ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ

Kabeer, why do you stumble? Why does your soul waver?

ਹੇ ਕਬੀਰ! (ਸੁਖ ਦੀ ਖ਼ਾਤਰ ਪਰਮਾਤਮਾ ਨੂੰ ਬਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? (ਪਰਮਾਤਮਾ ਦੀ ਯਾਦ ਵਲੋਂ) ਕਿਉਂ ਜਕੋ-ਤਕੇ ਕਰਦਾ ਹੈਂ? ਕਿਆ ਡਗਮਗ ਕਰਹਿ = ਤੂੰ ਕਿਉਂ ਡੋਲਦਾ ਹੈਂ? ਤੂੰ ਕਿਉਂ ਜਕੋ = ਤਕੇ ਕਰਦਾ ਹੈਂ? ਪ੍ਰਭੂ ਦੀ ਭਗਤੀ ਤੋਂ ਤੂੰ ਕਿਉਂ ਜੀ ਚੁਰਾਂਦਾ ਹੈਂ? ਕਹਾ = ਹੋਰ ਕਿਥੇ? ਪ੍ਰਭੂ ਤੋਂ ਬਿਨਾਂ ਹੋਰ ਕੇਹੜੇ ਥਾਂ? ਜੀਉ = ਜਿੰਦ, ਮਨ।

ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥

He is the Lord of all comforts and peace; drink in the Sublime Essence of the Lord's Name. ||3||

ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰੇ ਸੁਖਾਂ ਦਾ ਪ੍ਰੇਰਕ ਹੈ (ਸਾਰੇ ਸੁਖ ਪਰਮਾਤਮਾ ਆਪ ਹੀ ਦੇਣ-ਜੋਗਾ ਹੈ) ॥੩॥ ਨਾਇਕੋ = ਮਾਲਕ ॥੩॥