ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥
Kabeer, everyone laughs at my social class.
ਹੇ ਕਬੀਰ! ਮੇਰੀ ਜਾਤਿ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ (ਭਾਵ, ਜੁਲਾਹਿਆਂ ਦੀ ਜਾਤਿ ਨੂੰ ਹਰ ਕੋਈ ਮਖ਼ੌਲ ਕਰਦਾ ਹੈ)। ਕਉ = ਨੂੰ। ਸਭੁ ਕੋ = ਹਰੇਕ ਬੰਦਾ। ਹਸਨੇਹਾਰੁ = ਹੱਸਣ ਦਾ ਆਦੀ।
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥
I am a sacrifice to this social class, in which I chant and meditate on the Creator. ||2||
ਪਰ ਹੁਣ ਮੈਂ ਇਸ ਜਾਤਿ ਤੋਂ ਸਦਕੇ ਹਾਂ ਕਿਉਂਕਿ ਇਸ ਵਿਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ (ਤੇ ਆਤਮਕ ਸੁਖ ਮਾਣ ਰਿਹਾ ਹਾਂ) ॥੨॥ ਬਲਿਹਾਰੀ = ਸਦਕੇ। ਜਿਹ = ਜਿਸ ਦੀ ਰਾਹੀਂ, ਜਿਸ ਜਾਤਿ ਵਿਚ ਜੰਮ ਕੇ ॥੨॥