ਸਲੋਕ ਭਗਤ ਕਬੀਰ ਜੀਉ ਕੇ

Saloks Of Devotee Kabeer Jee:

ਭਗਤ ਕਬੀਰ ਜੀ ਦੇ ਸਲੋਕ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ

Kabeer, my rosary is my tongue, upon which the Lord's Name is strung.

ਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ-ਇਹੀ ਮੇਰੀ ਮਾਲਾ ਹੈ। ਸਿਮਰਨੀ = ਮਾਲਾ। ਰਸਨਾ = ਜੀਭ।

ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥

From the very beginning, and throughout the ages, all the devotees abide in tranquil peace. ||1||

ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ)। ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (ਦਾ ਕਾਰਨ) ਹੈ ॥੧॥ ਆਦਿ = ਜਗਤ ਦੇ ਸ਼ੁਰੂ ਤੋਂ। ਜੁਗਾਦੀ = ਜੁਗਾਦਿ, ਜੁਗਾਂ ਦੇ ਸ਼ੁਰੂ ਤੋਂ। ਤਾ ਕੋ = ਉਸ (ਰਾਮ) ਦਾ, ਉਸ ਪ੍ਰਭੂ ਦਾ (ਨਾਮ)। ਬਿਸ੍ਰਾਮੁ = ਟਿਕਾਉ, ਸ਼ਾਂਤੀ, ਅਡੋਲਤਾ ॥੧॥