ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ

Kabeer, rare is such a person, who remains dead while yet alive.

ਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ- ਏਕੁ ਆਧੁ = ਕੋਈ ਵਿਰਲਾ ਮਨੁੱਖ। ਮਿਰਤਕੁ = ਮੁਰਦਾ, ਦੁਨੀਆ ਦੇ ਰਸਾਂ ਵਲੋਂ ਮੁਰਦਾ, ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ।

ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥

Singing the Glorious Praises of the Lord, he is fearless. Wherever I look, the Lord is there. ||5||

ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ ॥੫॥ ਨਿਰਭੈ = ਨਿਡਰ; ਸੁਖ ਮਿਲੇ ਚਾਹੇ ਦੁੱਖ ਵਾਪਰੇ, ਇਸ ਗੱਲ ਦੀ ਪਰਵਾਹ ਨਾਹ ਹੋਵੇ। ਰਵੈ = ਸਿਮਰੇ, ਚੇਤੇ ਕਰੇ। ਗੁਨ ਰਵੈ = ਪ੍ਰਭੂ ਦੇ ਗੁਣ ਚੇਤੇ ਕਰੇ, ਗੁਣ ਗਾਏ। ਜਤ = ਜਿਧਰ। ਪੇਖਉ = ਮੈਂ ਵੇਖਦਾ ਹਾਂ। ਤਤ = ਤੱਤ੍ਰ, ਉਧਰ ॥੫॥