ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥
Kabeer, earrings made of gold and studded with jewels,
ਹੇ ਕਬੀਰ! ਜੇ ਸੋਨੇ ਦੇ 'ਵਾਲੇ' ਬਣੇ ਹੋਏ ਹੋਣ, ਉਹਨਾਂ 'ਵਾਲਿਆਂ ਉਤੇ ਲਾਲ ਜੜੇ ਹੋਣ, (ਤੇ ਇਹ 'ਵਾਲੇ' ਲੋਕਾਂ ਦੇ ਕੰਨਾਂ ਵਿਚ ਪਾਏ ਹੋਣ); ਕੰਚਨ = ਸੋਨਾ। ਕੁੰਡਲ = ਕੰਨਾਂ ਵਿਚ ਪਾਣ ਵਾਲੇ 'ਵਾਲੇ'। ਊਪਰਿ = ਉਹਨਾਂ 'ਵਾਲਿਆਂ' ਉੱਤੇ।
ਦੀਸਹਿ ਦਾਧੇ ਕਾਨ ਜਿਉ ਜਿਨੑ ਮਨਿ ਨਾਹੀ ਨਾਉ ॥੪॥
look like burnt twigs, if the Name is not in the mind. ||4||
ਪਰ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ (ਜੋ ਬਾਹਰੋਂ ਤਾਂ ਲਿਸ਼ਕਦੇ ਹਨ, ਪਰ ਅੰਦਰੋਂ ਸੁਆਹ ਹੁੰਦੇ ਹਨ) ॥੪॥ ਦੀਸਹਿ = ਦਿੱਸਦੇ ਹਨ। ਦਾਧੇ = ਸੜੇ ਹੋਏ। ਕਾਨ = ਕਾਨੇ, ਸਰਕੜਾ। ਮਨਿ = ਮਨ ਵਿਚ ॥੪॥