੀ ਆਪਣੇ) ਸਿਰ। ਕਾਟਿ = ਕੱਟ ਕੇ ॥੧॥

ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਰਾਈ ਹੋਤ

My body is drenched in love and affection for the Lord; there is no distance at all between us.

(ਹੇ ਦਾਨੀ ਮਨੁੱਖ! ਵੇਖ, ਜਿਸ ਮਨੁੱਖ ਦਾ) ਹਿਰਦਾ (ਆਪਣੇ ਪ੍ਰੀਤਮ ਦੇ) ਪ੍ਰੇਮ-ਪਿਆਰ ਵਿਚ ਮਗਨ ਹੋਇਆ ਰਹਿੰਦਾ ਹੈ (ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ) ਰਤਾ ਭਰ ਭੀ ਵਿੱਥ ਨਹੀਂ ਹੁੰਦੀ, ਤਨੁ = ਸਰੀਰ। ਖਚਿ ਰਹਿਆ = ਮਗਨ ਹੋਇਆ ਰਹਿੰਦਾ ਹੈ। ਬੀਚੁ = ਅੰਤਰਾ, ਵਿੱਥ। ਰਾਈ = ਰਾਈ ਜਿਤਨਾ ਭੀ, ਰਤਾ ਭਰ।

ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥

My mind is pierced through by the Lotus Feet of the Lord. He is realized when one's intuitive consciousness is attuned to Him. ||2||

(ਜਿਵੇਂ ਭੌਰਾ ਕੌਲ-ਫੁੱਲ ਵਿਚ ਵਿੱਝ ਜਾਂਦਾ ਹੈ, ਤਿਵੇਂ ਉਸ ਮਨੁੱਖ ਦਾ) ਮਨ (ਪਰਮਾਤਮਾ ਦੇ) ਸੋਹਣੇ ਚਰਨਾਂ ਵਿਚ ਵਿੱਝਿਆ ਰਹਿੰਦਾ ਹੈ, ਉਸ ਦੀ ਸਮਝਣ ਵਾਲੀ ਮਾਨਸਕ ਤਾਕਤ ਲਗਨ ਵਿਚ ਹੀ ਲੀਨ ਹੋਈ ਰਹਿੰਦੀ ਹੈ ॥੨॥ ਚਰਨ ਕਮਲ = ਕੌਲ ਫੁੱਲਾਂ ਵਰਗੇ ਚਰਨਾਂ ਵਿਚ। ਬੇਧਿਓ = ਵਿੱਝ ਗਿਆ (ਜਿਵੇਂ ਭੌਰਾ ਕੌਲ-ਫੁੱਲ ਵਿਚ)। ਬੂਝਨੁ = ਸਮਝ, ਮਨ ਦੀ ਸਮਝਣ ਦੀ ਤਾਕਤ। ਸੁਰਤਿ ਸੰਜੋਗ = ਸੁਰਤ ਨਾਲ ਮਿਲ ਗਈ ਹੈ (ਭਾਵ, ਮਨ ਲਗਨ ਵਿਚ ਹੀ ਲੀਨ ਹੋ ਗਿਆ ਹੈ) ॥੨॥

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ

I would cross the oceans, mountains, wilderness, forests and the nine regions of the earth in a single step,

ਸਮੁੰਦਰ, ਪਰਬਤ, ਜੰਗਲ, ਸਾਰੀ ਧਰਤੀ-(ਇਹਨਾਂ ਦੀ ਜਾਤ੍ਰਾ ਆਦਿਕ ਦੀ ਖ਼ਾਤਰ) ਭ੍ਰਮਣ ਕਰਨ ਵਿਚ ਹੀ- ਸਾਗਰ = ਸਮੁੰਦਰ। ਮੇਰ = ਸੁਮੇਰ ਆਦਿਕ ਪਹਾੜ। ਉਦਿਆਨ = ਜੰਗਲ। ਬਨ = ਜੰਗਲ। ਬਸੁਧਾ = ਧਰਤੀ। ਨਵ ਖੰਡ = ਨੌ ਟੋਟੇ, ਨੌ ਹਿੱਸੇ। ਨਵ ਖੰਡ ਬਸੁਧਾ = ਨੌ ਹਿੱਸਿਆਂ ਵਾਲੀ ਧਰਤੀ, ਸਾਰੀ ਧਰਤੀ। ਭਰਮ = ਭ੍ਰਮਣ, ਤੁਰੇ ਫਿਰਨਾ।

ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥

O Musan, for the Love of my Beloved. ||3||

ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਹੇ ਮਨੁੱਖ! ਪ੍ਰੀਤਮ-ਪ੍ਰਭੂ ਦੇ ਪ੍ਰੇਮ ਦੇ ਰਸਤੇ ਵਿਚ ਮੈਂ ਤਾਂ (ਇਸ ਸਾਰੇ ਰਟਨ ਨੂੰ) ਸਿਰਫ਼ ਇਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ ॥੩॥ ਮੂਸਨ = (मुष् = to steal, to rob = ਲੁੱਟ ਲੈਣਾ) ਹੇ ਲੁੱਟੇ ਜਾ ਰਹੇ ਮਨੁੱਖ! ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਪਿਰੰਮ ਕੈ = ਪਿਆਰੇ ਦੇ (ਰਸਤੇ) ਵਿਚ। ਪ੍ਰੇਮ ਪਿਰੰਮ ਕੈ = ਪਿਆਰੇ ਦੇ ਪ੍ਰੇਮ ਦੇ ਰਸਤੇ ਵਿਚ। ਗਨਉ = ਗਨਉਂ, ਮੈਂ ਗਿਣਦਾ ਹਾਂ। ਕਰਮ = ਕਦਮ। ਕਰਿ = ਕਰ ਕੇ। ਏਕ ਕਰਿ ਕਰਮ = ਇਕ ਕਦਮ ਕਰ ਕੇ, ਇਕ ਕਦਮ ਦੇ ਬਰਾਬਰ ॥੩॥

ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ

O Musan, the Light of the Lord's Love has spread across the sky;

ਹੇ ਆਤਮਕ ਜੀਵਨ ਲੁਟਾ ਰਹੇ ਮਨੁੱਖ! (ਚੰਦ ਦੀ) ਚਾਨਣੀ ਸਾਰੇ ਆਕਾਸ਼ ਉਤੇ ਖਿਲਰੀ ਹੋਈ ਹੁੰਦੀ ਹੈ, ਮਸਕਰ = ਚਾਂਦਨੀ (मस्करी = ਚੰਦ੍ਰਮਾ), ਚੰਦ ਦੀ ਚਾਨਣੀ। ਅੰਬਰੁ = ਆਕਾਸ਼। ਛਾਇ ਰਹੀ = ਛਾ ਰਹੀ ਹੈ, ਢਕ ਰਹੀ ਹੈ, ਖਿਲਰ ਰਹੀ ਹੈ।

ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥

I cling to my Lord, like the bumble bee caught in the lotus flower. ||4||

(ਉਸ ਵੇਲੇ) ਭੌਰੇ ਕੌਲ-ਫੁੱਲ ਵਿਚ ਵਿੱਝੇ ਹੋਏ ਬੱਝੇ ਹੋਏ (ਕੌਲ-ਫੁੱਲ ਵਿਚ ਹੀ) ਲਪਟ ਰਹੇ ਹੁੰਦੇ ਹਨ (ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ-) ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰ ਰਹੀ ਹੁੰਦੀ ਹੈ (ਉਹ ਮਨੁੱਖ ਪ੍ਰਭੂ-ਪ੍ਰੇਮ ਵਿਚ) ਵਿੱਝੇ ਹੋਏ (ਪ੍ਰਭੂ ਦੇ) ਸੋਹਣੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੪॥ ਬੀਧੇ = ਵਿੱਝੇ ਹੋਏ। ਬਾਂਧੇ = ਬੱਝੇ ਹੋਏ। ਰਹੇ ਲਪਟਾਇ = ਲਪਟ ਰਹੇ ਹਨ ॥੪॥

ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ

Chanting and intense meditation, austere self-discipline, pleasure and peace, honor, greatness and pride

(ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖ਼ਾਤਰ ਮੰਤ੍ਰਾਂ ਦੇ) ਜਾਪ, ਧੂਣੀਆਂ ਤਪਾਣੀਆਂ, ਇੰਦ੍ਰਿਆਂ ਨੂੰ ਵੱਸ ਕਰਨ ਲਈ (ਪੁੱਠੇ ਲਟਕਣ ਆਦਿਕ ਦੇ ਅਨੇਕਾਂ) ਜਤਨ-ਇਹਨਾਂ ਸਾਧਨਾਂ ਤੋਂ ਮਿਲੀ ਖ਼ੁਸ਼ੀ, ਇੱਜ਼ਤ, ਵਡਿਆਈ, ਇਹਨਾਂ ਤੋਂ ਮਿਲਿਆ ਸੁਖ ਅਤੇ ਅਹੰਕਾਰ- ਜਪ = ਮੰਤ੍ਰਾਂ ਦੇ ਜਾਪ। ਤਪ = ਧੂਣੀਆਂ ਤਪਾਣੀਆਂ। ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਹਟਾਣ ਦੇ ਜਤਨ। ਹਰਖ = ਖ਼ੁਸ਼ੀ। ਮਾਨ = ਇੱਜ਼ਤ। ਮਹਤ = ਵਡਿਆਈ। ਅਰੁ = ਅਤੇ। ਗਰਬ = ਅਹੰਕਾਰ।

ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥

- O Musan, I would dedicate and sacrifice all these for a moment of my Lord's Love. ||5||

ਇਹਨਾਂ ਵਿਚ ਹੀ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! ਮੈਂ ਤਾਂ ਅੱਖ ਝਮਕਣ ਜਿਤਨੇ ਸਮੇ ਲਈ ਮਿਲੇ ਪ੍ਰਭੂ-ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਕੁਰਬਾਨ ਕਰਦਾ ਹਾਂ ॥੫॥ ਮੂਸਨ = (ਇਹਨਾਂ ਜਪ ਤਪ ਆਦਿਕਾਂ ਦੇ ਜਾਲ ਵਿਚ ਫਸ ਕੇ) ਆਤਮਕ ਸਰਮਾਇਆ ਲੁਟਾ ਰਹੇ ਹੇ ਮਨੁੱਖ! ਨਿਮਖਕ = ਅੱਖ ਝਮਕਣ ਜਿਤਨੇ ਸਮੇ ਲਈ। ਪਰਿ = ਤੋਂ, ਉੱਤੋਂ। ਵਾਰਿ ਦੇਂਉ = ਮੈਂ ਕੁਰਬਾਨ ਕਰਦਾ ਹਾਂ ॥੫॥

ਮੂਸਨ ਮਰਮੁ ਜਾਨਈ ਮਰਤ ਹਿਰਤ ਸੰਸਾਰ

O Musan, the world does not understand the Mystery of the Lord; it is dying and being plundered.

ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! (ਵੇਖ, ਤੇਰੇ ਵਾਂਗ ਹੀ ਇਹ) ਜਗਤ (ਪ੍ਰੇਮ ਦਾ) ਭੇਤ ਨਹੀਂ ਜਾਣਦਾ, (ਤੇ) ਆਤਮਕ ਮੌਤੇ ਮਰ ਰਿਹਾ ਹੈ, ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਰਿਹਾ ਹੈ, ਮਰਮੁ = ਭੇਤ। ਜਾਨਈ = ਜਾਨੈ, ਜਾਣਦਾ। ਮਰਤ = ਆਤਮਕ ਮੌਤੇ ਮਰ ਰਿਹਾ। ਹਿਰਤ = ਲੁੱਟਿਆ ਜਾ ਰਿਹਾ। ਪ੍ਰੇਮ

ਪ੍ਰੇਮ ਪਿਰੰਮ ਬੇਧਿਓ ਉਰਝਿਓ ਮਿਥ ਬਿਉਹਾਰ ॥੬॥

It is not pierced through by the Love of the Beloved Lord; it is entangled in false pursuits. ||6||

ਪ੍ਰੀਤਮ-ਪ੍ਰਭੂ ਦੇ ਪਿਆਰੇ ਵਿਚ ਨਹੀਂ ਵਿੱਝਦਾ, ਨਾਸਵੰਤ ਪਦਾਰਥਾਂ ਦੇ ਵਿਹਾਰ-ਕਾਰ ਵਿਚ ਹੀ ਫਸਿਆ ਰਹਿੰਦਾ ਹੈ ॥੬॥ ਪਿਰੰਮ = ਪਿਆਰੇ ਦੇ ਪਿਆਰ ਵਿਚ। ਬੇਧਿਓ = ਵਿੱਝਿਆ। ਮਿਥ = ਨਾਸਵੰਤ ॥੬॥

ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ

When someone's home and property are burnt, because of his attachment to them, he suffers in the sorrow of separation.

(ਜਦੋਂ ਕਿਸੇ ਮਨੁੱਖ ਦਾ) ਘਰ ਸੜ ਜਾਂਦਾ ਹੈ ਧਨ-ਪਦਾਰਥ ਸੜ ਜਾਂਦਾ ਹੈ (ਉਸ ਜਾਇਦਾਦ ਤੋਂ) ਵਿਛੁੜਿਆ ਹੋਇਆ ਉਹ ਮਨੁੱਖ ਉਸ ਦੇ ਮੋਹ ਦੇ ਕਾਰਨ ਬੜਾ ਦੁਖੀ ਹੁੰਦਾ ਹੈ (ਤੇ ਪੁਕਾਰਦਾ ਹੈ 'ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ')। ਘਬੁ = ਘਰ। ਦਬੁ = (द्रव्य) ਧਨ-ਪਦਾਰਥ। ਜਾਰੀਐ = ਸੜ ਜਾਂਦਾ ਹੈ। ਬਿਹਾਲ = ਦੁੱਖੀ।

ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥

O Musan, when mortals forget the Merciful Lord God, then they are truly plundered. ||7||

ਪਰ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! (ਅਸਲ ਵਿਚ) ਤਦੋਂ ਹੀ ਲੁੱਟੇ ਜਾਈਦਾ ਹੈ ਜਦੋਂ ਦਇਆ ਦਾ ਸੋਮਾ ਅਕਾਲ ਪੁਰਖ (ਮਨੋਂ) ਭੁੱਲਦਾ ਹੈ ॥੭॥ ਤਬ ਹੀ = ਤਦੋਂ ਹੀ। ਮੂਸੀਐ = ਲੁੱਟੇ ਜਾਈਦਾ ਹੈ ॥੭॥

ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ

Whoever enjoys the taste of the Lord's Love, remembers His Lotus Feet in his mind.

ਜਿਨ੍ਹਾਂ ਮਨੁੱਖਾਂ ਦਾ ਜੀਵਨ-ਨਿਸ਼ਾਨਾ (ਪ੍ਰਭੂ-ਚਰਨਾਂ ਦਾ) ਪਿਆਰ ਹੈ, (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ (ਪ੍ਰਭੂ ਦੇ) ਚਰਨਾਂ ਦੀ ਯਾਦ (ਟਿਕੀ ਰਹਿੰਦੀ) ਹੈ, ਕੋ = ਦਾ। ਸੁਆਉ = ਸੁਆਰਥ, ਜੀਵਨ ਮਨੋਰਥ। ਜਾ ਕੋ ਸੁਆਉ = ਜਿਨ੍ਹਾਂ ਦਾ ਜੀਵਨ-ਨਿਸ਼ਾਨਾ। ਚਿਤਵ = ਯਾਦ। ਮਾਹਿ = ਵਿਚ।

ਨਾਨਕ ਬਿਰਹੀ ਬ੍ਰਹਮ ਕੇ ਆਨ ਕਤਹੂ ਜਾਹਿ ॥੮॥

O Nanak, the lovers of God do not go anywhere else. ||8||

ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਆਸ਼ਿਕ ਹਨ, ਉਹ ਮਨੁੱਖ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ) ਹੋਰ ਕਿਸੇ ਭੀ ਪਾਸੇ ਵਲ ਨਹੀਂ ਜਾਂਦੇ ॥੮॥ ਨਾਨਕ = ਹੇ ਨਾਨਕ! ਬਿਰਹੀ = ਪ੍ਰੇਮੀ। ਬ੍ਰਹਮ = ਪਰਮਾਤਮਾ। ਆਨ ਕਤਹੂ = ਕਿਸੇ ਭੀ ਹੋਰ ਥਾਂ। ਜਾਹਿ = ਜਾਂਦੇ ॥੮॥

ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ

Climbing thousands of steep hillsides, the fickle mind becomes miserable.

(ਮਨੁੱਖ ਦਾ) ਚੰਚਲ ਮਨ (ਦੁਨੀਆਵੀ ਵਡੱਪਣ ਦੀਆਂ) ਅਨੇਕਾਂ ਉੱਚੀਆਂ ਚੋਟੀਆਂ (ਉੱਤੇ ਅਪੜਨ) ਨੂੰ (ਆਪਣਾ) ਨਿਸ਼ਾਨਾ ਬਣਾਈ ਰੱਖਦਾ ਹੈ, ਤੇ, ਦੁਖੀ ਹੁੰਦਾ ਹੈ। ਲਖ = (लक्ष्य) ਨਿਸ਼ਾਨਾ। ਘਨੋ = ਬਹੁਤ। ਬਿਹਾਲ = ਦੁੱਖੀ।

ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥

Look at the humble, lowly mud, O Jamaal: the beautiful lotus grows in it. ||9||

ਪਰ ਚਿੱਕੜ ਨੀਵਾਂ ਹੈ (ਨੀਵੇਂ ਥਾਂ ਟਿਕਿਆ ਰਹਿੰਦਾ ਹੈ। ਨੀਵੇਂ ਥਾਂ ਟਿਕੇ ਰਹਿਣ ਵਾਲੀ ਉਸ ਵਿਚ) ਬੜੀ ਨਿਮ੍ਰਤਾ ਹੈ। ਇਸ ਜੀਵਨ-ਕਰਤੱਬ ਦੀ ਬਰਕਤਿ ਨਾਲ (ਉਸ ਵਿਚ) ਕੋਮਲ ਸੁੰਦਰਤਾ ਵਾਲਾ ਕੌਲ-ਫੁੱਲ ਉੱਗਦਾ ਹੈ ॥੯॥ ਕੀਚ = ਚਿੱਕੜ। ਨਿਮ੍ਰਿਤ = ਨਿਮ੍ਰਤਾ, ਗਰੀਬੀ। ਘਨੀ = ਬਹੁਤੀ। ਕਰਨੀ = ਜੀਵਨ-ਕਰਤੱਬ। ਜਮਾਲ = ਕੋਮਲ ਸੁੰਦਰਤਾ ॥੯॥

ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ

My Lord has lotus-eyes; His Face is so beautifully adorned.

(ਪਰਮਾਤਮਾ) ਜੋ ਚੰਦ ਵਰਗੇ ਸੋਹਣੇ ਮੁਖ ਵਾਲਾ ਹੈ, ਅਤੇ ਸੋਹਣੇ ਚਿੱਤ ਵਾਲਾ ਹੈ ਜਿਸ ਦੇ ਕੌਲ-ਫੁੱਲਾਂ ਵਰਗੇ ਸੋਹਣੇ ਨੇਤ੍ਰ ਹਨ ਜਿਨ੍ਹਾਂ ਵਿਚ ਕਾਲਾ ਸੁਰਮਾ ਪਿਆ ਹੈ (ਭਾਵ, ਜੋ ਪਰਮਾਤਮਾ ਅੱਤ ਹੀ ਸੋਹਣਾ ਹੈ), ਨੈਨ = ਅੱਖਾਂ। ਅੰਜਨ = ਸੁਰਮਾ। ਸਿਆਮ = ਕਾਲਾ। ਬਦਨ = ਮੂੰਹ। ਚੰਦ੍ਰ ਬਦਨ = ਚੰਦ (ਵਰਗਾ ਸੋਹਣਾ) ਮੂੰਹ। ਚਾਰ = ਸੋਹਣਾ, ਸੁੰਦਰ। ਚਿਤ ਚਾਰ = ਸੋਹਣੇ ਚਿੱਤ ਵਾਲਾ।

ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥

O Musan, I am intoxicated with His Mystery. I break the necklace of pride into bits. ||10||

ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! ਜੇ ਤੂੰ (ਉਸ ਪਰਮਾਤਮਾ ਦੇ ਮਿਲਾਪ ਦੇ) ਭੇਤ ਵਿਚ ਮਸਤ ਹੋਣਾ ਚਾਹੁੰਦਾ ਹੈਂ, ਤਾਂ ਆਪਣੇ ਇਹਨਾਂ ਹਾਰਾਂ ਨੂੰ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਵਿਖਾਵਿਆਂ ਨੂੰ) ਟੋਟੇ ਟੋਟੇ ਕਰ ਦੇਹ ॥੧੦॥ ਮਰੰਮ = ਮਰਮ, ਭੇਤ। ਸਿਉ = ਨਾਲ, ਵਿਚ। ਖੰਡ ਖੰਡ = ਟੋਟੇ ਟੋਟੇ। ਕਰਿ = ਕਰ ਦੇਹ। ਹਾਰ = ਹਾਰਾਂ ਨੂੰ, ਸਰੀਰਕ ਸ਼ਿੰਗਾਰਾਂ ਨੂੰ, ਬਾਹਰਲੇ ਧਾਰਮਿਕ ਵਿਖਾਵਿਆਂ ਨੂੰ ॥੧੦॥

ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਸਿਮਰਤ ਅੰਗ

I am intoxicated with the Love of my Husband Lord; remembering Him in meditation, I am not conscious of my own body.

(ਵਿਚਾਰਾ) ਨੀਚ (ਜਿਹਾ) ਪਤੰਗਾ (ਆਪਣੇ) ਪਿਆਰੇ (ਜਗਦੇ-ਦੀਵੇ) ਦੇ ਪਿਆਰ ਵਿਚ (ਇਤਨਾ) ਮਸਤ ਹੋ ਜਾਂਦਾ ਹੈ (ਕਿ ਪਿਆਰੇ ਨੂੰ) ਯਾਦ ਕਰਦਿਆਂ ਉਸਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ। ਮਗਨੁ = ਮਸਤ। ਪ੍ਰਿਅ ਪ੍ਰੇਮ ਸਿਉ = ਪਿਆਰੇ (ਦੀਵੇ) ਦੇ ਪ੍ਰੇਮ ਵਿਚ। ਸੂਧ = ਸੁੱਧ-ਬੁੱਧ। ਸਿਮਰਤ = (ਆਪਣੇ ਪਿਆਰੇ ਨੂੰ) ਯਾਦ ਕਰਦਿਆਂ। ਸੂਧ ਨ ਅੰਗ = (ਆਪਣੇ) ਸਰੀਰ ਦੀ ਸੁੱਧ-ਬੁੱਧ ਨਹੀਂ (ਰਹਿੰਦੀ)।

ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥

He is revealed in all His Glory, all throughout the world. Nanak is a lowly moth at His Flame. ||11||

(ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ। ਪਰ ਆਪਣੇ ਇਸ ਇਸ਼ਕ ਦਾ ਸਦਕਾ) ਹੇ ਨਾਨਕ! ਨੀਚ ਜਿਹਾ ਪਤੰਗਾ ਸਾਰੇ ਜਗਤ ਵਿਚ ਉੱਘਾ ਹੋ ਗਿਆ ਹੈ ॥੧੧॥ ਸਭ ਲੋਅ ਮਹਿ = ਸਾਰੇ ਜਗਤ ਵਿਚ। ਨਾਨਕ = ਹੇ ਨਾਨਕ! ਅਧਮ = ਨੀਚ। ਪਤੰਗ = ਭੰਬਟ ॥੧੧॥